ਮੀਂਹ ਨਾਲ ਬਦਲਿਆ ਮੌਸਮ ਦਾ ਮਿਜ਼ਾਜ਼, ਠੰਡ ਵਧਣ ਦੇ ਨਾਲ-ਨਾਲ ਧੁੰਦ ਪੈਣ ਦੇ ਆਸਾਰ
Published : Dec 12, 2020, 8:16 pm IST
Updated : Dec 12, 2020, 8:16 pm IST
SHARE ARTICLE
rains
rains

ਕਣਕ ਸਮੇਤ ਦੂਜੀਆਂ ਫਸਲਾਂ ਲਈ ਫਾਇਦੇਮੰਦ ਹੈ ਬੀਤੀ ਰਾਤ ਪਿਆ ਮੀਂਹ

ਚੰਡੀਗੜ੍ਹ : ਪੰਜਾਬ ਭਰ ‘ਚ ਬੀਤੀ ਰਾਤ ਪਏ ਮੀਂਹ ਨਾਲ ਸੀਤ ਲਹਿਰ ਜੋਰ ਫੜਣ ਲੱਗੀ ਹੈ। ਬੀਤੇ ਕੁੱਝ ਦਿਨਾਂ ਤੋਂ ਮੌਸਮ ‘ਚ ਗਰਮਾਹਟ ਬਣੀ ਹੋਈ ਸੀ। ਨਵੰਬਰ ਮਹੀਨੇ ਇਕਦਮ ਵਧੀ ਠੰਡ ਦਸੰਬਰ ਦੇ ਸ਼ੁਰੂ ਵਿਚ ਕੁੱਝ ਘਟਨੀ ਸ਼ੁਰੂ ਹੋ ਗਈ ਜੋ ਬੀਤੇ ਕੱਲ੍ਹ ਤਕ ਜਾਰੀ ਰਹੀ। ਸ਼ੁੱਕਰਵਾਰ ਬਾਦ-ਦੁਪਹਿਰ ਮੌਸਮ ਦਾ ਮਿਜ਼ਾਜ਼ ਬਦਲਿਆ ਅਤੇ ਸ਼ਾਮ ਨੂੰ ਪੰਜਾਬ ਦੇ ਕਈ ਹਿੱਸਿਆਂ ਵਿਚ ਹਲਕਾ ਮੀਂਹ ਪਿਆ। ਰਾਤ ਨੂੰ ਇਸ ਨੇ ਵਿਆਪਕ ਰੂਪ ਅਖਤਿਆਰ ਕਰਦਿਆਂ ਸੂਬੇ ਦੇ ਜ਼ਿਆਦਾਤਰ ਹਿੱਸਿਆਂ ਨੂੰ ਆਪਣੇ ਕਲਾਵੇ ਵਿਚ ਲੈ ਲਿਆ। ਕਈ ਥਾਈ ਹਲਕਾ ਅਤੇ ਕਈ ਥਾਈ ਚੰਗਾ ਮੀਂਹ ਪੈਣ ਦੀਆਂ ਖਬਰਾਂ ਹਨ।

wheatherweather

ਇਸ ਮੀਂਹ ਨੂੰ ਕਣਕ ਦੀ ਫਸਲ ਲਈ ਲਾਹੇਵੰਦ ਮੰਨਿਆ ਜਾ ਰਿਹਾ ਹੈ। ਪੰਜਾਬ ਅੰਦਰ ਜ਼ਿਆਦਾਤਰ ਇਲਾਕਿਆਂ ਅੰਦਰ ਕਣਕ ਦੀ ਬਿਜਾਈ ਮੁਕੰਮਲ ਹੋ ਚੁਕੀ ਹੈ। ਕੁੱਝ ਥਾਵਾਂ ਤੇ ਕਣਕ ਨੂੰ ਪਹਿਲਾ ਪਾਣੀ ਲਾਉਣ ਦਾ ਸਿਲਸਿਲਾ ਸ਼ੁਰੂ ਹੋ ਚੁਕਾ ਸੀ। ਮੌਸਮ ਵਿਭਾਗ ਦੀ ਭਵਿੱਖਬਾਣੀ ਕਾਰਨ ਬਹੁਤੇ ਕਿਸਾਨ ਕਣਕ ਨੂੰ ਪਾਣੀ ਲਾਉਣ ਲਈ ਉਡੀਕ ਕਰ ਰਹੇ ਸਨ। ਬੀਤੀ ਰਾਤ ਪਏ ਮੀਂਹ ਨੇ ਪਾਣੀ ਦੀ ਕਮੀ ਪੂਰੀ ਕਰ ਦਿਤੀ ਹੈ। ਇਸ ਤੋਂ ਇਲਾਵਾ ਦੂਜੀਆਂ ਫਸਲਾਂ ਲਈ ਵੀ ਇਹ ਮੀਂਹ ਲਾਹੇਵੰਦ ਹੈ। ਭਾਵੇਂ ਮਟਰ ਅਤੇ ਆਲੂ ਦੇ ਖਾਲੀ ਹੋਏ ਖੇਤਾਂ ਵਿਚ ਪਛੇਤੀ ਕਣਕ ਦੀ ਬਿਜਾਈ ਚੱਲ ਰਹੀ ਸੀ, ਜਿਸ ਦੇ ਕੁੱਝ ਹੋਰ ਲੇਟ ਹੋਣ ਦੇ ਆਸਾਰ ਹਨ।

Bad WheatherWheather

ਸ਼ੁੱਕਰਵਾਰ ਰਾਤ ਨੂੰ ਠੰਢੀਆਂ ਹਵਾਵਾਂਰ ਅਤੇ ਤੜਕੇ ਸਵੇਰੇ ਪਏ ਮੀਂਹ ਕਾਰਨ ਘੱਟੋ ਘੱਟ ਤਾਪਮਾਨ ਵੀ ਹੇਠਾਂ ਆ ਗਿਆ ਹੈ। ਸੂਤਰਾਂ ਮੁਤਾਬਕ ਪਹਾੜੀ ਇਲਾਕਿਆਂ ਵਿਚ ਬਰਫਬਾਰੀ ਮੈਦਾਨੀ ਇਲਾਕਿਆਂ ਨੂੰ ਪ੍ਰਭਾਵਿਤ ਕਰ ਰਹੀਆਂ ਹਨ। ਪੀਏਯੂ ਮੌਸਮ ਵਿਭਾਗ ਦੇ ਮੁਤਾਬਕ ਆਉਣ ਵਾਲੇ ਦਿਨਾਂ ਵਿਚ ਧੁੰਦ ਦਾ ਪ੍ਰਭਾਵ ਹੋਰ ਵਧੇਗਾ।

punjab weatherpunjab weather

ਮੌਸਮ ਵਿਭਾਗ ਮੁਤਾਬਕ ਪੱਛਮੀ ਗੜਬੜੀ ਕਾਰਨ ਹੋਈ ਇਸ ਬਾਰਸ਼ ਦਾ ਕਿਸਾਨਾਂ ਨੂੰ ਲਾਭ ਹੋਵੇਗਾ। ਡਾ. ਪ੍ਰਭਜੋਤ ਨੇ ਦੱਸਿਆ ਕਿ ਸੋਮਵਾਰ ਨੂੰ ਵੀ ਬੱਦਲਵਾਈ ਅਤੇ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ। ਵਿਭਾਗ ਮੁਤਾਬਕ ਪੰਜਾਬ ਵਿਚ ਅਗਲੇ ਕੁਝ ਦਿਨਾਂ ਵਿਚ ਠੰਢ ਦਾ ਮੌਸਮ ਵਧਣ ਦੀ ਉਮੀਦ ਹੈ।  ਮੌਸਮ ਵਿਭਾਗ ਮੁਤਾਬਕ ਪੰਜਾਬ ਅਤੇ ਹਰਿਆਣਾ ਵਿਚ ਘੱਟੋ ਘੱਟ ਤਾਪਮਾਨ ਆਮ ਨਾਲੋਂ ਵੱਧ ਅਤੇ ਚੰਡੀਗੜ੍ਹ ਵਿਚ 10.4 ਡਿਗਰੀ ਸੈਲਸੀਅਸ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement