
ਅਜੇ ਆਉਣ ਵਾਲੇ ਦੋ ਦਿਨ ਬਾਅਦ ਫਿਰ ਤੋਂ ਬੱਦਲ ਛਾਅ ਸਕਦੇ ਹਨ। ਇਸ ਨਾਲ ਠੰਡ ਹੋਰ ਵਧੇਗੀ।"
ਚੰਡੀਗੜ੍ਹ- ਦੇਸ਼ 'ਚ ਕਈ ਥਾਵਾਂ ਤੇ ਬੀਤੇ ਦਿਨੀ ਮੀਂਹ ਪੈਣ ਨਾਲ ਤਾਪਮਾਨ 'ਚ ਗਿਰਾਵਟ ਆ ਗਈ ਹੈ। ਇਸ ਤਹਿਤ ਚੰਡੀਗੜ੍ਹ ਦਾ ਤਾਪਮਾਨ ਪੰਜਾਬ, ਦਿੱਲੀ ਤੇ ਜੰਮੂ ਦੇ ਮੁਕਾਬਲੇ ਕਾਫੀ ਘੱਟ ਦਰਜ ਕੀਤਾ ਗਿਆ। ਮੌਸਮ ਵਿਭਾਗ ਦੇ ਨਿਰਦੇਸ਼ਕ ਸੁਰੇਂਦਰ ਪਾਲ ਸ਼ਰਮਾ ਨੇ ਦੱਸਿਆ "ਅਜੇ ਆਉਣ ਵਾਲੇ ਦੋ ਦਿਨ ਬਾਅਦ ਫਿਰ ਤੋਂ ਬੱਦਲ ਛਾਅ ਸਕਦੇ ਹਨ। ਇਸ ਨਾਲ ਠੰਡ ਹੋਰ ਵਧੇਗੀ।"
ਕੁਝ ਥਾਵਾਂ ਤੇ ਅੱਜ ਕੜਕਵੀਂ ਧੁੱਪ ਵੀ ਨਿਕਲੀ ਹੈ ਜਿਸ ਨਾਲ ਲੋਕਾਂ ਨੂੰ ਵੀ ਰਾਹਤ ਮਿਲੀ ਹੈ। ਉਨ੍ਹਾਂ ਨੇ ਨਿੱਕਲੀ ਕੜਕਵੀਂ ਧੁੱਪ ਦਾ ਵੀ ਖੂਬ ਨਜ਼ਾਰਾਂ ਲਿਆ। ਪੰਜਾਬ 'ਚ ਮੌਸਮ ਸਾਫ ਰਹਿਣ ਦੀ ਸੰਭਵਨਾ ਹੈ। ਸੁਖਨਾ ਲੇਕ ਤੇ ਵੀ ਲੋਕ ਟਹਿਲਦੇ ਨਜ਼ਰ ਆਏ। ਹਾਲਾਂਕਿ ਸ਼ਾਮ ਦੇ ਵੇਲੇ ਠੰਡ ਇਕਦਮ ਵਧ ਗਈ। ਮੰਨਿਆ ਜਾ ਰਿਹਾ ਕਿ ਇਸ ਵਾਰ ਠੰਡ ਦੇ ਰਿਕਰਾਡ ਟੁੱਟਣਗੇ ਤੇ ਪਿਛਲੇ ਸਾਲਾਂ ਦੇ ਮੁਕਾਬਲੇ ਜ਼ਿਆਦਾ ਠੰਡ ਪਵੇਗੀ।
ਦਿੱਲੀ ਅਤੇ ਬਿਹਾਰ ਦੇ ਕੁਝ ਹਿੱਸਿਆਂ ਵਿੱਚ ਬਾਰਸ਼ ਦੀ ਸੰਭਾਵਨਾ
ਮੌਸਮ ਵਿਭਾਗ ਅਨੁਸਾਰ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਦਿੱਲੀ ਵਿਚ ਹਲਕੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਦੱਖਣੀ ਬਿਹਾਰ ਦੇ ਅਸਮਾਨ ਵਿੱਚ ਸਵੇਰ ਤੋਂ ਹੀ ਬੱਦਲ ਛਾਏ ਰਹੇ ਹਨ ਅਤੇ ਮੀਂਹ ਦਾ ਮਾਹੌਲ ਹੈ।
ਅਸਮਾਨ ਵਿੱਚ ਧੁੰਦ
ਤੇਜ਼ ਹਵਾਵਾਂ ਕਾਰਨ ਪ੍ਰਦੂਸ਼ਣ ਰਾਸ਼ਟਰੀ ਰਾਜਧਾਨੀ ਦਿੱਲੀ ਵਾਪਸ ਪਰਤਿਆ ਹੈ। ਮਾੜੀ ਹਵਾ ਦੀ ਗੁਣਵੱਤਾ (ਏਕਿਯੂਆਈ) ਦੇ ਕਾਰਨ, ਅਸਮਾਨ ਵਿੱਚ ਧੁੰਦ ਹੈ।