ਪੰਜਾਬ ਦੇ ਮੰਤਰੀਆਂ ਨੇ ਬਾਦਲਾਂ ਨੂੰ ਅਕਾਲੀ ਦਲ 'ਤੇ ਕਬਜ਼ੇ ਲਈ ਨਿਸ਼ਾਨੇ 'ਤੇ ਲਿਆ
Published : Jan 13, 2020, 9:53 am IST
Updated : Jan 13, 2020, 9:53 am IST
SHARE ARTICLE
File
File

ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਵਿਚ ਹਰਸਿਮਰਤ ਬਾਦਲ ਦਾ ਬਿਨਾਂ ਮੈਂਬਰ ਤੋਂ ਬੈਠਣਾ ਉਸ ਦੇ ਵਧਦੇ ਦਖ਼ਲ ਦੀ ਨਿਸ਼ਾਨੀ

ਚੰਡੀਗੜ੍ਹ- (ਸਪੋਕਸਮੈਨ ਸਮਾਚਾਰ ਸੇਵਾ) : ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਸੁਖਬੀਰ ਬਾਦਲ ਵਿਰੁਧ ਵਧਦੇ ਭਾਰੀ ਵਿਰੋਧ ਦੇ ਚਲਦਿਆਂ ਪੰਜਾਬ ਦੇ ਕਈ ਮੰਤਰੀਆਂ ਨੇ ਐਤਵਾਰ ਨੂੰ ਅਕਾਲੀ ਦਲ ਉਤੇ ਨਿਸ਼ਾਨਾ ਸੇਧਿਆ ਜਿਸ ਉਤੇ ਹੋਏ ਬਾਦਲਾਂ ਦੇ ਪੂਰੀ ਤਰ੍ਹਾਂ ਨਿੱਜੀ ਕੰਟਰੋਲ ਨੂੰ ਮੁਕਤ ਕਰਨ ਦੀ ਲੋੜ ਹੈ।

FileFile

ਕੈਬਨਿਟ ਮੰਤਰੀਆਂ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ (ਪੇਂਡੂ ਵਿਕਾਸ ਤੇ ਪੰਚਾਇਤਾਂ), ਸੁਖਬਿੰਦਰ ਸਿੰਘ ਸਰਕਾਰੀਆ (ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ) ਤੇ ਗੁਰਪ੍ਰੀਤ ਸਿੰਘ ਕਾਂਗੜ (ਮਾਲ) ਨੇ ਸੁਖਬੀਰ ਬਾਦਲ ਦੀ ਪਤਨੀ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਪਾਰਟੀ ਦੇ ਸੂਬਾਈ ਮਾਮਲਿਆਂ ਵਿਚ ਵਧੇ ਦਖ਼ਲ ਉਤੇ ਤਿੱਖੀ ਪ੍ਰਤਿਕਿਰਿਆ ਦਿੰਦਿਆਂ ਕਿਹਾ ਕਿ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਵਿਚ ਹਰਸਿਮਰਤ ਬਾਦਲ ਦਾ ਬਿਨਾਂ ਮੈਂਬਰ ਤੋਂ ਬੈਠਣਾ ਉਸ ਦੇ ਵਧਦੇ ਦਖ਼ਲ ਦੀ ਨਿਸ਼ਾਨੀ ਹੈ। 

Sukhbir Badal, Parkash Singh Badal, Harsimrat BadalFile

ਮੰਤਰੀਆਂ ਨੇ ਕਿਹਾ ਕਿ ਸਿਤਮ ਜ਼ਰੀਫੀ ਦੇਖੋ ਜਿਨ੍ਹਾਂ ਅਕਾਲੀਆਂ ਨੇ 20ਵੀਂ ਸਦੀ ਦੇ ਸ਼ੁਰੂ ਵਿਚ ਗੁਰਦਵਾਰਿਆਂ ਉਤੇ ਕਾਬਜ਼ ਮਹੰਤਾਂ ਤੋ ਗੁਰਧਾਮਾਂ ਨੂੰ ਆਜ਼ਾਦ ਕਰਵਾਉਣ ਲਈ ਇਤਿਹਾਸਕ ਲੜਾਈ ਲੜੀ, ਅੱਜ ਉਸੇ ਅਕਾਲੀ ਦਲ ਉਪਰ ਬਾਦਲ ਪਰਵਾਰ ਨੇ ਮਹੰਤਾਂ ਦੀ ਤਰਜ਼ ਉਤੇ ਜਮਾਂਦਰੂ ਕਬਜ਼ਾ ਕੀਤਾ ਹੋਇਆ ਹੈ।

FileFile

ਉਨ੍ਹਾਂ ਪੁੱਛਿਆ ਕਿ ਬ੍ਰਿਟਿਸ਼ ਭਾਰਤ ਵੇਲੇ ਮਹੰਤਾਂ/ਉਦਾਸੀਆਂ ਦੁਆਰਾ ਉਤਸ਼ਾਹਤ ਕੀਤੀ ਖ਼ਾਨਦਾਨੀ ਪ੍ਰੰਪਰਾ ਅਤੇ ਬਾਦਲਾਂ ਵਿਚਾਲੇ ਕੀ ਅੰਤਰ ਹੈ ਜੋ ਖੁਲ੍ਹੇਆਮ ਨਿਡਰ ਹੋ ਕੇ ਇਕੋ ਜਿਹੇ ਸਭਿਆਚਾਰ ਦੀ ਪਾਲਣਾ ਕਰ ਰਹੇ ਹਨ ਤਾਂ ਜੋ ਅਕਾਲੀ ਦਲ ਉਪਰ ਪਰਵਾਰ ਦਾ ਕਬਜ਼ਾ ਕਾਇਮ ਰਹੇ?”ਮੰਤਰੀਆਂ ਨੇ ਕਿਹਾ ਕਿ ਹਰਸਿਮਰਤ ਦੀ ਕੇਂਦਰੀ ਮੰਤਰੀ ਵਜੋਂ ਕੀਤੇ ਜਾ ਸਕਣ ਵਾਲੇ ਅਹਿਮ ਕੰਮਾਂ ਦੀ ਕੀਮਤਾਂ ਉਤੇ ਅਕਾਲੀ ਦਲ ਅਤੇ ਪੰਜਾਬ ਮਾਮਲਿਆਂ ਵਿਚ ਵਧਦੀ ਸ਼ਮੂਲੀਅਤ ਇਸ ਗੱਲ ਦਾ ਸਪੱਸ਼ਟ ਸੰਕੇਤ ਹੈ

ਕਿ ਪਾਰਟੀ ਦੇ ਆਗੂ ਤੇ ਵਰਕਰ ਸੁਖਬੀਰ ਦੀ ਲੀਡਰਸ਼ਿਪ ਤੋਂ ਖ਼ੁਸ਼ ਨਹੀਂ ਹਨ। ਢੀਂਡਸਾ ਪਿਉ-ਪੁੱਤਰ ਦੀ ਜੋੜੀ, ਜਿਨ੍ਹਾਂ ਨੂੰ ਪਹਿਲਾਂ ਹੀ ਪਾਰਟੀ ਵਿਚੋਂ ਮੁਅੱਤਲ ਕਰ ਦਿਤਾ ਗਿਆ ਹੈ, ਦੀ ਬਗਾਵਤ ਵਲ ਇਸ਼ਾਰਾ ਕਰਦਿਆਂ ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੇ ਸਮੇਂ ਤੋਂ ਬਾਅਦ ਸ਼ੋਮਣੀ ਅਕਾਲੀ ਦਲ ਪੂਰੀ ਤਰ੍ਹਾਂ ਉਥਲ-ਪੁਥਲ ਹੋ ਗਿਆ। 

Harsimrat BadalHarsimrat Badal

ਮੰਤਰੀਆਂ ਨੇ ਇਸ ਗੱਲ ਉਤੇ ਜ਼ੋਰ ਦਿਤਾ ਕਿ ਹੁਣ ਸਮਾਂ ਆ ਗਿਆ ਹੈ ਕਿ ਬਾਦਲ ਪਰਵਾਰ ਅਕਾਲੀ ਦਲ 'ਚੋਂ ਲਾਂਭੇ ਹੋ ਕੇ ਅਜਿਹੇ ਆਗੂਆਂ ਹੱਥ ਕਮਾਨ ਸੌਪੇ ਜੋ ਅਕਾਲੀ ਦਲ ਦੀ ਵਿਚਾਰਧਾਰਾ ਨੂੰ ਸਮਰਪਤ ਹਨ। ਉਨ੍ਹਾਂ ਚਿਤਾਵਨੀ ਦਿੰਦਿਆ ਕਿਹਾ ਕਿ ਜੇ ਬਾਦਲਾਂ ਨੇ ਅਜਿਹਾ ਨਾ ਕੀਤਾ ਤਾਂ ਅਕਾਲੀ ਦਲ ਨੂੰ ਪੰਜਾਬ ਤੇ ਭਾਰਤ ਦੇ ਰਾਜਸੀ ਨਕਸ਼ੇ ਤੋਂ ਪੂਰੀ ਤਰ੍ਹਾਂ ਮਿਟਾ ਦਿਤਾ ਜਾਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Congress ਨੂੰ ਕੋਸਣ ਵਾਲੇ ਖੱਬੇਪੱਖੀ ਗਾਂਧੀ ਕਿਵੇਂ ਬਣੇ ਕਾਂਗਰਸੀ? Preneet Kaur ਨੂੰ ਹਰਾਉਣ ਵਾਲ਼ੇ ਗਾਂਧੀ ਨੂੰ ਇਸ..

02 May 2024 1:40 PM

ਮਜ਼ਦੂਰਾਂ ਦੇ ਨਾਂ 'ਤੇ ਛੁੱਟੀ ਮਨਾਉਣ ਵਾਲਿਓ ਸੁਣ ਲਓ ਮਜ਼ਦੂਰਾਂ ਦੇ ਦੁੱਖੜੇ "ਸਾਨੂੰ ਛੁੱਟੀ ਨਹੀਂ ਕੰਮ ਚਾਹੀਦਾ ਹੈ

02 May 2024 12:57 PM

Amritpal Singh ਦੀ ਮਾਤਾ ਦਾ Valtoha ਨੂੰ ਮੋੜਵਾਂ ਜਵਾਬ "ਸਾਡੇ ਨਾਲ ਕਦੇ ਨਹੀਂ ਹੋਈ ਚੋਣ ਲੜਨ ਬਾਰੇ ਗੱਲ"

02 May 2024 12:29 PM

ਪੱਥਰੀ ਕੱਢਣ ਵਾਲੇ ਬਾਬਿਆਂ ਤੋਂ ਸਾਵਧਾਨ! ਖਰਾਬ ਹੋ ਸਕਦੀ ਹੈ Kidney ਜਾਂ Liver..ਸਮੇਂ ਸਿਰ ਇਲਾਜ ਲਈ ਮਾਹਰ ਡਾਕਟਰ...

02 May 2024 12:13 PM

Sukhjinder Singh Randhawa Exclusive Interview || ਹਥਿਆਈ ਗੁਰਦਾਸਪੁਰ ਦੀ ਟਿਕਟ? ਹਰ ਮਸਲੇ 'ਤੇ ਤਿੱਖੇ ਸਵਾਲ

02 May 2024 10:32 AM
Advertisement