
ਸਾਬਕਾ ਸਰਪੰਚ ਤਾਰਾ ਦੱਤ ਦੇ ਕਾਤਲਾਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਪ੍ਰਵਾਰਕ ਮੈਂਬਰਾਂ ਤੇ ਹਮਾਇਤੀਆਂ ਨੇ ਦਿਤਾ ਧਰਨਾ
ਪਟਿਆਲਾ, 12 ਜਨਵਰੀ (ਦਲਜਿੰਦਰ ਸਿੰਘ): ਸਥਾਨਕ ਵਿਕਾਸ ਨਗਰ ਵਿਖੇ ਬੀਤੇ ਦਿਨੀਂ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰੇ ਗਏ ਕਾਂਗਰਸੀ ਸਰਪੰਚ ਤਾਰਾ ਦੱਤ ਦੇ ਕਾਤਲਾਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਅੱਜ ਬੱਸ ਸਟੈਂਡ ਚੌਕ ਵਿਖੇ ਪ੍ਰਵਾਰਕ ਮੈਂਬਰਾਂ ਤੇ ਹਮਾਇਤੀਆਂ ਨੇ ਰੋਸ ਮਈ ਧਰਨਾ ਦਿਤਾ ਜੋ ਐਸ. ਪੀ. ਸਿਟੀ ਹਰਪਾਲ ਸਿੰਘ ਵਲੋਂ ਜਲਦ ਗਿ੍ਰਫ਼ਤਾਰ ਕੀਤੇ ਜਾਣ ਦੇ ਦਿਤੇ ਭਰੋਸੇ ਤੋਂ ਬਾਅਦ ਖ਼ਤਮ ਕਰ ਕਰ ਦਿਤਾ ਗਿਆ।
ਧਰਨਾਕਾਰੀਆਂ ਨੇ ਰੋਸ ਮਈ ਧਰਨੇ ਦੌਰਾਨ ਆਖਿਆ ਕਿ ਜਿਸ ਗੈਂਗਸਟਰ ਵਲੋਂ ਕਤਲ ’ਤੇ ਕਤਲ ਕੀਤਾ ਜਾ ਰਿਹਾ ਹੈ ਦੀ ਗ੍ਰਿਫ਼ਤਾਰੀ ਜੇਕਰ ਪੁਲਿਸ ਸਮੇਂ ਸਿਰ ਪਹਿਲਾਂ ਹੀ ਕਰ ਲੈਂਦੀ ਤਾਂ ਕਤਲ ’ਤੇ ਕਤਲ ਨਾ ਹੁੰਦਾ। ਉਨ੍ਹਾਂ ਕਿਹਾ ਕਿ ਜਿਸ ਵਿਅਕਤੀ ਵਲੋਂ ਹੁਣ ਗੈਂਗਸਟਰ ਬਣ ਕੇ ਇਹ ਸੱਭ ਕੁੱਝ ਕੀਤਾ ਜਾ ਰਿਹਾ ਹੈ ’ਤੇ ਕਈ ਮਾਮਲੇ ਵੀ ਦਰਜ ਹਨ ਪਰ ਗ੍ਰਿਫ਼ਤਾਰੀ ਨਹੀਂ ਹੋ ਰਹੀ ਜਿਸ ਕਰ ਕੇ ਭਾਣੇ ’ਤੇ ਭਾਣਾ ਵਾਪਰ ਰਿਹਾ ਹੈ। ਧਰਨਾਕਾਰੀਆਂ ਨੇ ਸਰਪੰਚ ਤਾਰਾ ਦੱਤ ਦੇ ਜਾਣ ਤੋਂ ਬਾਅਦ ਹੋਈ ਮਾੜੀ ਵਿੱਤੀ ਹਾਲਤ ਦੇ ਚਲਦਿਆਂ ਪ੍ਰਵਾਰ ਦੀ ਆਰਥਕ ਮਦਦ ਦੀ ਮੰਗ ਵੀ ਕੀਤੀ।
ਫੋਟੋ ਨੰ 12ਪੀਏਟੀ. 19