
ਘਰ ਦਾ ਸਾਰਾ ਸਮਾਨ ਵੀ ਸੜ ਕੇ ਸੁਆਹ
Punjab News:ਕਪੂਰਥਲਾ ਦੇ ਸਰਕਾਰੀ ਹਸਪਤਾਲ ਦੇ ਰਿਹਾਇਸ਼ੀ ਕੁਆਟਰ 'ਚ ਦੇਰ ਰਾਤ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਸਰਕਾਰੀ ਹਸਪਤਾਲ 'ਚ ਕੰਮ ਕਰਦੇ ਦਰਜਾ ਚਾਰ ਕਰਮਚਾਰੀ ਦੇ ਕੁਆਟਰ 'ਚ ਦੇਰ ਰਾਤ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗ ਗਈ। ਇਸ ਦੌਰਾਨ ਇਮਾਰਤ ਵਿਚ ਕੁੱਲ ਪੰਜ ਵਿਅਕਤੀ ਮੌਜੂਦ ਸਨ, ਅੱਗ ਲੱਗਣ ਕਾਰਨ ਇਕ ਵਿਅਕਤੀ ਅਤੇ ਪਾਲਤੂ ਕੁੱਤੇ ਦੀ ਬੁਰੀ ਤਰ੍ਹਾਂ ਝੁਲਸ ਜਾਣ ਕਾਰਨ ਮੌਤ ਹੋ ਗਈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਮਿਲੀ ਜਾਣਕਾਰੀ ਅਨੁਸਾਰ ਅੱਗ ਲੱਗਣ ਕਾਰਨ ਘਰ ਦਾ ਸਾਰਾ ਸਮਾਨ ਵੀ ਸੜ ਕੇ ਸੁਆਹ ਹੋ ਗਿਆ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮੌਕੇ ’ਤੇ ਮੌਜੂਦ ਜੀਤ ਬਹਾਦੁਰ ਤੇ ਹੋਰਾਂ ਨੇ ਦਸਿਆ ਕਿ ਇਸ ਕੁਆਟਰ ’ਚ ਰੌਸ਼ਨੀ ਜੋ ਕਿ ਹਸਪਤਾਲ ’ਚ ਦਰਜਾ ਚਾਰ ਵਜੋਂ ਕੰਮ ਕਰਦੀ ਹੈ, ਅਪਣੀਆਂ ਦੋ ਲੜਕੀਆਂ ਪੂਨਮ, ਪੂਜਾ ਤੇ ਜਵਾਈ ਬੀਰਾ ਪੁੱਤਰ ਕਸ਼ਮੀਰ ਨਾਲ ਮੌਜੂਦ ਸੀ। ਅੱਗ ਲੱਗਣ ਕਾਰਨ ਉਸ ਦੇ ਜਵਾਈ ਬੀਰਾ ਤੇ ਇਕ ਕੁੱਤੇ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਰੌਸ਼ਨੀ, ਪੂਜਾ ਤੇ ਪੂਨਮ ਵੀ ਜ਼ਖਮੀ ਹੋ ਗਈਆਂ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
(For more Punjabi news apart from Fire broke out in Civil Hospital quarters , stay tuned to Rozana Spokesman)