
ਚੰਦਾ ਕੋਛੜ ਨੂੰ ਮਿਲੀ ਜ਼ਮਾਨਤ, ਦੇਸ਼ ਤੋਂ ਬਾਹਰ ਜਾਣ 'ਤੇ ਵੀ ਰੋਕ
ਮੁੰਬਈ, , 12 ਫ਼ਰਵਰੀ: ਸਪੈਸ਼ਲ ਪੀ.ਐਮ.ਐਲ.ਏ. ਦੀ ਅਦਾਲਤ ਨੇ ਆਈ.ਸੀ.ਆਈ.ਸੀ.ਆਈ. ਬੈਂਕ ਦੇ ਸਾਬਕਾ ਐਮ.ਡੀ. ਅਤੇ ਸੀ.ਈ.ਓ. ਚੰਦਾ ਕੋਛੜ ਨੂੰ ਵੀਡੀਉਕਾਨ ਮਨੀ ਲਾਂਡਰਿੰਗ ਮਾਮਲੇ ਵਿਚ ਜ਼ਮਾਨਤ ਮਿਲ ਗਈ ਹੈ | ਅਦਾਲਤ ਨੇ 5 ਲੱਖ ਰੁਪਏ ਦੇ ਮੁਚੱਲਕੇ 'ਤੇ ਜ਼ਮਾਨਤ ਦੇ ਦਿਤੀ ਹੈ ਅਤੇ ਇਸ ਦੇ ਨਾਲ ਹੀ ਉਹ ਅਦਾਲਤ ਦੀ ਆਗਿਆ ਤੋਂ ਬਿਨਾਂ ਦੇਸ਼ ਛੱਡਣ ਕੇ ਨਹੀਂ ਜਾ ਸਕਦੇ |
ਜ਼ਿਕਰਯੋਗ ਹੈ ਕਿ 30 ਜਨਵਰੀ ਨੂੰ ਪੀ.ਐਮ.ਐਲ.ਏ. ਦੀ ਅਦਾਲਤ ਨੇ ਚੰਦਾ ਕੋਛੜ, ਉਸ ਦੇ ਪਤੀ ਦੀਪਕ ਕੋਛੜ, ਵੀਡੀਉਕਾਨ ਸਮੂਹ ਦੇ ਪ੍ਰਮੋਟਰ ਵੇਣੂਗੋਪਾਲ ਧੂਤ ਅਤੇ ਹੋਰ ਮੁਲਜ਼ਮਾਂ ਨੂੰ ਇਨਫ਼ੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਚਾਰਜਸ਼ੀਟ 'ਤੇ 30 ਜਨਵਰੀ ਨੂੰ ਸੰਮਨ ਜਾਰੀ ਕੀਤਾ ਸੀ | ਚੰਦਾ ਕੋਛੜ ਨੇ ਅਪਣੇ ਵਕੀਲ ਵਿਜੇ ਅਗਰਵਾਲ ਰਾਹੀਂ ਇਸ ਕੇਸ ਵਿਚ ਵਿਸ਼ੇਸ਼ ਜੱਜ ਏ.ਏ.ਨੰਦਗਾਂਵਕਰ ਅੱਗੇ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ | (ਏਜੰਸੀ)
ਅਦਾਲਤ ਨੇ ਈਡੀ ਨੂੰ ਜ਼ਮਾਨਤ ਪਟੀਸ਼ਨ 'ਤੇ ਅਪਣਾ ਜਵਾਬ ਦਾਖ਼ਲ ਕਰਨ ਲਈ ਕਿਹਾ ਸੀ | ਦੀਪਕ ਕੋਛੜ ਨੂੰ ਵੀ ਇਸ ਮਾਮਲੇ ਵਿਚ ਸਤੰਬਰ 2020 ਵਿਚ ਹਿਰਾਸਤ ਵਿਚ ਲਿਆ ਗਿਆ ਸੀ | ਈਡੀ ਨੇ ਚੰਦਾ ਕੋਛੜ ਨੂੰ ਸਤੰਬਰ 2020 ਵਿਚ ਕੋਛੜ, ਧੂਤ ਅਤੇ ਹੋਰਾਂ ਵਿਰੁਧ ਮਨੀ ਲਾਂਡਰਿੰਗ ਦਾ ਅਪਰਾਧਕ ਕੇਸ ਦਰਜ ਕਰਨ ਤੋਂ ਬਾਅਦ ਗਿ੍ਫ਼ਤਾਰ ਕੀਤਾ ਸੀ | (ਏਜੰਸੀ)
---