ਸੰਗਰੂਰ ਲੋਕ ਸਭਾ ਸੀਟ ਇਕ, ਸਾਰੀਆਂ ਪਾਰਟੀਆਂ 'ਚ ਦਾਅਵੇਦਾਰ ਕਈ
Published : Mar 13, 2019, 10:08 pm IST
Updated : Mar 13, 2019, 10:08 pm IST
SHARE ARTICLE
Punjab lok sabha seats
Punjab lok sabha seats

ਕਾਂਗਰਸ ਵਲੋਂ ਵਿਜੈਇੰਦਰ ਸਿੰਗਲਾ ਦਾ ਲੱਗ ਸਕਦੈ ਦਾਅ

ਸੰਗਰੂਰ : ਪਿਛਲੇ ਦਿਨੀਂ ਚੋਣ ਕਮਿਸ਼ਨਰ ਵਲੋਂ ਲੋਕ ਸਭਾ ਚੋਣਾਂ ਦੀ ਤਾਰੀਕਾਂ ਐਲਾਨੇ ਜਾਣ ਤੋਂ ਬਾਅਦ ਸਿਆਸੀ ਪਾਰਟੀਆਂ ਦੀਆਂ ਸਰਗਰਮੀਆਂ ਵਿਚ ਤੇਜ਼ੀ ਆ ਗਈ ਹੈ। ਫ਼ਿਲਹਾਲ ਆਗੂਆਂ ਵਲੋਂ  ਟਿਕਟ ਪੱਕੀ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ ਤੇ ਇਸ ਦੇ ਲਈ ਮਾਹੌਲ ਸਿਰਜਿਆ ਜਾ ਰਿਹਾ ਹੈ।  ਰਿਪੋਰਟਾਂ ਅਨੁਸਾਰ ਹਲਕਾ ਸੰਗਰੂਰ ਲਈ ਕਾਂਗਰਸ ਦੇ ਉਮੀਦਵਾਰ ਹੀ ਵੱਡੀ ਗਿਣਤੀ ਵਿਚ ਆਪੋ ਅਪਣੀਆਂ ਦਾਅਵੇਦਾਰੀਆਂ ਪੇਸ਼ ਕਰ ਰਹੇ ਹਨ ਪਰ ਪੰਜਾਬ ਦੇ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਟਿਕਟ ਦੀ ਦਾਅਵੇਦਾਰੀ ਲਈ ਸੱਭ ਤੋਂ ਅੱਗੇ ਹਨ।

ਪਹਿਲਾਂ ਕਿਹਾ ਜਾ ਰਿਹਾ ਸੀ ਕਿ ਸਿੰਗਲਾ ਮੰਤਰੀ ਹੋਣ ਦੇ ਕਾਰਨ ਸ਼ਾਇਦ ਲੋਕ ਸਭਾ ਚੋਣ ਲੜਨ ਦੇ ਨਾ ਇੱਛੁਕ ਹੋਣ ਪਰ ਹਲਕੇ ਵਿਚ ਚਾਰ ਦਿਨ ਉਨ੍ਹਾਂ ਨੇ ਅਪਣੀਆਂ ਪ੍ਰਾਪਤੀਆਂ ਗਿਣਾਉਣ ਲਈ ਜਿਸ ਤਰ੍ਹਾਂ 'ਵਿਕਾਸ ਯਾਤਰਾ' ਆਰੰਭੀ ਉਸ ਤੋਂ ਸਾਫ਼ ਹੋ ਰਿਹਾ ਹੈ ਕਿ ਉਨ੍ਹਾਂ ਨੇ ਕਾਂਗਰਸ ਹਾਈਕਮਾਂਡ ਕੋਲ ਟਿਕਟ ਹਾਸਲ ਕਰਨ ਲਈ ਅਧਿਕਾਰਤ ਪਹੁੰਚ ਅਪਣਾ ਕੇ ਟਿਕਟ ਦੀ ਨਿਰਧਾਰਤ ਪਾਰਟੀ ਫੀਸ ਵੀ ਜ਼ਮ੍ਹਾਂ ਕਰਵਾ ਦਿਤੀ ਹੈ। ਇਸ ਦੇ ਨਾਲ ਹੀ ਰਾਹੁਲ ਗਾਂਧੀ ਨਾਲ ਨਜ਼ਦੀਕੀਆਂ ਦਾ ਉਨ੍ਹਾਂ ਨੂੰ ਫ਼ਾਇਦਾ ਵੀ ਮਿਲ ਸਕਦਾ ਹੈ।

ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨੇ ਵੀ ਹਲਕੇ ਤੋਂ ਅਪਣੀ ਦਾਅਵੇਦਾਰੀ ਪੇਸ਼ ਕਰ ਦਿਤੀ ਹੈ, ਪਾਰਟੀ ਦੀ ਸੀਨੀਅਰ ਲੀਡਰ ਹੋਣ ਦੇ ਨਾਲ-ਨਾਲ ਇਕ ਮਹਿਲਾ ਹੋਣ ਦਾ ਉਨ੍ਹਾਂ ਨੂੰ ਲਾਭ ਮਿਲ ਸਕਦਾ ਹੈ ਪਰ ਜਦੋਂ ਹਲਕੇ ਦੇ ਕਾਂਗਰਸੀਆਂ ਨਾਲ ਇਸ ਬਾਬਤ ਗੱਲਬਾਤ ਕੀਤੀ ਜਾਂਦੀ ਹੈ ਤਾਂ ਉਹ ਬੀਬੀ ਦੇ ਨਾਂ 'ਤੇ ਅਪਣੇ ਚਿਹਰੇ ਦਾ ਪ੍ਰਭਾਵ ਬਦਲ ਲੈਂਦੇ ਹਨ। 

Political leadersPolitical leaders

ਹਲਕੇ ਦੇ ਉੱਘੇ ਉਦਯੋਗਪਤੀ ਤੇ ਕਾਂਗਰਸ ਦੇ ਸੂਬਾਈ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਵੀ ਟਿਕਟ ਹਾਸਲ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਹੋਇਆ ਹੈ। ਉਨ੍ਹਾਂ ਇਕੱਲੇ ਸੰਗਰੂਰ ਤੋਂ ਹੀ ਨਹੀਂ ਸਗੋਂ ਆਨੰਦਪੁਰ ਸਾਹਿਬ ਤੋਂ ਵੀ ਅਪਣੇ ਪੁੱਤਰ ਲਈ ਟਿਕਟ ਦੀ ਮੰਗ ਕਰਦਿਆਂ ਪਾਰਟੀ ਚੰਦਾ ਪ੍ਰਤੀ ਸੀਟ 35 ਹਜ਼ਾਰ ਰੁਪਏ ਜਮ੍ਹਾਂ ਕਰਵਾ ਦਿਤਾ ਹੈ। ਢਿੱਲੋਂ ਨੇ ਪਿਛਲੇ ਕਾਫ਼ੀ ਸਮੇਂ ਤੋਂ ਹਲਕੇ ਵਿੱਚ ਸਰਗਰਮੀਆਂ ਆਰੰਭੀਆਂ ਹੋਈਆਂ ਹਨ ਅਤੇ ਉਹ ਅਪਣੇ ਪੱਧਰ 'ਤੇ ਸਰਵੇ ਵੀ ਕਰਵਾ ਰਹੇ ਹਨ।  ਕਾਂਗਰਸ 'ਚ ਦਾਅਵੇਦਾਰੀਆਂ ਦੀ ਲਿਸਟ ਕਾਫ਼ੀ ਲੰਮੀ ਹੈ ਹਲਕਾ ਧੂਰੀ ਦੇ ਵਿਧਾਇਕ ਦਲਬੀਰ ਸਿੰਘ ਗੋਲਡੀ ਦੀ ਧਰਮ ਪਤਨੀ ਸਿਮਰਤ ਖੰਗੂੜਾ ਨੇ ਵੀ ਕਾਂਗਰਸੀ ਟਿਕਟ ਲਈ ਦਾਅਵੇਦਾਰੀ ਪੇਸ਼ ਕੀਤੀ ਹੈ।

ਮੈਡਮ ਖੰਗੂੜਾ ਨੇ ਵੀ ਧੂਰੀ, ਬਰਨਾਲਾ ਆਦਿ ਇਲਾਕਿਆਂ ਵਿਚ ਅਪਣੀਆਂ ਸਰਗਰਮੀਆਂ ਦਿਖਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਨੌਜਵਾਨ ਕਾਂਗਰਸੀ ਆਗੂ ਹਰਮਨ ਸਿੰਘ ਬਡਲਾ ਦੇ ਧਰਮ ਪਤਨੀ ਬੀਬੀ ਪ੍ਰਿਤਪਾਲ ਕੌਰ ਬਡਲਾ ਵੀ ਕੋਸ਼ਿਸ਼ ਕਰ ਰਹੀ ਹੈ। ਉਕਤ ਤੋਂ ਇਲਾਵਾ ਹਲਕਾ ਅਮਰਗੜ੍ਹ ਦੇ ਵਿਧਾਇਕ ਸੁਰਜੀਤ ਸਿੰਘ ਧੀਮਾਨ ਦੇ ਲੜਕੇ ਜਸਵਿੰਦਰ ਸਿੰਘ ਧੀਮਾਨ ਨੇ ਵੀ ਕਾਫ਼ੀ ਸਮੇਂ ਤੋਂ ਟਿਕਟ ਦੀ ਮੰਗ ਨੂੰ ਲੈ ਕੇ ਰੈਲੀਆਂ ਕਢਣੀਆਂ ਸ਼ੁਰੂ ਕੀਤੀਆਂ ਹੋਈਆਂ ਹਨ। ਇਸ ਤੋਂ ਇਲਾਵਾ ਇਕ ਦੋ ਹੋਰ ਨਾਂ ਹਨ ਜਿਨ੍ਹਾਂ ਨੇ ਕਾਂਗਰਸੀ ਟਿਕਟ ਲਈ ਅਪਲਾਈ ਕੀਤਾ ਹੈ। ਜੇਕਰ ਦਾਅਵੇਦਾਰੀਆਂ 'ਤੇ ਨਜ਼ਰ ਮਾਰੀ ਜਾਵੇ ਤਾਂ ਵਿਜੈਇੰਦਰ ਸਿੰਗਲਾ ਤੇ ਕੇਵਲ ਸਿੰਘ ਢਿੱਲੋਂ ਦੀ ਦਾਅਵੇਦਾਰੀ ਹੀ ਇਨ੍ਹਾਂ ਵਿਚੋਂ ਮਜ਼ਬੂਤ ਲਗਦੀ ਹੈ, ਸਿੰਗਲਾ ਜਿਥੇ ਕੇਂਦਰੀ ਹਾਈਕਮਾਂਡ ਤਕ ਅਪਣੀ ਸਾਰਥਕ ਪਹੁੰਚ ਰਖਦੇ ਹਨ, ਉੱਥੇ ਢਿੱਲੋਂ ਦਾ ਕਾਂਗਰਸ ਦੀ ਸੂਬਾਈ ਲੀਡਰਸ਼ਿਪ 'ਤੇ ਕਾਫ਼ੀ ਪ੍ਰਭਾਵ ਹੈ।

ਸ਼੍ਰੋਮਣੀ ਅਕਾਲੀ ਦਲ ਹਾਲੇ ਇਸ ਮਾਮਲੇ ਵਿਚ ਕਾਫ਼ੀ ਪਛੜਿਆ ਹੋਇਆ ਹੈ, ਸੁਖਦੇਵ ਸਿੰਘ ਢੀਂਡਸਾ ਵਲੋਂ ਬਗ਼ਾਵਤ ਕਰਨ ਤੋਂ ਬਾਅਦ ਅਕਾਲੀ ਦਲ ਨੂੰ ਹਲਕੇ ਲਈ ਕੋਈ ਨਾਂ ਸੁੱਝ ਨਹੀਂ ਰਿਹਾ। ਇਹ ਵੀ ਪਤਾ ਲਗਿਆ ਹੈ ਕਿ ਪਰਮਿੰਦਰ ਸਿੰਘ ਢੀਂਡਸਾ ਨੂੰ ਹਲਕੇ ਤੋਂ ਚੋਣ ਲੜਾਉਣ ਲਈ ਕਾਫ਼ੀ ਦਬਾਅ ਪਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਅਕਾਲੀ ਆਗੂ ਇਕਬਾਲ ਸਿੰਘ ਝੂੰਦਾਂ ਦਾ ਨਾਂ ਵੀ ਵਾਰ-ਵਾਰ ਉੱਭਰ ਕੇ ਸਾਹਮਣੇ ਆ ਰਿਹਾ ਹੈ। ਇਸ ਤੋਂ ਇਲਾਵਾ ਨੌਜਵਾਨ ਆਗੂ ਵਿਨਰਜੀਤ ਗੋਲਡੀ, ਬਲਦੇਵ ਸਿੰਘ ਮਾਨ ਅਤੇ ਬਰਨਾਲਾ ਪਰਵਾਰ ਵਿਚੋਂ ਵੀ ਕਿਸੇ ਨੂੰ ਅਕਾਲੀ ਦਲ ਦੀ ਟਿਕਟ ਮਿਲਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਮਾਲੇਰਕੋਟਲਾ ਦੇ ਮੁਸਲਿਮ ਭਾਈਚਾਰੇ ਨਾਲ ਸਬੰਧਤ ਆਗੂ ਤੇ ਸਾਬਕਾ ਮੰਤਰੀ ਬੱਗੇ ਖ਼ਾਂ ਨੇ ਵੀ ਅਕਾਲੀ ਟਿਕਟ ਲਈ ਅਪਣੀ ਦਾਅਵੇਦਾਰੀ ਜਤਾਈ ਹੈ।

ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਦਾ ਐਲਾਨ ਸਭ ਤੋਂ ਪਹਿਲਾਂ ਹੋਣ ਕਾਰਨ ਉਨ੍ਹਾਂ ਹਲਕੇ ਵਿਚ ਆਪਣੀਆਂ ਚੋਣ ਸਰਗਰਮੀਆਂ ਆਰੰਭ ਕਰ ਦਿਤੀਆਂ ਹਨ। ਖਹਿਰੇ ਦੇ ਪਾਰਟੀ ਵਿਚੋਂ ਵਖਰੇ ਹੋ ਜਾਣ ਤੋਂ ਬਾਅਦ ਮਾਨ ਵਲੋਂ ਉਹ ਖੱਪਾ ਭਰਨ ਦੀ ਜੀਅ ਤੋੜ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਵਿਚ ਕਾਫ਼ੀ ਹੱਦ ਤਕ ਉਹ ਸਫ਼ਲ ਵੀ ਹੋ ਗਏ ਹਨ। ਇਸ ਤੋਂ ਇਲਾਵਾ ਖਹਿਰੇ ਦੀ ਪੰਜਾਬੀ ਏਕਤਾ ਪਾਰਟੀ ਤੇ ਬਹੁਜਨ ਸਮਾਜ ਪਾਰਟੀ ਦਾ ਕੋਈ ਚਿਹਰਾ ਸਾਹਮਣੇ ਨਹੀਂ ਆਇਆ ਹੈ, ਸਿਰਫ਼ ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਾਫ਼ੀ ਸਮੇਂ ਤੋਂ ਅਪਣੀ ਚੋਣ ਮੁਹਿੰਮ ਚਲਾਈ ਹੋਈ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM

Bhai Baldev Singh Wadala meet Harvir Father: ਅਸੀਂ Parvasi ਦੇ ਨਾਂਅ 'ਤੇ ਪੰਜਾਬ 'ਚ ਅਪਰਾਧੀ ਨਹੀਂ ਰਹਿਣ ਦੇਣੇ

18 Sep 2025 3:15 PM

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM
Advertisement