ਉਮੀਦਵਾਰਾਂ ਨੂੰ ਐਤਕੀ ਲੋਕ ਸਭਾ ਚੋਣਾਂ 'ਚ ਸੋਸ਼ਲ ਮੀਡੀਆ 'ਤੇ ਇਨ੍ਹਾਂ ਗੱਲਾਂ ਤੋਂ ਕਰਨਾ ਹੋਵੇਗਾ ਗੁਰੇਜ਼
Published : Mar 11, 2019, 4:54 pm IST
Updated : Mar 11, 2019, 4:55 pm IST
SHARE ARTICLE
Lok Sabha Election 2019
Lok Sabha Election 2019

ਲੋਕ ਸਭਾ ਚੋਣਾਂ 2019 ਦਾ ਬਿਗੁਲ ਵੱਜ ਗਿਆ ਹੈ। ਬੀਤੇ ਐਤਵਾਰ ਚੋਣ ਕਮਿਸ਼ਨ ਨੇ ਸੱਤ ਪੜਾਵਾਂ ਵਿੱਚ ਲੋਕ ਸਭਾ ਦੀਆਂ ਚੋਣਾਂ ਲਈ 543 ਲਈ ਵੋਟਾਂ ਦਾ ਐਲਾਨ ਕੀਤਾ...

ਚੰਡੀਗੜ੍ਹ : ਲੋਕ ਸਭਾ ਚੋਣਾਂ 2019 ਦਾ ਬਿਗੁਲ ਵੱਜ ਗਿਆ ਹੈ। ਬੀਤੇ ਐਤਵਾਰ ਚੋਣ ਕਮਿਸ਼ਨ ਨੇ ਸੱਤ ਪੜਾਵਾਂ ਵਿੱਚ ਲੋਕ ਸਭਾ ਦੀਆਂ ਚੋਣਾਂ ਲਈ 543 ਲਈ ਵੋਟਾਂ ਦਾ ਐਲਾਨ ਕੀਤਾ। ਵੋਟਿੰਗ 11 ਅਪ੍ਰੈਲ ਤੋਂ 19 ਮਈ ਤਕ ਹੋਵੇਗੀ। 23 ਮਈ ਨੂੰ ਦੇਸ਼ ਨੂੰ ਨਵੀਂ ਸਰਕਾਰ ਮਿਲ ਜਾਵੇਗੀ। ਇਸਦੇ ਮੱਦੇਨਜ਼ਰ ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਅਤੇ ਸੋਸ਼ਲ ਮੀਡੀਆ ਕਰਮੀਆਂ ਅਤੇ ਉਮੀਦਵਾਰਾਂ ਲਈ ਕੁਝ ਨਿਰਦੇਸ਼ ਜਾਰੀ ਕੀਤੇ ਹਨ।

Lok Sabha Elections Lok Sabha Elections

ਇਸ ਲਈ ਆਓ ਉਨ੍ਹਾਂ 9 ਗੱਲਾਂ ਨੂੰ ਜਾਣੀਏ ਜੋ ਇਸ ਵਾਰ ਉਮੀਦਵਾਰ ਫੇਸਬੁੱਕ, ਯੂਟਿਊਬ ਤੇ ਟਵਿੱਟਰ 'ਤੇ ਨਹੀਂ ਕਰ ਸਕਦੇ।

1.ਨਾਮਜ਼ਦਗੀ ਦਾਖਲ ਕਰਦੇ ਸਮੇਂ, ਹਰੇਕ ਉਮੀਦਵਾਰ ਨੂੰ ਉਸ ਦੇ ਸੋਸ਼ਲ ਮੀਡੀਆ ਅਕਾਉਂਟ ਬਾਰੇ ਜਾਣਕਾਰੀ ਦੇਣਾ ਪਵੇਗਾ, ਜੋ ਟਵਿੱਟਰ ਅਤੇ ਫੇਸਬੁੱਕ 'ਤੇ ਵੀ ਹੈ। 2. ਫੇਸਬੁੱਕ ਅਤੇ ਟਵਿੱਟਰ 'ਤੇ ਪਾਏ ਗਏ ਸਾਰੇ ਰਾਜਨੀਤਕ ਇਸ਼ਤਿਹਾਰ ਪਹਿਲਾਂ ਤੋਂ ਪ੍ਰਮਾਣਿਤ ਹੋਣੇ ਚਾਹੀਦੇ ਹਨ। 3.ਕੋਈ ਵੀ ਵੈਰੀਫਾਈ ਵਿਗਿਆਪਨ ਨੂੰ ਗੂਗਲ, ਫੇਸਬੁਕ, ਟਵੀਟਰ ਅਤੇ ਯੂਟਿਊਬ ’ਤੇ ਨਹੀਂ ਜਾਣਾ ਚਾਹੀਦੈ।

Social Media Social Media

4. ਹਰ ਉਮੀਦਵਾਰ ਨੂੰ ਸੋਸ਼ਲ ਮੀਡੀਆ ’ਤੇ ਵਿਗਿਆਪਨ ਦੇ ਖਰਚੇ ਬਾਰੇ ਵੀ ਜਾਣਕਾਰੀ ਦੇਣੀ ਹੋਵੇਗੀ। 5. ਕੋਈ ਵੀ ਰਾਜਨੀਤਿਕ ਪਾਰਟੀ ਅਤੇ ਉਮੀਦਵਾਰ ਮੁਹਿੰਮ ਦੌਰਾਨ ਕਿਸੇ ਵੀ ਭਾਰਤੀ ਫੌਜ ਜਾਂ ਡਿਫੈਂਸ ਦੀ ਫੋਟੋ ਦੀ ਵਰਤੋਂ ਨਹੀਂ ਕਰ ਸਕਦੇ। 6. ਜੇ ਸੋਸ਼ਲ ਮੀਡੀਆ 'ਤੇ ਕੋਈ ਲਾਪ੍ਰਵਾਹੀ ਆਉਂਦੀ ਹੈ ਤਾਂ ਸ਼ਿਕਾਇਤ ਦਰਜ ਕਰਨ ਲਈ ਗਰੀਵੈਂਸ ਅਫਸਰ ਨਿਯੁਕਤ ਕੀਤਾ ਗਿਆ ਹੈ।

Social Media Social Media

7. ਜੇ ਕੋਈ ਉਮੀਦਵਾਰ ਸੋਸ਼ਲ ਮੀਡੀਆ 'ਤੇ ਨਫਰਤ ਭਰੇ ਭਾਸ਼ਣ ਜਾਂ ਨਕਲੀ ਖ਼ਬਰਾਂ ਦੀ ਵਰਤੋਂ ਕਰਦਾ ਹੈ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ। 8. ਫੇਸਬੁੱਕ, ਟਵਿੱਟਰ ਅਤੇ ਗੂਗਲ 'ਤੇ ਉਮੀਦਵਾਰਾਂ ਦੁਆਰਾ ਸਾਰੀਆਂ ਪੋਸਟਾਂ ਨੂੰ ਆਈ.ਟੀ ਕੰਪਨੀ ਦੁਆਰਾ ਹਾਈਲਾਈਟ ਕੀਤਾ ਜਾਵੇਗਾ। 9. ਉੱਥੇ ਹੀ ਹਾਲੇ ਤੱਕ ਵਟਸਅੱਪ ਨਾਲ ਸਬੰਧਤ ਕੋਈ ਵੀ ਜਾਣਕਾਰੀ ਸਾਹਮਣੇ ਨਹੀ ਆਈ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

40 ਤੋਂ ਵੱਧ ਹੋਈ Speed ਤਾਂ ਹੋਵੇਗਾ ਮੋਟਾ Challan, ਟ੍ਰੈਫ਼ਿਕ ਪੁਲਿਸ ਨੇ ਘੇਰ-ਘੇਰ ਕੇ ਸਕੂਲੀ ਬੱਸਾਂ ਦੇ ਕੀਤੇ ਚਲਾਨ

27 Apr 2024 1:21 PM

Chandigarh ਤੋਂ ਸਸਤੀ ਸ਼ਰਾਬ ਲਿਆਉਣ ਵਾਲੇ ਹੋ ਜਾਣ ਸਾਵਧਾਨ ! Punjab Police ਕਰ ਰਹੀ ਹਰ ਇੱਕ ਗੱਡੀ ਦੀ Checking !

27 Apr 2024 12:30 PM

UK ਜਾਣਾ ਚਾਹੁੰਦੇ ਹੋ ਤਾਂ ਇਹ ਇੰਟਰਵਿਊ ਪੂਰਾ ਵੇਖ ਲਿਓ, Agent ਨੇ ਦੱਸੀਆਂ ਸਾਰੀਆਂ ਅੰਦਰਲੀਆਂ ਗੱਲਾਂ

27 Apr 2024 11:26 AM

ਕਿਉਂ ਨਹੀਂ Sheetal Angural ਦਾ ਅਸਤੀਫ਼ਾ ਹੋਇਆ ਮਨਜ਼ੂਰ ? ਪਾਰਟੀ ਬਦਲਣ ਬਾਅਦ ਸ਼ੀਤਲ ਅੰਗੁਰਾਲ ਦਾ ਵੱਡਾ ਬਿਆਨ

27 Apr 2024 11:17 AM

'ਭਾਰਤ ਛੱਡ ਦੇਵਾਂਗੇ' Whatsapp ਨੇ ਕੋਰਟ 'ਚ ਦਿੱਤਾ ਵੱਡਾ ਬਿਆਨ, ਸੁਣੋ ਕੀ ਪੈ ਗਿਆ ਰੌਲਾ,ਕੀ ਬੰਦ ਹੋਵੇਗਾ Whatsapp

27 Apr 2024 9:38 AM
Advertisement