ਵਿਸਾਖ਼ੀ ਵਿਸ਼ੇਸ਼:ਜਨਰਲ ਓਡਵਾਇਰ ਨੇ ਅੱਜ ਦੇ ਦਿਨ ਹਜ਼ਾਰਾਂ ਨਿਹੱਥੇ ਭਾਰਤੀਆਂ ਨੂੰ ਉਤਾਰਿਆ ਸੀ ਮੌਤ ਦੇ ਘਾਟ
Published : Apr 13, 2018, 11:20 am IST
Updated : Apr 13, 2018, 11:20 am IST
SHARE ARTICLE
General Dyer killed more than 1000 people during Jallianwala Bagh massacre
General Dyer killed more than 1000 people during Jallianwala Bagh massacre

ਜਲਿਆਂਵਾਲਾ ਬਾਗ਼ ਦਾ ਖ਼ੂਨੀ ਕਾਂਡ 13 ਅਪ੍ਰੈਲ 1919 ਨੂੰ ਵਾਪਰਿਆ ਸੀ।

ਅੰਮ੍ਰਿਤਸਰ: ਜਲਿਆਂਵਾਲਾ ਬਾਗ਼ ਦਾ ਖ਼ੂਨੀ ਕਾਂਡ 13 ਅਪ੍ਰੈਲ 1919 ਨੂੰ ਵਾਪਰਿਆ ਸੀ। ਇਸ ਦਿਨ ਬਰਤਾਨਵੀ ਲੈਫਟੀਨੈਂਟ ਜਨਰਲ ਰੈਗਿਨਾਲਡ ਓਡਵਾਇਰ ਨੇ ਅੰਮ੍ਰਿਤਸਰ ਦੇ ਜਲਿਆਂਵਾਲੇ ਬਾਗ ਵਿਚ ਵਿਸਾਖ਼ੀ ਮੌਕੇ 'ਤੇ ਇਕੱਠੇ ਹਜ਼ਾਰਾਂ ਨਿਹੱਥੇ ਮਾਸੂਮ ਭਾਰਤੀਆਂ 'ਤੇ ਅੰਨ੍ਹੇਵਾਹ ਗੋਲੀਆਂ ਚਲਵਾ ਦਿਤੀਆਂ ਸਨ। ਇਸ ਗੋਲੀਬਾਰੀ ਵਿਚ 1000 - 2000 ਭਾਰਤੀ ਲੋਕ ਮਾਰੇ ਗਏ ਸਨ ਜਦਕਿ ਇਸ ਤੋਂ ਕਿਤੇ ਜ਼ਿਆਦਾ ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹੋਏ ਸਨ।  General Dyer killed more than 1000 people during Jallianwala Bagh massacreGeneral Dyer killed more than 1000 people during Jallianwala Bagh massacreਵਿਸਾਖੀ ਦੇ ਦਿਨ 13 ਅਪ੍ਰੈਲ 1919 ਨੂੰ ਅੰਮ੍ਰਿਤਸਰ ਦੇ ਜਲਿਆਂਵਾਲੇ ਬਾਗ ਵਿਚ ਇਕ ਸਭਾ ਰੱਖੀ ਗਈ ਸੀ, ਜਿਸ ਵਿਚ ਕੁੱਝ ਨੇਤਾ ਭਾਸ਼ਣ ਦੇਣ ਵਾਲੇ ਸਨ। ਸ਼ਹਿਰ ਵਿਚ ਕਰਫ਼ਿਊ ਲਗਿਆ ਹੋਇਆ ਸੀ। ਫਿਰ ਵੀ ਇਸ ਵਿਚ ਸੈਂਕੜਿਆਂ ਲੋਕ ਅਜਿਹੇ ਵੀ ਸਨ, ਜੋ ਵਿਸਾਖ਼ੀ ਮੌਕੇ ਪਰਵਾਰ ਨਾਲ ਮੇਲਾ ਦੇਖਣ ਅਤੇ ਸ਼ਹਿਰ ਘੁੰਮਣ ਆਏ ਸਨ ਅਤੇ ਸਭਾ ਦੀ ਖ਼ਬਰ ਸੁਣ ਕੇ ਉਥੇ ਜਾ ਪੁੱਜੇ ਸਨ। ਜਦੋਂ ਨੇਤਾ ਬਾਗ਼ ਵਿਚ ਪਈਆਂ ਰੋੜੀਆਂ ਦੇ ਢੇਰ 'ਤੇ ਖੜ੍ਹੇ ਹੋ ਕੇ ਭਾਸ਼ਣ ਦੇ ਰਹੇ ਸਨ, ਉਦੋਂ ਹੀ ਅੰਗਰੇਜ਼ ਅਫ਼ਸਰ ਨੇ ਬਾਗ਼ ਤੋਂ ਨਿਕਲਣ ਦੇ ਸਾਰੇ ਰਸਤੇ ਬੰਦ ਕਰਵਾ ਦਿਤੇ। ਬਾਗ਼ ਵਿਚ ਜਾਣ ਦਾ ਜੋ ਇਕ ਰਸਤਾ ਖੁੱਲ੍ਹਾ ਸੀ, ਜਨਰਲ ਡਾਇਰ ਨੇ ਉਸ ਰਸਤੇ 'ਤੇ ਹਥਿਆਰਬੰਦ ਗੱਡੀਆਂ ਖੜ੍ਹੀਆਂ ਕਰਵਾ ਦਿਤੀਆਂ ਸਨ। General DyerGeneral Dyerਓਡਵਾਇਰ ਕਰੀਬ 100 ਸਿਪਾਹੀਆਂ ਨਾਲ ਬਾਗ਼ ਦੇ ਗੇਟ ਤਕ ਪਹੁੰਚਿਆ। ਉਸ ਦੇ ਕਰੀਬ 50 ਸਿਪਾਹੀਆਂ ਕੋਲ ਬੰਦੂਕਾਂ ਸਨ। ਉਥੇ ਪਹੁੰਚ ਕੇ ਬਿਨਾਂ ਕਿਸੇ ਚਿਤਾਵਨੀ ਦੇ ਉਸ ਨੇ ਗੋਲੀਆਂ ਚਲਵਾ ਦਿਤੀਆਂ। ਗੋਲੀਬਾਰੀ ਤੋਂ ਡਰੇ ਮਾਸੂਮ ਬਾਗ਼ ਵਿਚ ਸਥਿਤ ਇਕ ਖੂਹ ਵਿਚ ਕੁੱਦਣ ਲੱਗੇ। ਦਸ ਦਈਏ ਕਿ ਗੋਲੀਬਾਰੀ ਤੋਂ ਬਾਅਦ ਖੂਹ 'ਚੋਂ 200 ਤੋਂ ਜ਼ਿਆਦਾ ਲਾਸ਼ਾਂ ਬਰਾਮਦ ਹੋਈਆਂ ਸਨ। General Dyer killed more than 1000 people during Jallianwala Bagh massacreGeneral Dyer killed more than 1000 people during Jallianwala Bagh massacreਇਸ ਘਟਨਾ ਦਾ ਊਧਮ ਸਿੰਘ 'ਤੇ ਕਾਫ਼ੀ ਪ੍ਰਭਾਵ ਪਿਆ, ਜਿਸ ਨੇ 13 ਮਾਰਚ 1940 ਨੂੰ ਲੰਡਨ ਦੇ ਕੈਕਸਟਨ ਹਾਲ ਵਿਚ ਇਸ ਘਟਨਾ ਦਾ ਬਦਲਾ ਲੈਂਦਿਆਂ ਬਰਤਾਨਵੀ ਲੈਫਟੀਨੈਂਟ ਗਵਰਨਰ ਮਾਈਕਲ ਜਨਰਲ ੳਡਵਾਇਰ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿਤਾ। Udham singhUdham singhਊਧਮ ਸਿੰਘ ਨੂੰ ਇਸ ਦੋਸ਼ ਵਿਚ 31 ਜੁਲਾਈ 1940 ਨੂੰ ਫ਼ਾਂਸੀ 'ਤੇ ਚੜ੍ਹਾ ਦਿਤਾ ਗਿਆ ਸੀ। ਭਾਰਤੀ ਇਤਿਹਾਸ ਵਿਚ ਇਸ ਖ਼ੂਨੀ ਸਾਕੇ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। 

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement