
ਬਾਰਵੀਂ ਜਮਾਤ ਦੇ ਪੇਪਰਾਂ ਵਿਚ ਘੱਟ ਨੰਬਰ ਆਉਣ ‘ਤੇ ਪਿੰਡ ਖੇੜੀ ਭਾਈ ਕੀ ਇਕ ਵਿਦਿਆਰਥਣ ਵੱਲੋਂ ਭਾਖੜਾ...
ਬਸੀ ਪਠਾਣਾ : ਬਾਰਵੀਂ ਜਮਾਤ ਦੇ ਪੇਪਰਾਂ ਵਿਚ ਘੱਟ ਨੰਬਰ ਆਉਣ ‘ਤੇ ਪਿੰਡ ਖੇੜੀ ਭਾਈ ਕੀ ਇਕ ਵਿਦਿਆਰਥਣ ਵੱਲੋਂ ਭਾਖੜਾ ਨਹਿਰ ਵਿਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਲੜਕੀ ਦੇ ਪਿਤਾ ਰਣਜੀਤ ਸਿੰਘ ਵੱਲੋਂ ਪੁਲਿਸ ਨੂੰ ਦਿੱਤੀ ਗਈ ਇਤਲਾਹ ਮੁਤਾਬਕ ਉਸ ਦੀ 17 ਸਾਲਾ ਧੀ ਅਮਨਦੀਪ ਕੌਰ ਮਾਨਸਿਕ ਰੂਪ ਤੋਂ ਪ੍ਰੇਸ਼ਾਨ ਰਹਿੰਦੀ ਸੀ ਤੇ ਹੁਣ ਬਾਰਵੀਂ ਜਮਾਤ ਵਿਚ ਘੱਟ ਨੰਬਰ ਆਉਣ ਕਾਰਨ ਨਾਮੋਸ਼ੀ ਦੀ ਹਾਲਤ ਵਿਚ ਉਸ ਨੇ ਭਾਖੜਾ ਨਹਿਰ ਵਿਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਘਟਨਾ ਵਾਲੀ ਥਾਂ ਤੋਂ ਲੇ ਖੁਦਕੁਸ਼ੀ ਨੋਟ ਵਿਚ ਅਮਨਦੀਪ ਨੇ ਲਿਖਿਆ ਹੈ ਕਿ ਉਹ ਘੱਟ ਨੰਬਰ ਮਿਲਣ ਕਾਰਨ ਦੁਖੀ ਹੈ ਤੇ ਇਸ ਲਈ ਉਹ ਅਪਣੀ ਜੀਵਨ ਲੀਲਾ ਖ਼ਤਮ ਕਰ ਰਹੀ ਹੈ। ਇਸ ਵਿਚ ਕਿਸੇ ਦਾ ਕੋਈ ਦੋਸ਼ ਨਹੀਂ ਹੈ।