
ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਕੁੱਲ 1840 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ
ਪੰਜਾਬ- ਪਟਿਆਲਾ ਲੋਕ ਸਭਾ ਹਲਕੇ ਦੇ ਵਿਕਾਸ ਲਈ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਕੁੱਲ 1840 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ ਜਿਹਨਾਂ ਵਿਚੋਂ ਹਲਕਾ ਪਟਿਆਲਾ ਦੇ ਕੀਤੇ ਪ੍ਰਮੁੱਖ ਕੰਮਾਂ ਦੀ ਸੂਚੀ ਇਸ ਪ੍ਰਕਾਰ ਹੈ- 100 ਕਰੋੜ ਦੀ ਲਾਗਤ ਨਾਲ 84 ਕਿ:ਮੀ ਸੜਕਾਂ ਦਾ ਕੰਮ ਮੁਕੰਮਲ ਅਤੇ 50 ਕਰੋੜ ਰੁਪਏ ਦੀ ਲਾਗਤ ਨਾਲ ਬਾਕੀ ਸੜਕਾਂ ਦਾ ਕੰਮ ਜਾਰੀ ਹੈ। 7.50 ਕਰੋੜ ਦੀ ਲਾਗਤ ਨਾਲ ਪੁਰਾਣੀਆਂ ਸਟਰੀਟ ਲਾਈਟਾਂ ਬਦਲ ਕੇ ਨਵੀਆਂ ਐਲ.ਈ.ਡੀ ਲਾਈਟਾਂ ਲਗਾਉਣ ਦਾ ਕੰਮ ਵੀ ਜਾਰੀ ਹੈ।
ਪਟਿਆਲਾ ਹਲਕੇ ਵਿਚ ਨਵੀਂ ਰੇੜੀ ਮਾਰਕਿਟ ਬਣਾਈ ਜਾ ਰਹੀ ਹੈ ਜਿਸ ਦੀ ਲਾਗਤ 2 ਕਰੋੜ ਰੁਪਏ ਹੈ ਅਤੇ ਜ਼ਮੀਨ ਦੀ ਲਾਗਤ 2 ਕਰੋੜ ਰੁਪਏ ਵੱਖਰੀ ਹੈ। ਪਟਿਆਲਾ ਸ਼ਹਿਰ ਵਿਚ ਸੀਵਰੇਜ ਦੀ ਸਮੱਸਿਆ ਹੱਲ ਕਰਨ ਲਈ ਡੇਅਰੀਆਂ ਨੂੰ ਸ਼ਹਿਰ ਤੋਂ ਬਾਹਰ ਸਥਾਪਿਤ ਕਰਨ ਦਾ ਕੰਮ ਵੀ ਜਾਰੀ ਹੈ। 8 ਕਰੋੜ ਦੀ ਲਾਗਤ ਨਾਲ ਪਟਿਆਲਾ ਸ਼ਹਿਰ ਦੀ ਗੰਦਗੀ ਨਾਲ ਨਿਪਟਣ ਲਈ ਡੋਰ-ਟੂ-ਡੋਰ ਕੂੜਾ ਇਕੱਠਾ ਕਰਨ ਦਾ ਪ੍ਰੋਜੈਕਟ ਵੀ ਜਾਰੀ ਹੈ।
700 ਕਰੋੜ ਦੀ ਲਾਗਤ ਨਾਲ ਸ਼ਹਿਰ ਦੇ ਨਿਵਾਸੀਆਂ ਨੂੰ ਪੀਣ ਵਾਲਾ ਪਾਣੀ ਮੁਹੱਈਆ ਕਰਨ ਲਈ ਅਬਲੋਵਾਲ ਵਿਖੇ ਪ੍ਰੋਜੈਕਟ ਅਤੇ 670 ਕਰੋੜ ਦੀ ਲਾਗਤ ਨਾਲ ਵੱਡੀ ਨਦੀ ਅਤੇ ਛੋਟੀ ਨਦੀ ਦੀ ਸਫ਼ਾਈ ਅਤੇ ਸੁੰਦਰੀਕਰਨ ਦਾ ਕੰਮ ਵੀ ਜਾਰੀ ਹੈ। ਪਟਿਆਲਾ ਸ਼ਹਿਰ ਵਿਚ ਸਫ਼ਾਈ ਦੇ ਪ੍ਰਬੰਧ ਲਈ ਅੰਡਰਗਰਾਂਊਡ ਡਸਟਬਿਨ ਸਥਾਪਿਤ ਕਰਨ ਦਾ ਕੰਮ ਅਤੇ 2 ਕਰੋੜ ਦਾ ਲਾਗਤ ਨਾਲ ਰਾਜਪੁਰਾ ਰੋਡ ਅੰਡਰਪਾਸ ਦਾ ਨਿਰਮਾਣ ਅਤੇ 2 ਕਰੋੜ ਰੁਪਏ ਦੀ ਲਾਗਤ ਨਾਲ ਤੇਜ਼ਬਾਗ ਕਲੋਨੀ, ਸਨੌਰ ਰੋਡ ਦੇ ਪੁਲ ਨੂੰ ਚੌੜਾ ਕਰਵਾਉਣ ਦਾ ਕੰਮ।
Patiala
1840 ਕਰੋੜ ਵਿਚੋਂ 9 ਕਰੋੜ ਦੀ ਲਾਗਤ ਨਾਲ ਸਫਾਬਾਦੀ ਗੇਟ ਤੋਂ ਹਨੂੰਮਾਨ ਮੰਦਰ ਤੱਕ ਗੰਦੇ ਨਾਲੇ ਨੂੰ ਢੱਕਣ ਅਤੇ ਸੀਵਰੇਜ ਦੇ ਪਾਇਪ ਪਾਉਣ ਦਾ ਕੰਮ ਜਾਰੀ ਹੈ। 6.50 ਕਰੋੜ ਦੀ ਲਾਗਤ ਨਾਲ 36 ਟਿਊਬਵੈੱਲ ਲਗਵਾਉਣ ਦਾ ਕੰਮ ਅਤੇ 14 ਕਰੋੜ ਦੀ ਲਾਗਤ ਨਾਲ ਪੰਚਾਇਤੀ ਰਾਜ ਵਿਭਾਗ ਪੰਜਾਬ ਵੱਲੋਂ ਪਟਿਆਲਾ ਸ਼ਹਿਰ ਦੀਆਂ ਬਾਹਰਲੀਆਂ ਕਲੋਨੀਆਂ ਨੂੰ ਵਿਕਸਿਤ ਕਰਨ ਦਾ ਕੰਮ ਵੀ ਜਾਰੀ ਹੈ।
ਹਲਕਾ ਪਟਿਆਲਾ ਦੇ ਉਲੀਕੇ ਪ੍ਰਮੁੱਖ ਕੰਮ-
1. ਸ਼ਹਿਰ ਦੇ 10 ਸਰਕਾਰੀ ਸਕੂਲਾਂ ਦੇ ਖੇਡ ਦੇ ਮੈਦਾਨਾਂ ਨੂੰ ਅਪਗ੍ਰੇਡ ਕਰਕੇ ਲੋਕਲ ਏਰੀਏ ਦੇ ਬੱਚਿਆਂ ਲਈ ਸਕੂਲ ਖੋਲੇ ਜਾਣਗੇ।
2. ਪੰਜਾਬ ਸਰਕਾਰ ਦੇ ਹੋਰ ਵਿਭਾਗਾਂ ਦੀ ਖਾਲੀ ਪਈ ਜ਼ਮੀਨ ਨਗਰ ਨਿਗਮ, ਪਟਿਆਲਾ ਦੇ ਅਧੀਨ ਲਿਆ ਕੇ ਉਸਨੂੰ ਪਾਰਕਿੰਗ, ਖੇਡ ਮੈਦਾਨ ਅਤੇ ਪਾਰਕਾਂ ਲਈ ਵਰਤਣ ਸੰਬੰਧੀ।
3. ਅਨਾਪਦਾਣਾ ਚੌਕ ਤੋਂ ਲੈ ਕੇ ਕਿਲ੍ਹਾ ਮੁਬਾਰਕ ਸੜਕ ਨੂੰ ਵਿਰਾਸਤੀ ਸੜਕ ਵਜੋਂ ਵਿਕਸਿਤ ਕਰਨਾ ਅਤੇ ਕਿਲ੍ਹਾ ਮੁਬਾਰਕ ਦੀ ਮੁਰੰਮਤ ਕਰਨਾ।
4. ਸ਼ਹਿਰ ਦੇ ਕੂੜੇ ਦੀ ਵਿਵਸਥਾ ਲਈ ਮੋਹਾਲੀ ਵਿਖੇ ਸੌਲਿਡ ਵਿਸਟ ਮੇਨੈਜਮੈਂਟ ਪਲਾਂਟ ਲਗਾਉਣ ਦੀ ਤਰਵੀਜ਼ ਹੈ।
5. ਹੱਡਾ- ਰੋੜੀ ਲਈ ਪੇਂਡੂ ਵਿਕਾਸ ਵਿਭਾਗ ਵੱਲੋਂ ਰੈਡਰਿੰਗ ਪਲਾਂਟ ਲਗਾਉਣ ਲਈ ਕਾਰਵਾਈ ਕੀਤੀ ਜਾ ਰਹੀ ਹੈ।