
ਰਾਹੁਲ ਗਾਂਧੀ ਆਪਣੇ ਉਮੀਦਵਾਰਾਂ ਦੇ ਹੱਕ ’ਚ ਕਰਨਗੇ ਰੈਲੀਆਂ
ਪੰਜਾਬ- ਲੋਕ ਸਭਾ ਚੋਣਾਂ ਦੇ ਆਖਰੀ ਤੇ ਸੱਤਵੇਂ ਗੇੜ ਦੀਆਂ ਚੋਣਾਂ ਲਈ ਸਿਆਸੀ ਪਾਰਟੀਆਂ ਦੇ ਦਿੱਗਜ਼ ਆਗੂਆਂ ਨੇ ਪੰਜਾਬ ਦਾ ਰੁਖ ਕਰ ਲਿਆ ਹੈ। ਸੋਮਵਾਰ ਨੂੰ ਪੰਜਾਬ ਦਾ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾਉਣ ਦੇ ਅਸਾਰ ਹਨ।
Rahul Gandhi and Priyanka Gandhi
ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਅੱਜ ਤੋਂ ਆਪਣੀ ਪੰਜਾਬ ਫੇਰੀ ਸ਼ੁਰੂ ਕਰ ਰਹੇ ਹਨ। ਸੋਮਵਾਰ ਨੂੰ ਉਹਨਾਂ ਵੱਲੋਂ ਖੰਨਾ ਤੇ ਹੁਸ਼ਿਆਰਪੁਰ ’ਚ ਰੈਲੀਆਂ ਨੂੰ ਸੰਬੋਧਨ ਕੀਤਾ ਜਾਣਾ ਹੈ ਅਤੇ ਇੱਕ ਰੈਲੀ ਬਰਗਾੜੀ ਵਿਖੇ ਵੀ ਕੀਤੀ ਜਾਵੇਗੀ। ਰਾਹੁਲ ਗਾਂਧੀ ਦੀ ਭੈਣ ਪ੍ਰਿਅੰਕਾ ਗਾਂਧੀ ਵੀ ਬਠਿੰਡਾ ਤੇ ਪਠਾਨਕੋਟ ’ਚ ਰੈਲੀਆਂ ਕਰਨਗੇ।
Arvind Kejriwal
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਪੰਜਾਬ ਪਹੁੰਚ ਚੁੱਕੇ ਹਨ ਅਤੇ ਆਪਣੇ ਉਮੀਦਵਾਰਾਂ ਦੇ ਹੱਕ ’ਚ ਰੋਡ ਸ਼ੋਅ ਕਰ ਰਹੇ ਹਨ। ਉਹ 17 ਮਈ ਤਕ ਇੱਥੇ ਹੀ ਰਹਿਣਗੇ।
Narender Modi
ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹਿਲਾਂ ਹੀ 10 ਮਈ ਨੂੰ ਹੁਸ਼ਿਆਰਪੁਰ ’ਚ ਰੈਲ਼ੀ ਕਰ ਚੁੱਕੇ ਹਨ ਅਤੇ ਸੋਮਵਾਰ ਉਹਨਾਂ ਵੱਲੋਂ ਬਠਿੰਡਾ ’ਚ ਰੈਲੀ ਨੂੰ ਸੰਬੋਧਨ ਕੀਤਾ ਜਾਣਾ ਹੈ। ਲੋਕ ਸਭਾ ਚੋਣਾਂ ਦੇ ਇਸ ਆਖਰੀ ਗੇੜ ’ਚ ਸਿਆਸੀ ਪਾਰਟੀਆਂ ਆਪਣੀ ਪੂਰੀ ਵਾਅ ਲਗਾ ਰਹੀਆਂ ਹਨ ਦੇਖਣਾ ਹੋਵੇਗਾ ਕਿ ਕਿਸਦੀ ਮਿਹਨਤ ਸਫ਼ਲ ਹੁੰਦੀ ਹੈ।