
ਮਾਮੂਲੀ ਬੋਰੀਆਂ ਨੂੰ ਲੈ ਕੇ ਕੇਂਦਰ ਦੀ ਵੱਡੀ ਚਾਲ: ਕੈਪਟਨ
ਪੰਜਾਬ ਵਿਚ ਲੋਕ ਸਭਾ ਚੋਣਾਂ ਹੋਣ ਵਿਚ ਬਸ ਕੁੱਝ ਹੀ ਦਿਨ ਬਾਕੀ ਹਨ। ਜਿਵੇਂ ਜਿਵੇਂ ਚੋਣਾਂ ਨੇੜੇ ਆ ਰਹੀਆਂ ਹਨ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁੱਦੇ ਵੀ ਭਾਸ਼ਣਾਂ ਵਿਚ ਹਾਵੀ ਹੁੰਦੇ ਨਜ਼ਰ ਆ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਕ ਅਜਿਹੇ ਮੁੱਦੇ ਨਾਲ ਜੂਝ ਰਹੇ ਹਨ ਜੋ ਕਿ ਵੇਖਣ ਨੂੰ ਮਾਮੂਲੀ ਜਾਪਦਾ ਹੈ ਪਰ ਆਉਣ ਵਾਲੇ ਸਮੇਂ ਵਿਚ ਸਿਆਸੀ ਤੌਰ ਤੇ ਤਬਾਹੀਕੁੰਨ ਸਾਬਤ ਹੋ ਸਕਦਾ ਹੈ। ਜਿਵੇਂ ਕਿ ਬੋਰੀਆਂ ਦੀ ਘਾਟ ਹੋਣਾ।
Bags
ਇਸ ਨਾਲ ਕਿਸਾਨਾਂ ਨੂੰ ਬਹੁਤ ਨੁਕਸਾਨ ਹੋ ਰਿਹਾ ਹੈ। ਕਿਸਾਨ ਬੋਰੀਆਂ ਤੋਂ ਬਿਨਾਂ ਕਣਕ ਮੰਡੀ ਵਿਚ ਰੱਖ ਕੇ ਰਾਤ ਤਕ ਬੈਠੇ ਰਹਿੰਦੇ ਹਨ। ਉਹਨਾਂ ਨੂੰ ਅਰਾਮ ਦੀ ਨੀਂਦ ਵੀ ਨਸੀਬ ਨਹੀਂ ਹੁੰਦੀ। ਰਾਜ ਵਿਚ ਬੋਰੀਆਂ ਦੀ ਕਮੀ ਹੋਣ ਕਰਕੇ ਕਣਕ ਮੰਡੀਆਂ ਵਿਚ ਰੁਲਦੀ ਰਹਿੰਦੀ ਹੈ। ਇਸ ਦੀ ਸਹੀ ਢੰਗ ਨਾਲ ਦੇਖ ਰੇਖ ਨਹੀਂ ਹੋ ਰਹੀ। 19 ਮਈ ਨੂੰ ਪੰਜਾਬ ਵਿਚ ਵੋਟਾਂ ਪੈਣੀਆਂ ਹਨ, ਮਤਲਬ ਕਿ ਹੋਰਨਾਂ ਮੁੱਦਿਆਂ ਵਿਚ ਇਹ ਮੁੱਦਾ ਵੀ ਦਰਜ ਹੋਵੇਗਾ।
Bags
ਕੈਪਟਨ ਅਮਰਿੰਦਰ ਸਿੰਘ ਨੇ ਭਾਰਤੀ ਖੁਰਾਕ ਨਿਗਮ ਦੇ ਚੇਅਰਮੈਨ ਡੀਵੀ ਪ੍ਰਸਾਦ ਨੂੰ ਕਿਹਾ ਹੈ ਕਿ ਉਹ ਪੰਜਾਬ ਵਿਚ ਬੋਰੀਆਂ ਦਾ ਪ੍ਰਬੰਧ ਕਰਵਾਉਣ। ਐਫਸੀਆਈ ਪੰਜਾਬ ਤੋਂ ਸਰਕਾਰੀ ਏਜੰਸੀਆਂ ਰਾਹੀਂ ਕਣਕ ਅਤੇ ਝੋਨੇ ਦੀ ਖਰੀਦ ਕਰਦਾ ਹੈ। ਅਨਾਜ ਦੀ ਖਰੀਦ ਪੰਜਾਬ ਵਿਚ ਸਭ ਤੋਂ ਵੱਡਾ ਮੁੱਦਾ ਹੈ। ਜੇਕਰ ਕਿਸਾਨਾਂ ਦੇ ਅਨਾਜ ਦੀ ਖਰੀਦ ਵਿਚ ਕੋਈ ਵੀ ਕਮੀ ਆਉਂਦੀ ਹੈ ਤਾਂ ਇਸ ਦਾ ਸਿੱਧਾ ਅਸਰ ਕਿਸਾਨਾਂ ਤੇ ਪੈਂਦਾ ਹੈ।
Wheat
ਕੈਪਟਨ ਨੇ ਬੀਜੇਪੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਤੇ ਇਲਜ਼ਾਮ ਲਗਾਇਆ ਕਿ ਉਹ ਜਾਣਬੁੱਝ ਕੇ ਪੰਜਾਬ ਵਿਚ ਬੋਰੀਆਂ ਦੀ ਘਾਟ ਵਿਚ ਦਿੱਕਤ ਪੈਦਾ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਖਰੀਦ ਦੀ ਪ੍ਰਕਿਰਿਆ ਨੂੰ ਰੋਕਣ ਲਈ ਭਾਜਪਾ ਦੀ ਭਾਈਵਾਲ ਅਕਾਲੀ ਦਲ ਦੇ ਇਸ਼ਾਰੇ ਤੇ ਕਾਰਵਾਈ ਕੀਤੀ ਹੈ ਅਤੇ ਕਾਂਗਰਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਕਿਸਾਨਾਂ ਬਾਰੇ ਬਿਲਕੁੱਲ ਵੀ ਨਹੀਂ ਸੋਚਿਆ ਜਾ ਰਿਹਾ।
Wheat
ਕੈਪਟਨ ਨੇ ਅੱਗੇ ਕਿਹਾ ਕਿ ਹਰਿਆਣੇ ਅਤੇ ਗੁਰਜਾਤ ਨੂੰ 4 ਲੱਖ ਬੋਰੀਆਂ ਭੇਜੀਆਂ ਗਈਆਂ ਹਨ। ਉਹਨਾਂ ਨੇ ਕਿਹਾ ਕਿ ਕੇਂਦਰ ਹਰਿਆਣੇ ਵਿਚ 12 ਮਈ ਨੂੰ ਹੋਣ ਵਾਲੀਆਂ ਵੋਟਾਂ ਤੋਂ ਪਹਿਲਾਂ ਸੁਚਾਰੂ ਖਰੀਦੋ ਫਰੋਖਤ ਦੀਆਂ ਕਾਰਵਾਈਆਂ ਨੂੰ ਯਕੀਨੀ ਬਣਾਉਣਾ ਚਾਹੁੰਦਾ ਹੈ। ਪੀਐਮ ਨਰਿੰਦਰ ਮੋਦੀ ਨੇ ਸਾਬਤ ਕਰ ਦਿੱਤਾ ਹੈ ਕਿ ਉਹਨਾਂ ਲਈ ਕੀ ਜ਼ਰੂਰੀ ਹੈ। ਉਹਨਾਂ ਨੇ ਸਿਰਫ ਸੱਤਾ ਵਿਚ ਰਹਿਣ ਬਾਰੇ ਸੋਚਿਆ ਹੈ ਇਸ ਲਈ ਉਹ ਇਸ ਵਾਸਤੇ ਹਰ ਪੈਂਤੜੇ ਅਜ਼ਮਾਉਣਗੇ।
ਉਹਨਾਂ ਨੂੰ ਹਰਿਆਣੇ ਵਿਚ ਜਿੱਤ ਦੀ ਉਮੀਦ ਹੈ ਇਸ ਲਈ ਉਹ ਹਰਿਆਣੇ ਦੀ ਹਰ ਤਰ੍ਹਾਂ ਦੀ ਮਦਦ ਕਰਨਗੇ। ਇਸ ਦੌਰਾਨ ਆਮ ਆਦਮੀ ਪਾਰਟੀ ਨੇ ਕਾਂਗਰਸ ਅਤੇ ਭਾਜਪਾ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਪਾਰਟੀ ਦੇ ਕਿਸਾਨ ਵਿੰਗ ਦੇ ਪ੍ਰਮੁੱਖ ਵਿਧਾਇਕ ਕੁਲਤਾਰ ਸਿੰਘ ਸੰਧਵਾਨ ਨੇ ਕਿਹਾ ਕਿ ਇਸ ਕੰਮ ਲਈ ਦੋਵੇਂ ਹੀ ਜ਼ਿੰਮਵਾਰ ਹਨ। ਉਹ ਹੁਣ ਇਹਨਾਂ ਇਲਜ਼ਾਮਾਂ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਹਨ।
Wheat Market
ਕਣਕ ਦੇ ਉਤਪਾਦਨ ਵਿਚ 3-5 ਫ਼ੀਸਦੀ ਦੇ ਅਨੁਮਾਨ ਦੇ ਵਾਧੇ ਨਾਲ ਪੰਜਾਬ ਵਿਚ 132 ਲੱਖ ਮੈਟ੍ਰਿਕ ਟਨ ਤੋਂ ਵੱਧ ਦੀ ਰਿਕਾਰਡ ਤੋੜ ਖਰੀਦ ਹੋ ਰਹੀ ਹੈ। ਮੰਡੀਆਂ ਵਿਚ 30 ਅਪ੍ਰੈਲ ਤਕ 60 ਫ਼ੀਸਦੀ ਤੋਂ ਜ਼ਿਆਦਾ ਫਸਲ ਮੰਡੀਆਂ ਵਿਚ ਆਈ ਸੀ ਜਦੋਂ ਕਿ 10 ਲੱਖ ਮੈਟ੍ਰਿਕ ਟਨ ਤੋਂ ਜ਼ਿਆਦਾ ਅਨਾਜ ਮੰਡੀਆਂ ਵਿਚ ਰੋਜ਼ਾਨਾਂ ਆ ਰਿਹਾ ਹੈ।
Wheat Market
ਕੇਏਪੀ ਸਿਨਹਾ ਪੰਜਾਬ ਸਰਕਾਰ ਦੇ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਸਕੱਤਰ ਨੇ ਕਿਹਾ ਕਿ ਬਠਿੰਡਾ, ਮਾਨਸਾ, ਫਾਜ਼ਿਲਕਾ, ਫਿਰੋਜ਼ਪੁਰ, ਮੁਕਤਸਰ, ਹੁਸ਼ਿਆਰਪੁਰ, ਅੰਮ੍ਰਿਤਸਰ, ਤਰਨ ਤਾਰਨ ਅਤੇ ਗੁਰਦਾਸਪੁਰ ਵਿਚ ਏ ਸ਼੍ਰੇਣੀ ਦੀ ਗੰਭੀਰ ਕਮੀ ਦੀ ਸੰਭਾਵਨਾ ਦਸੀ ਜਾ ਰਹੀ ਸੀ।
ਸਿਨਹਾ ਨੇ ਕਿਹਾ ਕਿ ਪੰਜਾਬ ਨੇ ਐਫਸੀਆਈ ਨੂੰ ਲਿਖਿਆ ਹੈ ਕਿ ਉਹਨਾਂ ਨੂੰ ਘਾਟੇ ਦੀ ਪੂਰਤੀ ਕਰਦੇ ਹੋਏ ਮਾਰਕਿਟ ਤੋਂ ਬੀ ਸ਼੍ਰੇਣੀ ਦੀਆਂ ਬੋਰੀਆਂ ਖਰੀਦਣ ਦੀ ਇਜ਼ਾਜਤ ਦਿੱਤੀ ਜਾਵੇ। ਹਰਿਆਣਾ ਨੂੰ ਇਸ ਦੀ ਆਗਿਆ ਮਿਲ ਗਈ ਸੀ ਪਰ ਪੰਜਾਬ ਨੂੰ ਨਹੀਂ ਮਿਲੀ।