
ਪਿੰਡ ਭਗਵਾਨਪੁਰਾ ਵਿਖੇ 2 ਸਾਲਾ ਫ਼ਤਿਹਵੀਰ ਬੋਰਵੈੱਲ ਵਿਚ ਡਿੱਗਣ ਕਾਰਨ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ।
ਸੰਗਰੂਰ : ਪਿੰਡ ਭਗਵਾਨਪੁਰਾ ਵਿਖੇ 2 ਸਾਲਾ ਫ਼ਤਿਹਵੀਰ ਬੋਰਵੈੱਲ ਵਿਚ ਡਿੱਗਣ ਕਾਰਨ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ। ਅੱਜ ਫ਼ਤਿਹਵੀਰ ਦੇ ਫੁੱਲ ਚੁਗਣ ਸਮੇਂ ਹਜ਼ਾਰਾਂ ਦੀ ਗਿਣਤੀ ਵਿਚ ਇਕੱਠੇ ਹੋਏ ਲੋਕਾਂ ਦੀਆਂ ਅੱਖਾਂ ਇਕ ਵਾਰ ਫਿਰ ਨਮ ਹੋ ਗਈਆਂ। ਫ਼ਤਿਹਵੀਰ ਦੀ ਆਤਮਿਕ ਸ਼ਾਂਤੀ ਲਈ ਰੱਖੇ ਸਹਿਜ ਪਾਠ ਦੇ ਭੋਗ 20 ਜੂਨ ਦਿਨ ਵੀਰਵਾਰ ਦੁਪਹਿਰ 1 ਵਜੇ ਤੱਕ ਅਨਾਜ ਮੰਡੀ ਸੁਨਾਮ ਵਿਖੇ ਪਾਏ ਜਾਣਗੇ।
Fatehveer singh borewell death
ਦੱਸ ਦਈਏ ਕਿ ਫ਼ਤਿਹਵੀਰ ਸਿੰਘ 6 ਜੂਨ ਨੂੰ ਆਪਣੇ ਖੇਤ ਵਿਚ ਬਣੇ ਹੋਏ ਬੋਰਵੈੱਲ ਵਿਚ ਡਿੱਗ ਪਿਆ ਸੀ, ਹਾਲਾਂਕਿ ਉਸ ਦੀ ਮਾਂ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਅਸਫਲ ਹੋ ਗਈ। ਉਦੋਂ ਤੋਂ ਲੈ ਕੇ ਹੁਣ ਤੱਕ ਉਸ ਨੂੰ ਬਚਾਉਣ ਲਈ ਵੱਖ-ਵੱਖ ਟੀਮਾਂ ਲੱਗੀਆਂ ਹੋਈਆਂ ਸਨ, ਪਰ 11 ਜੂਨ ਨੂੰ ਤੜਕੇ ਸਵੇਰੇ ਸਵਾ 5 ਵਜੇ ਦੇ ਕਰੀਬ ਫ਼ਤਿਹਵੀਰ ਨੂੰ ਬਾਹਰ ਤਾਂ ਕੱਢ ਲਿਆ ਗਿਆ ਪਰ ਉਦੋਂ ਤੱਕ ਉਹ ਦੁਨੀਆ ਨੂੰ ਅਲਵਿਦਾ ਆਖ ਚੁੱਕਾ ਸੀ।