ਅੰਮ੍ਰਿਤਸਰ ਘਟਨਾ ਮਾਮਲੇ ਵਿੱਚ ਵੱਡਾ ਖੁਲਾਸਾ, ਪਤਨੀ ਨੇ ਹੀ ਦਿੱਤੀ ਸੀ ਸੁਪਾਰੀ
Published : Jun 13, 2022, 9:49 am IST
Updated : Jun 13, 2022, 10:04 am IST
SHARE ARTICLE
photo
photo

ਮ੍ਰਿਤਕ ਦੀ ਪਤਨੀ ਸਮੇਤ 2 ਨੌਜਵਾਨ ਕਾਬੂ

 

 ਮੁਹਾਲੀ : ਪੰਜਾਬ ਦੇ ਅੰਮ੍ਰਿਤਸਰ ਵਿੱਚ ਇੱਕ NRI ਦੇ ਕਤਲ ਦੀ ਗੁੱਥੀ ਨੂੰ ਪੁਲਿਸ ਨੇ 12 ਘੰਟਿਆਂ ਵਿੱਚ ਸੁਲਝਾ ਲਿਆ ਹੈ। NRI ਦੇ ਕਤਲ ਦਾ ਮਾਸਟਰਮਾਈਂਡ ਕੋਈ ਹੋਰ ਨਹੀਂ ਸਗੋਂ ਉਸਦੀ ਘਰਵਾਲੀ ਨਿਕਲੀ। ਜਿਸ ਨੂੰ ਉਸਦੇ ਪ੍ਰੇਮੀ ਅਤੇ ਇੱਕ ਹੋਰ ਨੌਜਵਾਨ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਹੈ। ਤਿੰਨੋਂ ਹੁਣ ਸਲਾਖਾਂ ਪਿੱਛੇ ਹਨ। ਇਹ ਕਤਲ ਨਾਜਾਇਜ਼ ਸਬੰਧਾਂ ਕਾਰਨ ਕੀਤਾ ਗਿਆ ਸੀ।

 

PHOTOPHOTO

 

ਨਾਜਾਇਜ਼ ਸਬੰਧਾਂ 'ਚ ਅੜਿੱਕਾ ਬਣਨ 'ਤੇ ਪਤੀ ਨੇ ਦੋਸਤ ਨਾਲ ਮਿਲ ਕੇ ਇਕ ਹੋਰ ਨੌਜਵਾਨ ਨੂੰ 2.70 ਲੱਖ ਰੁਪਏ ਦੀ ਸੁਪਾਰੀ ਦਿੱਤੀ | ਪੁਲਿਸ ਕਮਿਸ਼ਨਰ ਅਰੁਣਪਾਲ ਸਿੰਘ ਨੇ ਦੱਸਿਆ ਕਿ ਟੀਮ ਵੱਲੋਂ ਮਾਮਲੇ ਨੂੰ ਤਕਨੀਕੀ ਤੌਰ ’ਤੇ ਹੱਲ ਕਰ ਲਿਆ ਗਿਆ ਹੈ। ਮੁਲਜ਼ਮ ਪਤਨੀ ਸਤਨਾਮ ਕੌਰ, ਦੋਸਤ ਪਿੰਡ ਕਾਲੇ ਵਾਸੀ ਅਰਸ਼ਦੀਪ ਸਿੰਘ ਅਤੇ ਸਾਥੀ ਵਰਿੰਦਰ ਸਿੰਘ ਨੂੰ 12 ਘੰਟਿਆਂ ਵਿੱਚ ਹੀ ਕਾਬੂ ਕਰ ਲਿਆ ਗਿਆ।

 

PHOTOPHOTO

 

ਸਤਨਾਮ ਕੌਰ ਅਤੇ ਅਰਸ਼ਦੀਪ ਸਿੰਘ ਨੇ ਪਰਵਾਸੀ ਭਾਰਤੀ ਦਾ ਕਤਲ ਕਰਵਾਉਣ ਲਈ ਵਰਿੰਦਰ ਸਿੰਘ ਨੂੰ 2.70 ਲੱਖ ਰੁਪਏ ਦਿੱਤੇ ਸਨ। ਸਤਨਾਮ ਕੌਰ ਨੇ ਪਹਿਲਾਂ ਹੀ ਦੱਸਿਆ ਸੀ ਕਿ ਉਸ ਨੇ ਸਵੇਰੇ 3.30 ਵਜੇ ਹਰਿਮੰਦਰ ਸਾਹਿਬ ਜਾਣਾ ਸੀ। ਇਸ ਤੋਂ ਬਾਅਦ ਵਰਿੰਦਰ ਸਿੰਘ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਦੀਆਂ ਟੀਮਾਂ ਮਾਮਲੇ ਨੂੰ ਸੁਲਝਾਉਣ 'ਚ ਜੁਟ ਗਈਆਂ।

 

 

PHOTOPHOTO

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਤਿੰਨਾਂ ਮੁਲਜ਼ਮਾਂ ਨੇ ਯੋਜਨਾ ਕਤਲ ਨੂੰ ਲੁੱਟ ਦਾ ਰੂਪ ਦੇ ਦਿੱਤਾ। ਮ੍ਰਿਤਕ ਹਰਿੰਦਰ ਸਿੰਘ ਨੂੰ ਗੋਲੀ ਮਾਰਨ ਤੋਂ ਬਾਅਦ ਮੁਲਜ਼ਮਾਂ ਨੇ ਉਸ ਦਾ ਮੋਬਾਈਲ ਅਤੇ ਪਰਸ ਚੋਰੀ ਕਰ ਲਿਆ, ਜਿਸ ਨਾਲ ਇਹ ਸਾਰੀ ਘਟਨਾ ਲੁੱਟ ਦੀ ਵਾਰਦਾਤ ਜਾਪਦੀ ਸੀ। ਪਤਨੀ ਨੇ ਵੀ ਯੋਜਨਾ ਅਨੁਸਾਰ ਪੁਲਿਸ ਨੂੰ ਉਹੀ ਕਹਾਣੀ ਸੁਣਾਈ, ਪਰ ਇਹ ਚਾਲ ਬਹੁਤੀ ਦੇਰ ਕੰਮ ਨਾ ਆਈ।

ਪੁਲਿਸ ਨੇ ਜਦੋਂ ਸੀਸੀਟੀਵੀ ਕੈਮਰਿਆਂ ਦੀ ਜਾਂਚ ਸ਼ੁਰੂ ਕੀਤੀ ਤਾਂ ਮੋਟਰਸਾਈਕਲ ਪਿੰਡ ਕਾਲੇ ਦਾ ਨਿਕਲਿਆ। ਪੁਲਿਸ ਨੇ ਪਹਿਲਾਂ ਹੀ ਸ਼ੱਕ ਦੇ ਆਧਾਰ 'ਤੇ ਪਤਨੀ ਦੇ ਕਾਲ ਡਿਟੇਲ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ। ਮਾਮਲਾ ਸਾਫ ਹੋਣ ਲੱਗਾ ਅਤੇ ਪੁਲਿਸ ਪਤਨੀ ਤੱਕ ਪਹੁੰਚ ਗਈ। ਜਦੋਂ ਪਤਨੀ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਬਾਕੀ ਦੋ ਮੁਲਜ਼ਮ ਵੀ ਪੁਲਿਸ ਦੀ ਗ੍ਰਿਫ਼ਤ ਵਿੱਚ ਆ ਗਏ।

ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਹਰਿੰਦਰ ਪਿਛਲੇ 10-12 ਸਾਲਾਂ ਤੋਂ ਦੁਬਈ ਵਿੱਚ ਰਹਿ ਰਿਹਾ ਸੀ। ਕਾਫੀ ਦੇਰ ਤੱਕ ਉਹ ਘਰ ਨਹੀਂ ਆਇਆ। ਇਸੇ ਦੌਰਾਨ ਪਤਨੀ ਦੇ ਸਬੰਧ ਅਰਸ਼ਦੀਪ ਸਿੰਘ ਨਾਲ  ਬਣਨ ਗਏ। ਜਦੋਂ ਹਰਿੰਦਰ ਸਿੰਘ 12 ਦਿਨ ਪਹਿਲਾਂ ਅੰਮ੍ਰਿਤਸਰ ਆਇਆ ਤਾਂ ਉਸ ਨੂੰ ਆਪਣੀ ਪਤਨੀ ਦੀਆਂ ਹਰਕਤਾਂ ਬਾਰੇ ਪਤਾ ਲੱਗਾ। ਉਸ ਨੇ ਉਸ ਨੂੰ ਰੋਕ ਲਿਆ ਅਤੇ ਉਸ 'ਤੇ ਨਜ਼ਰ ਰੱਖਣ ਲੱਗਾ।

ਪੁਲਿਸ ਨੇ ਸਤਨਾਮ ਕੌਰ, ਅਰਸ਼ਦੀਪ ਸਿੰਘ ਅਤੇ ਵਰਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁੱਛਗਿੱਛ ਤੋਂ ਬਾਅਦ ਵਾਰਦਾਤ 'ਚ ਵਰਤਿਆ ਗਿਆ ਮੋਟਰਸਾਈਕਲ ਅਤੇ ਪਿਸਤੌਲ ਵੀ ਬਰਾਮਦ ਕਰ ਲਿਆ ਗਿਆ ਹੈ। ਮੁਲਜ਼ਮਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement