
ਪਿਛਲੇ ਕੁਝ ਸਮੇਂ ਤੋਂ ਪੰਜਾਬ ਦੀ ਜਵਾਨੀ ਨਸਿਆ ਦੀ ਲਪੇਟ ਵਿਚ ਆ ਰਹੀ ਹੈ.
ਪਟਿਆਲਾ: ਪਿਛਲੇ ਕੁਝ ਸਮੇਂ ਤੋਂ ਪੰਜਾਬ ਦੀ ਜਵਾਨੀ ਨਸਿਆ ਦੀ ਲਪੇਟ ਵਿਚ ਆ ਰਹੀ ਹੈ. ਕਿਹਾ ਜਾ ਰਿਹਾ ਹੈ ਕਿ ਸੂਬੇ `ਚ ਨਸ਼ਾ ਕਾਫੀ ਮਾਤਰਾ ਵਿਚ ਵਧ ਗਿਆ। ਇਸ ਵਧਦੀ ਹੋਈ ਮਾਤਰਾ ਨੂੰ ਰੋਕਣ ਲਈ ਸੂਬੇ ਦੀਆਂ ਸਰਕਾਰਾਂ ਨੇ ਕੁਝ ਅਹਿਮ ਫੈਸਲੇ ਵੀ ਲਏ ਹਨ।ਜਿਸ ਨਾਲ ਨਸ਼ੇ ਦੀ ਤਸਕਰੀ ਕਰਨ ਵਾਲਿਆਂ ਤੇ ਕਾਫੀ ਠੱਲ ਤਾ ਪਾ ਲਈ ਹੈ. ਪਰ ਸੂਬਾ ਸਰਕਾਰ ਲਗਾਤਾਰ ਹੋ ਰਹੀਆਂ ਮੌਤਾਂ ਨੂੰ ਰੋਕਣ ਲਈ ਅਜੇ ਵੀ ਨਾਕਾਮਯਾਬ ਹੈ।
drug
ਦਿਨ ਬ ਦਿਨ ਨਸ਼ੇ ਨਾਲ ਮਾਰਨ ਵਾਲਿਆਂ ਦੀ ਗਿਣਤੀ `ਚ ਵਾਧਾ ਹੋ ਰਿਹਾ ਹੈ। ਅਜਿਹੀ ਇਕ ਘਟਨਾ ਪੰਜਾਬ ਦੇ ਪਟਿਆਲਾ ਜਿਲੇ ਦੇ ਪਿੰਡ ਮਾਣਕਪੁਰ `ਚ ਸਾਹਮਣੇ ਆਈ ਹੈ, ਜਿਥੇ ਨਸ਼ੇ ਦੀ ਓਵਰਡੋਜ਼ ਹੋਣ ਕਰਕੇ 16 ਸਾਲ ਦੇ ਮੁੰਡੇ ਦੀ ਮੌਤ ਹੋ ਗਈ ਹੈ। ਕਿਹਾ ਜਾ ਰਿਹਾ ਹੈ ਕੇ ਇਹ ਨੌਜਵਾਨ ਪਿਛਲੇ ਕੁਝ ਸਮੇ ਤੋਂ ਨਸ਼ੇ ਦਾ ਆਦੀ ਹੋ ਗਿਆ। ਮਿਲੀ ਜਾਣਕਾਰੀ ਮੁਤਾਬਿਕ ਪਰਵਾਰ ਦਾ ਕਹਿਣਾ ਹੈ ਕਿ ਉਹ ਕਾਫ਼ੀ ਵਕਤ ਤੋਂ ਨਸ਼ੇ ਦਾ ਆਦੀ ਸੀ ਅਤੇ ਨਸ਼ਾ ਸਪਲਾਈ ਵੀ ਕਰਦਾ ਸੀ।
drug
ਮ੍ਰਿਤਕ ਦੀ ਮਾਂ ਨੇ ਦੱਸਿਆ ਕਿ ਨਸ਼ੇ ਦੀ ਓਵਰਡੋਜ਼ ਹੋਣ ਕਾਰਨ ਉਹਨਾਂ ਦਾ ਪੁੱਤ ਡਿਗ ਗਿਆ`ਤੇ ਉਸਨੂੰ ਮੌਕੇ ਤੇ ਹੀ ਇਲਾਜ ਲਈ ਹਸਪਤਾਲ ਭਰਤੀ ਕਰਵਾ ਦਿਤਾ ਗਿਆ,ਪਰ ਉਹਨਾਂ ਦਾ ਕਹਿਣਾ ਹੈ ਕਿ ਥੋੜਾ ਸਮਾਂ ਬਾਅਦ ਹੀ ਉਸ ਦੀ ਮੌਤ ਹੋ ਗਈ। ਦਸਿਆ ਜਾ ਰਿਹਾ ਹੈ ਕੇ ਉਹ 8ਵੀ ਤੱਕ ਹੀ ਪੜ੍ਹਿਆ ਸੀ ਅਤੇ ਫਿਲਹਾਲ ਕੋਈ ਕੰਮ ਨਹੀਂ ਕਰਦਾ ਸੀ ।
hand
ਮਿਲੀ ਜਾਣਕਾਰੀ ਮੁਤਾਬਿਕ ਘਟਨਾ ਦਾ ਪਤਾ ਚਲਦਿਆ ਹੀ ਸਥਾਨਕ ਪੁਲਿਸ ਮੌਕੇ ਤੇ ਪਹੁੰਚ ਗਈ, `ਤੇ ਲਾਸ਼ ਨੂੰ ਆਪਣੇ ਕਬਜੇ ਵਿਚ ਲੈ ਕੇ ਪੋਸਟਮਟਰਮ ਲਈ ਭੇਜ ਦਿਤਾ। ਉਸ ਦੇ ਪਿਤਾ ਦੀ ਕਿਡਨੀ ਦੀ ਰੋਗ ਨਾਲ ਮੌਤ ਹੋ ਚੁੱਕੀ ਹੈ । ਪਰਵਾਰ ਵਿਚ ਹੁਣ ਮਾਂ ਅਤੇ ਇਕ ਪੁੱਤਰ ਹੀ ਰਹਿ ਗਿਆ ਹੈ। ਮ੍ਰਿਤਕ ਦੀ ਮਾਂ ਦਾ ਕਹਿਣਾ ਹੈ ਕੇ ਉਸ ਨੂੰ ਸਕੂਲ ਵਿਚ ਹੀ ਨਸ਼ੇ ਦੀ ਭੈੜੀ ਆਦਤ ਲਗ ਗਈ ਸੀ । ਪਿੰਡ ਦੇ ਹੀ ਕੁੱਝ ਲੋਕ ਉਸਨੂੰ ਨਸ਼ਾ ਉਪਲਬਧ ਕਰਾਉਂਦੇ ਸਨ। ਨਾਲ ਹੀ ਉਹਨਾਂ ਨੇ ਪਿੰਡ ਵਾਸੀਆਂ ਤੇ ਦੋਸ਼ ਲਗਾਇਆ ਹੈ ਕੇ ਇਹਨਾਂ ਦੀ ਵਜ੍ਹਾ ਕਰਕੇ ਹੀ ਸਾਡੇ ਮੁੰਡੇ ਦੀ ਮੌਤ ਹੋਈ ਹੈ।