
ਇੱਥੇ ਪਹੁੰਚ ਕੇ ਵੱਖ-ਵੱਖ ਜਥੇਬੰਦੀਆਂ ਅਤੇ ਐਨਜੀਓ ਨੇ ਪਹੁੰਚ ਕੇ...
ਬਟਾਲਾ: ਨਵਤੇਜ ਸਿੰਘ ਗੁੱਗੂ ਨੂੰ ਅੱਜ ਬਟਾਲਾ ਦੇ ਕੋਰਟ ਕੰਪਲੈਕਸ ਵਿਚ ਲਿਆਉਣਾ ਸੀ ਕਿਉਂ ਕਿ ਅੱਜ ਉਹਨਾਂ ਦਾ ਰਿਮਾਂਡ ਖਤਮ ਹੋ ਚੁੱਕਾ ਸੀ। ਉਸ ਤੋਂ ਬਾਅਦ ਅੱਜ ਮਾਣਯੋਗ ਅਦਾਲਤ ਵਿਚ ਪੇਸ਼ ਕਰਨਾ ਸੀ ਪਰ ਪੁਲਿਸ ਵੱਲੋਂ ਇਕੱਠ ਜ਼ਿਆਦਾ ਵੇਖ ਕੇ ਵੀਡੀਓ ਕਾਨਫਰੰਸਿੰਗ ਕਰਵਾਈ ਗਈ ਤੇ ਉਸ ਤੋਂ ਬਾਅਦ ਦਸਿਆ ਜਾ ਰਿਹਾ ਹੈ ਕਿ ਗੁਰਦਾਸਪੁਰ ਜੇਲ੍ਹ ਵਿਚ ਭੇਜ ਦਿੱਤਾ ਗਿਆ ਹੈ।
Batala
ਇੱਥੇ ਪਹੁੰਚ ਕੇ ਵੱਖ-ਵੱਖ ਜਥੇਬੰਦੀਆਂ ਅਤੇ ਐਨਜੀਓ ਨੇ ਪਹੁੰਚ ਕੇ ਧਰਨਾ ਲਗਾ ਦਿੱਤਾ ਹੈ। ਇਹ ਧਰਨਾ ਬਟਾਲਾ ਦੇ ਜੰਮੂ-ਕਸ਼ਮੀਰ ਹਾਈਵੇਅ ਤੇ ਲਗਾਇਆ ਗਿਆ ਹੈ। ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚੋਂ ਇਹ ਜੱਥੇਬੰਦੀਆਂ ਨਵਤੇਜ ਸਿੰਘ ਦੇ ਹੱਕ ਵਿਚ ਉੱਤਰੀਆਂ ਹਨ। ਧਰਨਾ ਇਸ ਕਰ ਕੇ ਲੱਗਾ ਹੈ ਕਿ ਕਿਉਂ ਕਿ ਨਵਤੇਜ ਨੂੰ ਵੀਡੀਓ ਕਾਨਫਰੰਸਿੰਗ ਕਰਵਾਈ ਗਈ ਸੀ ਤੇ ਲੋਕਾਂ ਨੂੰ ਮਿਲਣ ਵੀ ਨਹੀਂ ਦਿੱਤਾ ਗਿਆ।
Batala
ਉੱਥੇ ਹੀ ਜੱਥੇਬੰਦੀ ਦੇ ਮੈਂਬਰ ਨੇ ਦਸਿਆ ਕਿ ਉਹਨਾਂ ਨੂੰ ਤਰੀਕ ਤੇ ਲਿਆਉਣਾ ਸੀ ਪਰ ਉਹਨਾਂ ਨੂੰ ਤਰੀਕ ਤੇ ਨਹੀਂ ਲਿਆਂਦਾ ਗਿਆ, ਪੁਲਿਸ ਸ਼ਰੇਆਮ ਧੱਕੇਸ਼ਾਹੀ ਕਰ ਰਹੀ ਹੈ। ਜਦੋਂ ਉਹਨਾਂ ਨੇ ਨਵਤੇਜ ਪਿੱਛੇ ਗੱਡੀਆਂ ਲਾਈਆਂ ਤਾਂ ਉਹਨਾਂ ਨੂੰ ਚੌਂਕ ਵਿਚੋਂ ਮੋੜ ਦਿੱਤਾ ਗਿਆ ਤੇ ਉਹਨਾਂ ਨੂੰ ਅੰਮ੍ਰਿਤਸਰ ਜੇਲ੍ਹ ਵਿਚ ਭੇਜ ਦਿੱਤਾ ਗਿਆ।
Batala
ਉਹਨਾਂ ਕੋਲ ਪ੍ਰਸ਼ਾਸਨ ਵੱਲੋਂ ਵੀ ਕੋਈ ਵਿਅਕਤੀ ਮਿਲਣ ਨਹੀਂ ਆਇਆ। ਉੱਥੇ ਹੀ ਆਮ ਆਦਮੀ ਪਾਰਟੀ ਦੇ ਮੈਂਬਰ ਨਾਲ ਵੀ ਗੱਲਬਾਤ ਗਈ। ਉਹਨਾਂ ਦਸਿਆ ਕਿ ਜੋ ਕੰਮ ਨਵਤੇਜ ਗੁੱਗੂ ਕਰ ਰਹੇ ਹਨ ਉਹ ਸ਼ਾਇਦ ਹੀ ਕਰੇ। ਅੱਜ ਉਹਨਾਂ ਦੇ ਜੇਲ੍ਹ ਵਿਚ ਬੰਦ ਹੋਣ ਕਾਰਨ ਕਿੰਨੇ ਹੀ ਮਰੀਜ਼ ਬੇਇਲਾਜ਼ ਤੁਰੇ ਫਿਰਦੇ ਹਨ। ਇਹ ਨਵਤੇਜ ਗੁੱਗੂ ਨਾਲ ਸਰਾਸਰ ਹੀ ਧੱਕਾ ਕੀਤਾ ਜਾ ਰਿਹਾ ਹੈ ਤੇ ਉਹ ਇਨਸਾਫ਼ ਦੀ ਲੜਾਈ ਲੜਨ ਲਈ ਹਰ ਪੱਖ ਤੋਂ ਉਹਨਾਂ ਦੇ ਨਾਲ ਹਨ।
Batala
ਉਹਨਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਨੂੰ ਜਲਦ ਤੋਂ ਜਲਦ ਰਿਹਾਅ ਕੀਤਾ ਜਾਵੇ ਅਤੇ ਜਿਹੜਾ ਪਰਚਾ ਕੀਤਾ ਗਿਆ ਹੈ ਉਹ ਵੀ ਖਾਰਜ ਕੀਤਾ ਜਾਵੇ। ਉਹਨਾਂ ਕਿਹਾ ਕਿ ਜਦੋਂ ਤਕ ਨਵਤੇਜ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ ਉਦੋਂ ਤਕ ਇਹ ਧਰਨਾ ਇਸੇ ਤਰ੍ਹਾਂ ਜਾਰੀ ਰਹੇਗਾ। ਐਸਪੀ ਵਰਿੰਦਰ ਸਿੰਘ ਦਾ ਕਹਿਣਾ ਹੈ ਕਿ ਇਹ ਧਰਨਾ ਜਲਦ ਹੀ ਚੁੱਕਿਆ ਜਾਵੇਗਾ। ਨਵਤੇਜ ਗੁੱਗੂ ਤੇ ਕਾਨੂੰਨੀ ਕਾਰਵਾਈ ਹੋਵੇਗੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।