
ਹੁਣ 16 ਜੁਲਾਈ 2023 ਤੱਕ ਪੰਜਾਬ ਦੇ ਨਿੱਜੀ ਤੇ ਪ੍ਰਾੲੂਵੇਟ ਸਕੂਲ ਬੰਦ ਰਹਿਣਗੇ
ਮੁਹਾਲੀ : ਪੰਜਾਬ 'ਚ ਪਾਣੀ ਦਾ ਕਹਿਣ ਲਗਾਤਾਰ ਜਾਰੀ ਹੈ । ਬਹੁਤ ਸਾਰੇ ਜਿੱਲ੍ਹੇ ਪਾਣੀ ਨਾਲ ਭਾਰੇ ਪਏ ਨੇ। ਸਿਜ ਕਰਕੇ ਹੁਣ ਪੰਜਾਬ ਸਰਕਾਰ ਨੇ ਸਕੂਲਾਂ ਨੂੰ 13 ਜੁਲਾਈ ਤੱਕ ਕੀਤੀਆਂ ਛੁੱਟੀਆਂ 'ਚ ਹੋਰ ਵਾਧਾ ਕਰ ਦਿੱਤਾ। ਹੁਣ 16 ਜੁਲਾਈ 2023 ਤੱਕ ਪੰਜਾਬ ਦੇ ਨਿੱਜੀ ਤੇ ਪ੍ਰਾੲੂਵੇਟ ਸਕੂਲ ਬੰਦ ਰਹਿਣਗੇ।
ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦੇ ਨਿਰਦੇਸ਼ਾਂ ਅਨੁਸਾਰ ਬਾਰਿਸ਼ ਕਾਰਨ ਸੁਰੱਖਿਆ ਦੇ ਮੱਦੇਨਜਰ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਾਰੇ ਸਰਕਾਰੀ/ਏਡਿਡ/ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਚੱਲ ਰਹੀਆਂ ਛੁੱਟੀਆਂ ਵਿੱਚ 16 ਜੁਲਾਈ 2023 ਤੱਕ ਵਾਧਾ ਕੀਤਾ ਜਾਂਦਾ ਹੈ।