
ਪੰਜਾਬੀ ਜਿਥੇ ਵੀ ਜਾਂਦੇ ਹਨ ਆਪਣੀ ਮਿਹਨਤ ਨਾਲ ਕੰਮ ਕਰ ਕੇ ਬੁਲੰਦੀਆਂ ਹਾਸਲ ਕਰ ਲੈਂਦੇ ਹਨ।
ਮੋਗਾ: ਪੰਜਾਬੀ ਜਿਥੇ ਵੀ ਜਾਂਦੇ ਹਨ ਆਪਣੀ ਮਿਹਨਤ ਨਾਲ ਕੰਮ ਕਰ ਕੇ ਬੁਲੰਦੀਆਂ ਹਾਸਲ ਕਰ ਲੈਂਦੇ ਹਨ। ਪਿਛਲੇ ਕੁਝ ਦਿਨਾਂ ਵਿਚ ਕਈ ਭਾਰਤੀਆਂ ਅਤੇ ਪੰਜਾਬੀਆਂ ਨੇ ਵਿਦੇਸ਼ਾਂ ਵਿਚ ਜਾ ਕੇ ਆਪਣੀ ਮਿਹਨਤ ਦੇ ਝੰਡੇ ਗੱਡੇ ਹਨ। ਅਜਿਹੀ ਹੀ ਮਾਣਮੱਤੀ ਪ੍ਰਾਪਤੀ ਪੰਜਾਬ ਦੀ ਧੀ ਨੇ ਇੰਗਲੈਂਡ 'ਚ ਪ੍ਰਾਪਤ ਕੀਤੀ ਹੈ। ਦਰਅਸਲ ਨਿਹਾਲ ਸਿੰਘ ਵਾਲਾ, ਜ਼ਿਲ੍ਹਾ ਮੋਗਾ ਦੀ ਰਹਿਣ ਵਾਲੀ ਰਵੀਨਾ ਰਾਣੀ ਇੰਗਲੈਂਡ 'ਚ ਵਕੀਲ ਬਣੀ ਹੈ।
ਇਹ ਵੀ ਪੜ੍ਹੋ: ਕੁਦਰਤੀ ਆਫ਼ਤ: ਪੰਜਾਬ 'ਚ ਮਕਾਨ ਢਹਿਣ 'ਤੇ ਮਿਲਦਾ ਮਹਿਜ਼ 1.20 ਲੱਖ ਰੁਪਏ ਦਾ ਮੁਆਵਜ਼ਾ
ਰਵੀਨਾ ਰਾਣੀ ਮਿੱਤਲ ਵਲੋਂ ਹਾਸਲ ਕੀਤੀ ਇਸ ਪ੍ਰਾਪਤੀ ’ਤੇ ਪਰਿਵਾਰ ਨੂੰ ਮਾਣ ਹੈ। ਇਸ ਮੌਕੇ ਧੀ ਦੇ ਪਿਤਾ ਨੇ ਖੁਸ਼ੀ ਜ਼ਾਹਿਰ ਕਰਦਿਆਂ ਦਸਿਆ ਕਿ ਮੇਰੀ ਧੀ ਰਵੀਨਾ ਰਾਣੀ ਮਿੱਤਲ ਜੋ ਪਹਿਲਾਂ ਪੰਜਾਬ ਵਿਚ ਲਾਅ ਦੀ ਪੜ੍ਹਾਈ ਕਰ ਕੇ ਵਕੀਲ ਬਣੀ ਅਤੇ ਹੁਣ ਉਹ ਇੰਗਲੈਂਡ ਵਿਚ ਲਾਅ ਦੀ ਡਿਗਰੀ ਹਾਸਲ ਕਰ ਕੇ ਉਥੇ ਵੀ ਵਕੀਲ ਬਣ ਗਈ। ਧੀ ਰਵੀਨਾ ਹੁਣ ਇੰਗਲੈਂਡ ਵਿਚ ਲੋਕਾਂ ਨੂੰ ਇਨਸਾਫ ਦਿਵਾਉਣ ਲਈ ਹਰ ਸਮੇਂ ਹਾਜ਼ਰ ਰਹੇਗੀ।
ਇਹ ਵੀ ਪੜ੍ਹੋ: ਬਿਆਸ ਦਰਿਆ ਨੇੜਿਓਂ ਮਿਲੀ ਲਾਪਤਾ ਹੋਈ PRTC ਬੱਸ, ਡਰਾਈਵਰ ਦੀ ਲਾਸ਼ ਵੀ ਹੋਈ ਬਰਾਮਦ