
Patiala News : ਸਾਈਨ ਬੋਰਡ/ਫਲੈਕਸਾਂ ਦੁਕਾਨ ਦੇ ਬਾਹਰ ਨਾ ਲਗਾਏ ਜਾਣ, ਪਟਿਆਲਾ ਦੇ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਏਡੀਸੀ ਵੱਲੋਂ ਹੁਕਮ ਜਾਰੀ
Patiala News in Punjabi : ਸੜਕਾਂ ਕਿਨਾਰੇ ਫੁਟਪਾਥਾਂ ‘ਤੇ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਪਟਿਆਲਾ ਦੇ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਏਡੀਸੀ ਵੱਲੋਂ ਸਖ਼ਤ ਹੁਕਮ ਜਾਰੀ ਕੀਤੇ ਗਏ। ਹਨ। ਹੁਣ ਸ਼ਹਿਰ ’ਚ ਸੜਕਾਂ ਕਿਨਾਰੇ ਫ਼ੁਟਪਾਥਾਂ ‘ਤੇ ਨਾਜਾਇਜ਼ ਕਬਜ਼ੇ ਕਰਨ ’ਤੇ ਸਖ਼ਤ ਕਾਰਵਾਈ ਹੋਵੇਗੀ ।
ਦੁਕਾਨਦਾਰਾਂ ਵੱਲੋਂ ਦੁਕਾਨਾਂ ਮੂਹਰੇ ਸੜਕਾਂ ’ਤੇ ਰੱਖੇ ਅਣਅਧਿਕਾਰਤ ਸਾਈਨ ਬੋਰਡ/ਫਲੈਕਸਾਂ, ਵਾਧੂ ਸਾਮਾਨ ਰੱਖਣਾ, ਰੇਹੜੀਆਂ, ਖੋਖੇ, ਵਹੀਕਲਾਂ ਦੀ ਗਲਤ ਪਾਰਕਿੰਗ ਅਜਿਹੇ ਮਾਮਲਿਆਂ ਵਿਰੁੱਧ ਸਖ਼ਤ ਕਾਰਵਾਈ ਦੇ ਆਦੇਸ਼ ਦਿੱਤੇ ਗਏ ਹਨ।
(For more news apart from Ban on illegal encroachment on sidewalks along roads in Patiala News in Punjabi, stay tuned to Rozana Spokesman)