
ਵਾਂਸ਼ਹਿਰ ਤੋਂ ਇਕ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਨਵਾਂਸ਼ਹਿਰ ਦੇ ਨਜ਼ਦੀਕੀ ਪਿੰਡ ਬੇਗਮਪੁਰ ਵਿਚ ਐਤਵਾਰ ਤੜਕਸਾਰ ਲਾਠੀ - ਡੰਡੀਆਂ ਨਾਲ ਲੈਸ ਹੋਕੇ ...
ਨਵਾਂਸ਼ਹਿਰ: ਨਵਾਂਸ਼ਹਿਰ ਤੋਂ ਇਕ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਨਵਾਂਸ਼ਹਿਰ ਦੇ ਨਜ਼ਦੀਕੀ ਪਿੰਡ ਬੇਗਮਪੁਰ ਵਿਚ ਐਤਵਾਰ ਤੜਕਸਾਰ ਲਾਠੀ - ਡੰਡੀਆਂ ਨਾਲ ਲੈਸ ਹੋਕੇ 4 - 5 ਨੌਜਵਾਨਾਂ ਨੇ ਇੱਕ ਸੁੱਤੇ ਪਏ ਪਰਵਾਰ ਉੱਤੇ ਹਮਲਾ ਕਰ ਦਿੱਤਾ। ਦੱਸ ਦਈਏ ਕਿ ਇਸ ਹਮਲੇ ਦੌਰਾਨ ਪਰਵਾਰ ਦੇ ਮੁਖੀ ਦੀ ਮੌਤ ਹੋ ਗਈ। ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਇਨ੍ਹਾਂ ਲੁਟੇਰਿਆਂ ਨੇ ਗਹਿਣੇ ਅਤੇ ਨਕਦੀ ਆਦਿ ਵੀ ਲੁੱਟ ਲਈ।
Crimeਦੱਸਿਆ ਜਾਂਦਾ ਹੈ ਕਿ ਹਮਲਾਵਰਾਂ ਨੇ ਆਪਣੇ ਚੇਹਰਿਆਂ 'ਤੇ ਕੱਪੜਾ ਬੰਨ੍ਹਿਆ ਹੋਇਆ ਸੀ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਵਿਚ ਜੁਟੀ ਹੋਈ ਹੈ। ਘਟਨਾ ਦੇ ਪਿੰਡ ਬਾਹਰੀ ਅਤੇ ਘੱਟ ਗਿਣਤੀ ਵਾਲੇ ਇਲਾਕੇ ਦੀ ਹੈ। ਪਰਵਾਰ ਦੀ ਨੂੰਹ ਰੀਨਾ ਰਾਣੀ ਨੇ ਦੱਸਿਆ ਕਿ ਸ਼ਨੀਵਾਰ ਰਾਤ ਉਹ ਆਪਣੇ ਪਤੀ ਮਨਦੀਪ ਸਿੰਘ ਦੇ ਨਾਲ ਆਪਣੇ ਬੈੱਡਰੂਮ ਵਿਚ ਅਤੇ ਉਸਦੀ ਸੱਸ ਕਸ਼ਮੀਰ ਕੌਰ, ਨਨਾਣ ਮਮਤਾ ਅਤੇ ਉਸ ਦੀ ਨਵਜੰਮੀ ਬੱਚੀ ਦੂਜੇ ਬੈਡਰੂਮ ਵਿਚ ਸੁੱਤੇ ਪਏ ਸਨ।
Robbers’ Gang in Nawanshahrਉਸ ਦਾ ਸਹੁਰਾ ਜੋਗਾ ਸਿੰਘ (60) ਘਰ ਦੇ ਉੱਤੇ ਵਾਲੀ ਮੰਜ਼ਿਲ ਵਿਚ ਸੌਣ ਰਿਹਾ ਸੀ। ਕਰੀਬ ਤਿੰਨ ਵਜੇ ਉਨ੍ਹਾਂ ਨੂੰ ਜੋਗਾ ਸਿੰਘ ਦੀ ਚੀਕ ਦੀ ਅਵਾਜ਼ ਸੁਣਾਈ ਦਿੱਤੀ ਤਾਂ ਦੇਖਿਆ ਕਿ 4 - 5 ਨਕਾਬਪੋਸ਼ ਆਦਮੀਆਂ ਦੇ ਹੱਥਾਂ ਵਿਚ ਮੋਟੇ ਡੰਡੇ ਸਨ। ਰੌਲਾ ਸੁਣਨ ਤੋਂ ਬਾਅਦ ਜਦੋਂ ਉਨ੍ਹਾਂ ਦੇ ਪਤੀ ਮਨਦੀਪ ਸਿੰਘ ਬਾਹਰ ਨਿਕਲੇ ਤਾਂ ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ ਦੇ ਸਿਰ 'ਤੇ ਡੰਡਿਆਂ ਨਾਲ ਕਈ ਵਾਰ ਕਰ ਦਿੱਤੇ। ਇਸੇ ਤਰ੍ਹਾਂ ਨਾਲ ਉਨ੍ਹਾਂ ਦੀ ਸੱਸ ਦੁਆਰਾ ਵਿਰੋਧ ਕਰਨ 'ਤੇ ਹਮਲਾਵਰਾਂ ਨੇ ਉਨ੍ਹਾਂ ਉੱਤੇ ਵੀ ਹਮਲਾ ਕਰ ਦਿੱਤਾ।
crimeਹਮਲਾਵਰਾਂ ਨੇ ਉਸ ਨੂੰ ਅਤੇ ਉਸ ਦੀ ਨਨਾਣ ਨੂੰ ਚੁਪ ਚਾਪ ਬੈਠੇ ਰਹਿਣ ਜਾਂ ਮਾਰ ਦੇਣ ਦੀ ਧਮਕੀ ਦੇਕੇ ਕੋਠੀ ਦੇ ਇੱਕ ਕੋਨੇ ਵਿਚ ਧੱਕ ਦਿੱਤਾ। ਹਮਲਾਵਾਰਾਂ ਨੇ ਉਸ ਦੇ ਪਤੀ ਦੇ ਹੱਥਾਂ ਵਿਚ ਪਾਈ ਸੋਨੇ ਦੀ ਅੰਗੂਠੀ, ਕੜਾ ਉਸ ਦੀ ਨਨਾਣ ਅਤੇ ਸੱਸ ਦੇ ਪਾਏ ਹੋਏ ਗਹਿਣੇ ਕਢਵਾ ਲਏ। ਹਮਲਾਵਰ ਕਰੀਬ ਅੱਧੇ ਘੰਟੇ ਤੱਕ ਪੂਰੇ ਘਰ ਦੀ ਛਾਣਬੀਨ ਕਰਕੇ ਨਕਦੀ ਅਤੇ ਸੋਨੇ ਦੇ ਗਹਿਣੇ ਆਦਿ ਲੁੱਟਕੇ ਘਰ ਦੇ ਮੁੱਖ ਦਰਵਾਜ਼ੇ ਖੁਲਵਾਕੇ ਫਰਾਰ ਹੋ ਗਏ।