ਲੁਧਿਆਣਾ 'ਚ ਬੱਚਾ ਅਗਵਾਹ ਕਰਨ ਲਈ ਗੇਟ ਖੋਲ੍ਹਣ ਦੀ ਕੋਸ਼ਿਸ਼ ਕਰਦਾ ਰਿਹਾ ਸ਼ਖਸ਼
Published : Aug 13, 2019, 10:22 am IST
Updated : Aug 13, 2019, 10:22 am IST
SHARE ARTICLE
Child’s kidnapping video Ludhiana
Child’s kidnapping video Ludhiana

ਸੂਬੇ ਵਿਚ ਬੱਚੇ ਚੁੱਕਣ ਦੀਆਂ ਵਾਰਦਾਤਾਂ ਆਮ ਹੀ ਹੁੰਦੀਆਂ ਜਾ ਰਹੀਆਂ ਹਨ। ਅਜਿਹੀ ਹੀ ਇੱਕ ਘਟਨਾ ਲੁਧਿਆਣਾ ਦੇ

ਲੁਧਿਆਣਾ : ਸੂਬੇ ਵਿਚ ਬੱਚੇ ਚੁੱਕਣ ਦੀਆਂ ਵਾਰਦਾਤਾਂ ਆਮ ਹੀ ਹੁੰਦੀਆਂ ਜਾ ਰਹੀਆਂ ਹਨ। ਅਜਿਹੀ ਹੀ ਇੱਕ ਘਟਨਾ ਲੁਧਿਆਣਾ ਦੇ ਮਾਡਲ ਟਾਊਨ ਤੋਂ ਸਾਹਮਣੇ ਆਈ ਹੈ। ਜਿੱਥੇ ਕਿ ਇੱਕ ਵਿਅਕਤੀ ਵਲੋਂ ਘਰ ਦੇ ਵੇਹੜੇ 'ਚ ਖੇਡ ਰਹੇ ਬੱਚੇ ਨੂੰ ਅਗਵਾਹ ਕਰਨ ਦੀ ਕੋਸ਼ਿਸ਼ ਕੀਤੀ ਗਈ। ਜੋ ਕਿ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ।

Child’s kidnapping video LudhianaChild’s kidnapping video Ludhiana

ਸੀਸੀਟੀਵੀ ਫੁਟੇਜ ਵਿਚ ਤੁਸੀਂ ਸਾਫ ਦੇਖ ਸਕਦੇ ਹੋ ਕਿ ਇਹ ਸ਼ਖਸ਼ ਵਾਰ ਵਾਰ ਗੇਟ ਨੂੰ ਧੱਕੇ ਨਾਲ ਖੋਲ੍ਹਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਇਕ ਲੜਕੀ ਬਾਹਰ ਆ ਕੇ ਦੇਖਦੀ ਹੈ ਤਾਂ  ਗੇਟ ਨਾ ਖੋਲ੍ਹਣ ਦੀ ਸਮਝਦਾਰੀ ਕਰ ਬਚੇ ਨੂੰ ਅੰਦਰ ਲੈ ਜਾਂਦੀ ਹੈ। ਮੌਕੇ ਤੇ ਪਹੁੰਚੇ ਕੁਝ ਸ਼ਹਿਰ ਵਾਸੀਆਂ ਨੇ ਇਸ ਮਾਮਲੇ ਦੀ ਸਾਰੀ ਜਾਣਕਾਰੀ ਵੀਡੀਓ ਜਾਰੀ ਕਰਕੇ ਦਿੱਤੀ ਹੈ। 

Child’s kidnapping video LudhianaChild’s kidnapping video Ludhianaਦੱਸ ਦਈਏ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਕਈ ਮਾਮਲੇ ਸਾਹਮਣੇ ਆਏ ਜਿਸ ਵਿਚ ਬਚੇ ਚੁੱਕਣ ਦੀਆਂ ਕੋਸ਼ਿਸ਼ਾਂ ਨਾਕਾਮ ਹੋਈਆਂ ਅਤੇ ਕਈ ਜਗ੍ਹਾ ਤਾਂ ਬਚੇ ਚੁੱਕਣ ਵਾਲੇ ਫੜਕੇ ਚੰਗੀ ਤਰਾਂ ਲੋਕਾਂ ਵਲੋਂ ਕੁੱਟੇ ਵੀ ਗਏ ਹਨ ਪਰ ਪ੍ਰਸ਼ਾਸ਼ਨ ਐਨੀਆਂ ਵਾਰਦਾਤਾਂ ਹੋਣ ਤੋਂ ਬਾਅਦ ਵੀ ਅਜਿਹੇ ਅਗਵਾਹਕਾਰਾਂ 'ਤੇ ਆਪਣਾ ਡਰ ਨਹੀਂ ਕਾਇਮ ਕਰ ਸੱਕਿਆ ਜੋ ਕਿ ਪ੍ਰਸ਼ਾਸ਼ਨ ਦੀ ਕਾਰਗੁਜ਼ਾਰੀ ਤੇ ਸਵਾਲੀਆ ਨਿਸ਼ਾਨ ਲਗਾਉਂਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement