'ਮੌੜ' ਗੁਟਕਾ ਸਾਹਿਬ ਬੇਅਦਬੀ ਦੀ ਸੁਲਝੀ ਗੁੱਥੀ
Published : Sep 13, 2018, 11:52 am IST
Updated : Sep 13, 2018, 11:52 am IST
SHARE ARTICLE
'Maud' Gutka Sahib Sacriledge case solved
'Maud' Gutka Sahib Sacriledge case solved

ਸ਼੍ਰੀ ਗੁਟਕਾ ਸਾਹਿਬ ਦੀ ਬੇਅਦਬੀ ਦੀ ਘਟਨਾ ਨੂੰ ਬੁੱਧਵਾਰ ਨੂੰ ਪੁਲਿਸ ਨੇ ਕੁੱਝ ਹੀ ਘੰਟਿਆਂ ਵਿਚ ਟ੍ਰੇਸ ਕਰ ਲਿਆ ਹੈ

ਬਠਿੰਡਾ, ਸ਼੍ਰੀ ਗੁਟਕਾ ਸਾਹਿਬ ਦੀ ਬੇਅਦਬੀ ਦੀ ਘਟਨਾ ਨੂੰ ਬੁੱਧਵਾਰ ਨੂੰ ਪੁਲਿਸ ਨੇ ਕੁੱਝ ਹੀ ਘੰਟਿਆਂ ਵਿਚ ਟ੍ਰੇਸ ਕਰ ਲਿਆ ਹੈ। ਬਠਿੰਡੇ ਦੇ ਥਾਣੇ ਮੌੜ ਦੇ ਆਧੀਨ ਪੈਂਦੇ ਪਿੰਡ ਰਾਮ ਨਗਰ ਵਿਚ ਬੁੱਧਵਾਰ ਸਵੇਰੇ ਇੱਕ ਘਰ ਦੇ ਬਾਹਰ ਤੋਂ ਸ਼੍ਰੀ ਗੁਟਕਾ ਸਾਹਿਬ ਦੇ ਕੁੱਝ ਅੰਗ ਬਰਾਮਦ ਹੋਏ ਸਨ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਮੌਕੇ ਪਹੁੰਚੇ ਅਤੇ ਕੁੱਝ ਘੰਟਿਆਂ ਵਿਚ ਇਸ ਘਟਨਾ ਨੂੰ ਸੁਲਝਾ ਲਿਆ।

ਆਈ.ਜੀ. ਬਠਿੰਡਾ ਐਮਐਫਫ. ਫਾਰੁਕੀ ਨੇ ਦੱਸਿਆ ਕਿ ਬੁੱਧਵਾਰ ਨੂੰ ਥਾਣਾ ਮੌੜ ਦੇ ਆਧੀਨ ਪੈਂਦੇ ਪਿੰਡ ਰਾਮਨਗਰ ਵਿਚ ਸੁਖਦੇਵ ਸਿੰਘ ਦੇ ਘਰ ਦੇ ਬਾਹਰ ਤੋਂ ਗੁਟਕਾ ਸਾਹਿਬ ਦੇ ਕੁੱਝ ਅੰਗ ਬਰਾਮਦ ਹੋਏ ਸਨ। ਉਨ੍ਹਾਂ ਨੇ ਦੱਸਿਆ ਕਿ ਸੁਖਦੇਵ ਦੀ ਦੋਹਤੀ ਜੋਕਿ ਮਾਨਸਿਕ ਤੌਰ ਤੇ ਅਸੰਤੁਲਿਤ ਹੈ, ਨੇ ਗੁਟਕਾ ਸਾਹਿਬ ਦੇ ਕੁੱਝ ਅੰਗ ਫਾੜ ਦਿੱਤੇ ਅਤੇ ਗਲੀ ਵਿਚ ਸੁੱਟ ਦਿੱਤੇ।

ਆਈਜੀ ਨੇ ਦੱਸਿਆ ਕਿ ਪੁਲਿਸ ਪੁੱਛਗਿਛ ਵਿਚ ਸੁਖਦੇਵ ਨੇ ਦੱਸਿਆ ਕਿ ਬੁੱਧਵਾਰ ਸਵੇਰੇ ਰੋਜ਼ ਦੀ ਤਰ੍ਹਾਂ ਉਹ ਉੱਠਿਆ। ਸਵੇਰੇ ਉੱਠਕੇ ਗੁਟਕਾ ਸਾਹਿਬ ਨੂੰ ਪੜ੍ਹਿਆ ਅਤੇ ਕੁੱਝ ਸਮੇਂ ਬਾਅਦ ਉਹ ਪਿੰਡ  ਦੇ ਗੁਰਦੁਆਰੇ ਸਾਹਿਬ ਵਿਚ ਪਾਠ ਕਰਨ ਚਲਾ ਗਿਆ। ਸੁਖਦੇਵ ਸਿੰਘ ਨੇ ਦੱਸਿਆ ਕਿ ਉਸ ਦੀ ਦੋਹਤੀ ਜੋਕਿ ਮਾਨਸਿਕ ਰੂਪ ਤੋਂ ਪ੍ਰੇਸ਼ਾਨ ਹੈ, ਨੇ ਗਲਤੀ ਨਾਲ ਗੁਟਕਾ ਸਾਹਿਬ ਦੇ ਕੁੱਝ ਅੰਗ ਫਾੜ ਦਿੱਤੇ ਅਤੇ ਘਰ ਤੋਂ ਬਾਹਰ ਸੁੱਟ ਦਿੱਤੇ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement