ਲੋਕਾਂ ਨੂੰ ਘੇਰ ਕੇ ਬਟੂਆ ਅਤੇ ਅਫੀਮ ਮੰਗਣ ਵਾਲੇ ਪੁਲਸੀਏ ਦੀ ਧੂਹ-ਘੜੀਸ
Published : Sep 13, 2019, 12:41 pm IST
Updated : Sep 13, 2019, 12:41 pm IST
SHARE ARTICLE
people Beat PoliceMan
people Beat PoliceMan

ਜਿਪਸੀ 'ਚ ਬੈਠੇ ਪੁਲਿਸ ਵਾਲੇ ਦੀ ਖਿੱਚਕੇ ਫਾੜੀ ਵਰਦੀ

ਫਰੀਦਕੋਟ- ਫਰੀਦਕੋਟ ਦੇ ਪਿੰਡ ਭਾਗਥਲਾ 'ਚ ਮਹੌਲ ਉਦੋਂ ਗਰਮਾ ਗਿਆ ਜਦੋਂ ਪਿੰਡ ਵਾਸੀਆਂ ਨੇ ਇੱਕ ਪੁਲਿਸ ਮੁਲਾਜ਼ਮ ਅਤੇ ਇੱਕ ਹੋਰ ਨੌਜਵਾਨ ਨੂੰ ਉਸ ਵਕਤ ਦਬੋਚ ਲਿਆ ਜਦੋਂ ਮੁਲਾਜ਼ਮ ਅਤੇ ਨੌਜਵਾਨ ਭਾਗਥਲਾ ਨੇੜੇ ਲੋਕਾਂ ਨੂੰ ਰੋਕ ਕੇ ਕਾਗਜ਼ ਪੱਤਰ ਚੈਕ ਕਰ ਰਹੇ ਸਨਸ ਤਾਂ ਲੋਕਾਂ ਨੇ ਸ਼ੱਕ ਦੇ ਅਧਾਰ ਤੇ ਉਨ੍ਹਾਂ ਨੂੰ ਫੜ ਕੇ ਪਿੰਡ ਦੇ ਸਾਬਕਾ ਸਰਪੰਚ ਦੇ ਘਰ ਲੈ ਆਦਾਂ, ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਲੋਕਾਂ ਨੂੰ ਚਲਾਨ ਕੱਟਣ ਦੇ ਨਾਮ ਤੇ ਡਰਾ ਧਮਕਾ ਕੇ ਪੈਸੇ ਬਟੋਰਨ ਦੀ ਤਾਕ ਵਿਚ ਸਨ।

ਜਦੋਂ ਕਿ ਪੁਲਿਸ ਮੁਲਾਜ਼ਮ ਨੇ ਇਹਨਾਂ ਸਾਰੇ ਦੋਸ਼ਾਂ ਨੂੰ ਨਕਾਰਿਆ ਹੈ। ਵਰਦੀਧਾਰੀ ਮੁਲਾਜ਼ਮ ਅਤੇ ਸਿਵਲੀਅਨ ਨੌਜਵਾਨ ਲੋਕਾਂ ਨੂੰ ਰੋਕ ਕੇ ਪਹਿਲਾਂ ਉਨ੍ਹਾਂ ਤੋਂ ਕਾਗਜ਼ ਪੱਤਰ ਦੀ ਮੰਗ ਕਰਦੇ ਸਨ। ਕਾਗਜ਼ ਪੱਤਰ ਨਾ ਹੋਣ ਤੇ ਬਟੂਆ,ਅਫੀਮ ਦੀ ਮੰਗ ਕਰਦੇ ਸਨ ਪਰ ਲੋਕਾਂ ਵੱਲੋਂ ਖੇਤ ਆਉਣ ਜਾਣ ਸਮੇਂ ਕਾਗਜ਼ ਪੱਤਰ ਨਾ ਹੋਣ ਦੇ ਗੱਲ ਕਹਿਣ ਦੇ ਬਾਵਯੂਦ ਉਨਾਂ ਨੇ ਲੋਕਾਂ ਨੂੰ ਰੋਕਨ ਦਾ ਕੰਮ ਜਾਰੀ ਰੱਖਿਆ। ਇਸਦੇ ਚਲਦੇ ਪਿੰਡ ਵਾਸੀ ਨਕਲੀ ਮੁਲਾਜ਼ਮ ਹੋਣ ਦਾ ਸ਼ੱਕ ਪੈਣ ਤੇ ਉਨ੍ਹਾਂ ਦੀ ਪੁੱਛਗਿੱਛ ਕਰਨ ਲਈ ਘੇਰ ਕੇ ਸਾਬਕਾ ਸਰਪੰਚ ਦੇ ਘਰ ਲੈ ਗਏ ਪਰ ਮਹੌਲ ਉਸ ਵਕਤ ਤਣਾਅਪੂਰਨ ਹੋ ਗਿਆ।

ਜਦੋਂ ਲੋਕਾਂ ਨੇ ਪੁਲਿਸ ਦੀ ਹਾਜ਼ਰੀ ਵਿਚ ਉਕਤ ਪੁਲਿਸ ਮੁਲਾਜ਼ਮ ਦੀ ਧੱਕਾ ਮੁੱਕੀ ਕਰਨੀ ਸ਼ੁਰੂ ਕਰ ਦਿਤੀ ਅਤੇ ਵਰਦੀ ਤੱਕ ਫਾੜ ਦਿੱਤੀ। ਇਸ ਮੌਕੇ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਉਹ ਖੇਤ ਪਾਣੀ ਲਗਾਉਣ ਜਾ ਰਹੇ ਸਨ ਅਤੇ ਰਸਤੇ 'ਚ ਇਕ ਮੁਲਾਜਮ ਨੇ ਰੋਕ ਕੇ ਪਹਿਲਾਂ ਆਰ ਸੀ ਦੀ ਮੰਗ ਕੀਤੀ ਫਿਰ ਲਾਇਸੈਂਸ ਦੀ, ਜਦੋਂ ਲੋਕ ਕਹਿੰਦੇ ਸਨ ਕਿ ਉਹ ਤਾਂ ਖੇਤ ਜਾ ਰਹੇ ਹਨ ਫੇਰ ਕਹਿੰਦਾ ਸੀ ਕੇ ਬਟੂਆ ਦਿਖਾ ਤੁਹਾਡੇ ਜੱਟਾਂ ਕੋਲ ਅਫੀਮ ਹੁੰਦੀ ਹੈ। ਇਸ ਮੌਕੇ ਪੁਲਿਸ ਮੁਲਾਜ਼ਮ ਦੇ ਨਾਲ ਆਏ ਲੜਕੇ ਨੇ ਕਿਹਾ ਕਿ ਉਸਨੂੰ ਪੁਲਿਸ ਵਾਲਾ ਨਾਲ ਲੈ ਕੇ ਆਇਆ ਸੀ।

ਰਸਤੇ 'ਚ ਉਸਨੇ ਇੱਕ ਵਿਅਕਤੀ ਨੂੰ ਰੋਕ ਕੇ ਕਾਗਜ਼ ਪੱਤਰ ਦੀ ਮੰਗ ਕੀਤੀ ਸੀ ਪਰ ਉਨ੍ਹਾਂ ਨੇ ਘੇਰ ਕੇ ਧੱਕਾਮੁਕੀ ਸ਼ੁਰੂ ਕਰ ਦਿਤੀ, ਨਾਲ ਹੀ ਇਸ ਲੜਕੇ ਨੂੰ ਛੁਡਵਾਉਣ  ਮਾਂ ਨੇ ਕਿਹਾ ਕਿ ਸਾਡੇ ਲੜਕੇ ਦਾ ਕੋਈ ਕਸੂਰ ਨਹੀਂ ਪੁਲਿਸ ਵਾਲਾ ਨਾਲ ਲੈ ਕੇ ਆਇਆ ਸਾਡਾ ਲੜਕਾ ਤਾਂ ਪੜਾਈ ਕਰਦਾ, ਫੜੇ ਗਏ ਵਰਦੀਧਾਰੀ ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਉਹ ਤਾਂ ਆਪਣੇ ਪਿੰਡ ਜਾ ਰਿਹਾ ਸੀ ਅਤੇ ਉਸ ਨੇ ਤਾਂ ਰਸਤੇ 'ਚ ਵਹੀਕਲ ਚਾਲਕ ਨੂੰ ਨੰਬਰ ਪਲੇਟ ਲਗਵਾਉਣ ਦੀ ਗੱਲ ਕਹੀ ਸੀ ਪਰ ਉਨ੍ਹਾਂ ਨੇ ਸਾਨੂੰ ਗਲਤ ਸਮਝ ਕੇ ਘੇਰ ਲਿਆ। ਭਾਗਥਲਾ ਪਿੰਡ ਦੀ ਸਾਬਕਾ ਸਰਪੰਚ ਦੇ ਪਤੀ ਰਛਪਾਲ ਸਿੰਘ ਨੇ ਦੱਸਿਆ ਕਿ ਜਦੋਂ ਉਹ ਆਪਣੀ ਡਿਉਟੀ ਤੋਂ ਪਰਤ ਰਿਹਾ ਸੀ

ਤਾਂ ਪਿੰਡ ਦੇ ਬਾਹਰ ਉਸ ਨੇ ਇਕੱਠ ਦੇਖਿਆ ਅਤੇ ਉਥੇ ਪਿੰਡ ਦੇ ਲੋਕ ਇਕ ਲੜਕੇ ਨਾਲ ਬਹਿਸ ਰਹੇ ਸਨ। ਉਹ ਉਨ੍ਹਾਂ ਨੂੰ ਆਪਣੇ ਘਰ ਲੈ ਆਇਆ ਅਤੇ ਪੁਲਿਸ ਨੂੰ ਸੂਚਨਾ ਦੇ ਦਿੱਤੀ ਪੁਲਿਸ ਦੇ ਸਹੀ ਸਲਾਮਤ ਹਵਾਲੇ ਕਰ ਦਿਤਾ। ਇਸ ਸਮੇਂ ਮੌਕੇ 'ਤੇ ਪਹੁੰਚੇ ਥਾਣਾ ਸਦਰ ਦੇ ਹੌਲਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇਕ ਪੁਲਿਸ ਮੁਲਾਜ਼ਮ ਅਤੇ ਇਕ ਹੋਰ ਨੌਜਵਾਨ ਨੂੰ ਲੋਕਾਂ ਦੇ ਕਾਗਜ਼ ਪੱਤਰ ਚੈਕ ਕਰਨ ਸਮੇਂ ਸ਼ੱਕ ਦੇ ਅਧਾਰ 'ਤੇ ਕਾਬੂ ਕੀਤਾ ਹੈ।

ਅਸੀਂ ਇਨ੍ਹਾਂ ਨੂੰ ਸਹੀ ਸਲਾਮਤ ਥਾਣੇ ਲੈ ਕੇ ਚੱਲੇ ਹਾਂ ਸਾਰੀ ਜਾਣਕਾਰੀ ਸੀਨੀਅਰ ਅਧਿਕਾਰੀ ਦੇਣਗੇ। ਫਿਲਹਾਲ ਥਾਣਾ ਸਦਰ ਦੀ ਪੁਲਿਸ ਨੇ ਪਿੰਡ ਵਾਸੀਆਂ ਨੂੰ ਕਾਰਵਾਈ ਕਰਨ ਦਾ ਭਰੋਸਾ ਦੇ ਕੇ ਫੜੇ ਗਏ ਪੁਲਿਸ ਮੁਲਾਜ਼ਮ ਅਤੇ ਨੌਜਵਾਨ ਨੂੰ ਛੁਡਵਾ ਕੇ ਥਾਣੇ ਲਿਆਂਦਾ ਗਿਆ ਪਰ ਇਸ ਸਾਰੇ ਮਾਮਲੇ ਦਾ ਸੱਚ ਕੀ ਹੈ ਇਹ ਤਾਂ ਹੁਣ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

24 Apr 2024 4:56 PM

ਦਿਨੇ ਕਰਦਾ Bank 'ਚ ਨੌਕਰੀ, ਸ਼ਾਮੀਂ ਵੇਚਦਾ ਕੜੀ-ਚੌਲ, ਸਰਦਾਰ ਮੁੰਡੇ ਨੇ ਸਾਬਿਤ ਕਰ ਦਿੱਤਾ

24 Apr 2024 4:47 PM

Roaways Bus Update : Chandigarh 'ਚ Punjab ਦੀਆਂ Buses ਦੀ No-Entry, ਖੜਕ ਗਈ ਚੰਡੀਗੜ੍ਹ CTU ਨਾਲ!

24 Apr 2024 1:08 PM

'AAP ਦੇ 13-0 ਦਾ ਮਤਲਬ - 13 ਮਰਦ ਉਮੀਦਵਾਰ ਅਤੇ 0 ਔਰਤਾਂ'

24 Apr 2024 12:14 PM

Amritsar News: ਕੰਡਮ ਹੋਏ ਘੜੁੱਕੇ 'ਤੇ ਪਈ 28 ਕੁਇੰਟਲ ਤੂੜੀ, ਨਾਕੇ ਤੇ ਖੜ੍ਹੇ Police ਵਾਲੇ ਵੀ ਰਹਿ ਗਏ ਹੈਰਾਨ..

24 Apr 2024 10:59 AM
Advertisement