ਪੰਜਾਬੀ ਪਹਿਰਾਵੇ 'ਚ ਕ੍ਰਿਸ ਗੇਲ ਦੀਆਂ ਤਸਵੀਰਾਂ ਨੇ ਛੇੜੀ ਚਰਚਾ, ਹਰਭਜਨ ਸਿੰਘ ਨੇ ਕੀਤੀ ਤਾਰੀਫ਼
Published : Sep 13, 2021, 9:27 am IST
Updated : Sep 13, 2021, 9:27 am IST
SHARE ARTICLE
Chris Gayle drops first pic of 'Punjabi Daddy'
Chris Gayle drops first pic of 'Punjabi Daddy'

ਕ੍ਰਿਸ ਗੇਲ ‘ਪੰਜਾਬੀ ਡੈਡੀ’ ਬਣ ਕੇ ਅਪਣੇ ਫੈਨਜ਼ ਦਾ ਮਨੋਰੰਜਨ ਕਰਨ ਜਾ ਰਹੇ ਹਨ। ਦਰਅਸਲ ਕ੍ਰਿਸ ਗੇਲ ਹੁਣ ਇਕ ਨਵੇਂ ਰੂਪ ਵਿਚ ਨਜ਼ਰ ਆਉਣਗੇ।

ਨਵੀਂ ਦਿੱਲੀ: ਵੈਸਟ ਇੰਡੀਜ਼ ਦੇ ਸਟਾਰ ਕ੍ਰਿਕਟਰ ਕ੍ਰਿਸ ਗੇਲ (Cricketer Chris Gayle) ਕ੍ਰਿਕਟ ਦੇ ਮੈਦਾਨ ਵਿਚ ਅਤੇ ਮੈਦਾਨ ਤੋਂ ਬਾਹਰ ਅਪਣੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਨ ਦਾ ਕੋਈ ਮੌਕਾ ਨਹੀਂ ਛੱਡਦੇ। ਇਸ ਦੇ ਚਲਦਿਆਂ ਹੁਣ ਕ੍ਰਿਸ ਗੇਲ ‘ਪੰਜਾਬੀ ਡੈਡੀ’ (Chris Gayle drops first pic of 'Punjabi Daddy') ਬਣ ਕੇ ਅਪਣੇ ਫੈਨਜ਼ ਦਾ ਮਨੋਰੰਜਨ ਕਰਨ ਜਾ ਰਹੇ ਹਨ। ਦਰਅਸਲ ਕ੍ਰਿਸ ਗੇਲ ਹੁਣ ਇਕ ਨਵੇਂ ਰੂਪ ਵਿਚ ਨਜ਼ਰ ਆਉਣਗੇ।

Chris Gayle Chris Gayle

ਹੋਰ ਪੜ੍ਹੋ: ਸਤੰਬਰ ਦੇ ਮੀਂਹ ਨੇ ਪੂਰੇ ਪੰਜਾਬ ਨੂੰ ਕੀਤਾ ਪਾਣੀ-ਪਾਣੀ, ਕਈ ਥਾਈਂ ਫ਼ਸਲਾਂ ਤਬਾਹ ਤੇ ਸੜਕਾਂ ਟੁੱਟੀਆਂ

ਕ੍ਰਿਸ ਗੇਲ ਨੇ ਆਪਣੇ ਟਵਿਟਰ ਅਕਾਉਂਟ ਤੋਂ "ਪੰਜਾਬੀ ਡੈਡੀ" ਦਾ ਪੋਸਟਰ ਸਾਂਝਾ ਕੀਤਾ ਹੈ। ਇਸ ਵਿਚ ਉਹ ਪੰਜਾਬੀ ਪਹਿਰਾਵੇ ਵਿਚ ਸਜੀਆਂ ਮੁਟਿਆਰਾਂ ਵਿਚ ਨੀਲਾ ਕੁੜਤਾ, ਸੰਮਾਂ ਵਾਲੀ ਡਾਂਗ, ਅਤੇ ਪੀਲੀ ਪੱਗ ਨਾਲ ਕਾਲੀਆਂ ਐਨਕਾਂ ਲਗਾ ਕੇ ਬੈਠੇ ਦਿਖਾਈ ਦੇ ਰਹੇ ਹਨ। ਉਹਨਾਂ ਦੀ ਪੰਜਾਬੀ ਲੁੱਕ ਨੂੰ ਦੇਖ ਦੇ ਟਵਿਟਰ ’ਤੇ ਨਵੀਂ ਚਰਚਾ ਛਿੜੀ ਹੈ।

Chris Gayle Chris Gayle

ਹੋਰ ਪੜ੍ਹੋ: ਸਿੱਖਾਂ ਤੇ ਮੁਸਲਮਾਨਾਂ ਦੇ ਹੱਕ ’ਚ ਉਠਿਆ ਸਵਾਲ ਕੈਨੇਡਾ ਦੇ ਸਿਆਸਤਦਾਨਾਂ ਨੂੰ ਬਿਲਕੁਲ ਪਸੰਦ ਨਹੀਂ

ਇਸ ਦੇ ਚਲਦਿਆਂ ਉਹਨਾਂ ਦੇ ਫੈਨਜ਼ ਉਹਨਾਂ ਨੂੰ ਕਈ ਸਵਾਲ ਵੀ ਕਰ ਰਹੇ ਹਨ। ਫੈਨਜ਼ ਦਾ ਕਹਿਣਾ ਹੈ ਕਿ ਇਹ ਕੁਝ ਵੱਖਰਾ ਹੋਵੇਗਾ ਤੇ ਉਹਨਾਂ ਨੂੰ ਇਸ ਦੀ ਬੇਸਬਰੀ ਨਾਲ ਉਡੀਕ ਹੈ। ਉਧਰ ਸਾਬਕਾ ਕ੍ਰਿਕਟ ਖਿਡਾਰੀ ਹਰਭਜਨ ਸਿੰਘ ਨੇ ਕ੍ਰਿਸ ਗੇਲ ਦੀ ਤਾਰੀਫ਼ ਕੀਤੀ ਹੈ। ਉਹਨਾਂ ਨੇ ਕ੍ਰਿਸ ਗੇਲ ਦੇ ਟਵੀਟ ਨੂੰ ਰੀਟਵੀਟ ਕਰਦਿਆਂ ਲਿਖਿਆ ਕਿ "ਸਹੀ ਲੱਗ ਰਹੇ ਹੋ।" ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਕ੍ਰਿਸ ਗੇਲ ਨੇ ਆਪਣੀ ਇਕ ਤਸਵੀਰ ਸਾਂਝੀ ਕੀਤੀ ਸੀ ਜਿਸ ਵਿਚ ਉਹਨਾਂ ਨੇ ਚਿੱਟੀ ਪੱਗ ਬੰਨ੍ਹੀ ਹੋਈ ਸੀ।

Chris Gayle Chris Gayle

ਹੋਰ ਪੜ੍ਹੋ: ਕੇਂਦਰ ਵਲੋਂ ਵਿਆਹ ਕਰਨ ’ਤੇ GST ਲਗਾਉਣ ਦੀ ਤਿਆਰੀ, 5 ਲੱਖ ਦੇ ਬਜਟ ’ਤੇ ਦੇਣਾ ਪਵੇਗਾ 96,000 GST

ਦੱਸਿਆ ਜਾ ਰਿਹਾ ਹੈ ਕਿ ਕ੍ਰਿਸ ਗੇਲ ਇਕ ਗਾਣੇ ਦੀ ਵੀਡੀਓ ਵਿਚ ਨਜ਼ਰ ਆਉਣਗੇ ਅਤੇ ਇਸ ਗਾਣੇ ਦਾ ਨਾਂਅ ‘ਪੰਜਾਬੀ ਡੈਡੀ’ ਹੈ। ਇਹ ਗਾਣਾ ਆਈਪੀਐਲ 2021 (IPL 2021) ਦੀ ਸ਼ੁਰੂਆਤ ਤੋਂ ਪਹਿਲਾਂ ਰੀਲੀਜ਼ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਕ੍ਰਿਸ ਗੇਲ ਉਹਨਾਂ ਕ੍ਰਿਕਟਰਾਂ ਵਿਚ ਸ਼ਾਮਲ ਹਨ ਜਿਨ੍ਹਾਂ ਨੂੰ ਭਾਰਤ ਵਿਚ ਕਾਫੀ ਪਸੰਦ ਕੀਤਾ ਜਾਂਦਾ ਹੈ।

Chris Gayle confirms he is not retiring from ODIChris Gayle 

ਹੋਰ ਪੜ੍ਹੋ: ਅੱਜ ਦਾ ਹੁਕਮਨਾਮਾ (13 ਸਤੰਬਰ 2021)

ਉਹ ਸਾਲ 2018 ਤੋਂ ਇੰਡੀਅਨ ਪ੍ਰੀਮੀਅਰ ਲੀਗ ਵਿਚ ਕਿੰਗਜ਼ ਇਲੈਵਨ ਪੰਜਾਬ ਦੀ ਨੁਮਾਇੰਦਗੀ ਕਰ ਰਹੇ ਹਨ। ਆਈਪੀਐੱਲ 2009 ਵਿਚ ਉਹਨਾਂ ਨੇ ਕੋਲਕਾਤਾ ਨਾਈਟ ਰਾਈਡਰਜ਼ ਵੱਲੋਂ ਖੇਡਦਿਆਂ ਆਪਣੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਹ ਰਾਇਲ ਚੈਲੈਂਜਰਜ਼ ਬੰਗਲੁਰੂ ਲਈ ਵੀ ਖੇਡੇ ਸਨ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement