
ਪੰਜਾਬ ਸਰਕਾਰ ਦੁਆਰਾ ਪੰਜਾਬ ਸਕਿਲ ਡਿਵੈਲਪਮੈਂਟ ਮਿਸ਼ਨ ਦੇ ਤਹਿਤ ਚਲਾਈ ਜਾ ਰਹੀ ਸਕੀਮ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਦੇ ਤਹਿਤ.........
ਪੰਜਾਬ ਸਰਕਾਰ ਦੁਆਰਾ ਪੰਜਾਬ ਸਕਿਲ ਡਿਵੈਲਪਮੈਂਟ ਮਿਸ਼ਨ ਦੇ ਤਹਿਤ ਚਲਾਈ ਜਾ ਰਹੀ ਸਕੀਮ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਦੇ ਤਹਿਤ ਸ: ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਪਠਾਨਕੋਟ ਜੀ ਦੀ ਪ੍ਰਧਾਨਗੀ ਹੇਠ ਆਈ.ਟੀ.ਆਈ (ਲੜਕੇ) ਵਿੱਚ ਚਲਾਏ ਜਾ ਰਹੇ ਕੋਰਸ (ਫੁੱਡ ਅਤੇ ਬੀਵਰੇਜ਼) ਅਤੇ ਲਾਈਫ ਇੰਸ਼ੋਰੈਂਸ ਏਜੰਟ ਦੇ ਵਿਿਦਆਰਥੀਆਂ ਨੂੰ ਮੁਫਤ ਵੈਲਕਮ ਕਿੱਟਾਂ ਅਤੇ ਕਿਤਾਬਾਂ ਵੰਡੀਆਂ ਗਈਆਂ।
ਇਨਾਂ੍ਹ ਕੋਰਸਾਂ ਦਾ ਮੰੰਤਵ ਨੌਜਵਾਨਾਂ ਨੂੰ ਰੋਜ਼ਗਾਰ ਮੁਹਈਆਂ ਕਰਵਾਉਣਾ ਅਤੇ ਹੁਨਰਮੰਦ ਬਨਾਉਣਾ ਹੈ। ਇਸ ਮੌਕੇ ਤੇ ਆਈ.ਟੀ.ਆਈ ਦੇ ਪ੍ਰਿੰਸੀਪਲ ਸ਼੍ਰੀ ਹਰੀਸ਼ ਮੋਹਣ ਜੀ ਤੇ ਸ਼੍ਰੀ ਪ੍ਰਦੀਪ ਬੈਂਸ ਬਲਾਕ ਮਿਸ਼ਨ ਮੈਨੇਜਰ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਅਤੇ ਰਜੇਸ (ਐਸ.ਆਰ.ਐਲ.ਐਮ), ਰਜਨੀਸ਼ ਕੁਮਾਰ, ਕਮਲ ਕਾਂਤ, ਸ਼ੀਤਲ ਅਤੇ ਦੀਪਿਕਾ ਆਦਿ ਹਾਜਰ ਸਨ।