Advertisement
  ਖ਼ਬਰਾਂ   ਪੰਜਾਬ  13 Nov 2019  ਮੌੜ ਬੰਬ ਧਮਾਕੇ ਦੀ ਜਾਂਚ ਲਈ ਨਵੀਂ ਐਸ.ਆਈ.ਟੀ. ਬਣੀ

ਮੌੜ ਬੰਬ ਧਮਾਕੇ ਦੀ ਜਾਂਚ ਲਈ ਨਵੀਂ ਐਸ.ਆਈ.ਟੀ. ਬਣੀ

ਸਪੋਕਸਮੈਨ ਸਮਾਚਾਰ ਸੇਵਾ
Published Nov 13, 2019, 8:45 am IST
Updated Nov 13, 2019, 8:45 am IST
ਹਾਈ ਕੋਰਟ ਦੇ ਹੁਕਮਾਂ ਮੁਤਾਬਕ ਅਫ਼ਸਰ ਸਹੀ ਜਾਂਚ ਯਕੀਨੀ ਬਣਾਉਣ ਲਈ ਨਿਜੀ ਤੌਰ 'ਤੇ ਜ਼ਿੰਮੇਵਾਰ ਹੋਣਗੇ
New SIT to investigate Maud Mandi bomb blast
 New SIT to investigate Maud Mandi bomb blast

-ਵਧੀਕ ਡੀ.ਜੀ.ਪੀ. ਅਮਨ ਤੇ ਕਾਨੂੰਨ ਚੇਅਰਮੈਨ
-ਤਿੰਨ ਮਹੀਨਿਆਂ 'ਚ ਹਾਈ ਕੋਰਟ ਨੂੰ ਦੇਣੀ ਹੈ ਰੀਪੋਰਟ
-ਹਾਈ ਕੋਰਟ ਦੇ ਹੁਕਮਾਂ ਮੁਤਾਬਕ ਅਫ਼ਸਰ ਸਹੀ ਜਾਂਚ ਯਕੀਨੀ ਬਣਾਉਣ ਲਈ ਨਿਜੀ ਤੌਰ 'ਤੇ ਜ਼ਿੰਮੇਵਾਰ ਹੋਣਗੇ

ਚੰਡੀਗੜ੍ਹ (ਨੀਲ ਭਲਿੰਦਰ ਸਿੰਘ) : ਪੰਜਾਬ ਵਿਧਾਨ ਸਭਾ ਚੋਣਾਂ 2017 ਦੌਰਾਨ ਮੌੜ ਮੰਡੀ 'ਚ ਕਾਂਗਰਸੀ ਉਮੀਦਵਾਰ ਦੇ ਜਲਸੇ ਮੌਕੇ ਹੋਏ ਬੰਬ ਧਮਾਕੇ ਦੀ ਜਾਂਚ ਲਈ ਪੰਜਾਬ ਸਰਕਾਰ ਨੇ ਅੱਜ ਨਵੀਂ ਐਸ.ਆਈ.ਟੀ. ਦਾ ਗਠਨ ਕਰ ਦਿਤਾ ਹੈ। ਇਸ ਬਾਰੇ ਪਹਿਲਾਂ ਜਾਂਚ ਕਰ ਰਹੀ ਪੰਜਾਬ ਪੁਲਿਸ ਦੀ ਵਿਸੇਸ਼ ਜਾਂਚ ਟੀਮ ਹਾਈ ਕੋਰਟ ਨੇ ਬੀਬੀ 18 ਅਕਤੂਬਰ ਨੂੰ ਭੰਗ ਕਰ ਦਿਤੀ ਸੀ। ਇਸ ਨਵੀਂ ਐਸ.ਆਈ.ਟੀ. ਦੀ ਅਗਵਾਈ ਪੰਜਾਬ ਦੇ ਵਧੀਕ ਡੀਜੀਪੀ ਅਮਨ ਤੇ ਕਾਨੂੰਨ ਬਤੌਰ ਚੇਅਰਮੈਨ ਕਰਨਗੇ। ਆਈ.ਪੀ.ਐਸ. ਅਮਿਤ ਪ੍ਰਸਾਦ, ਆਈ.ਜੀ. ਸੀ.ਆਈ. ਅਤੇ ਰੋਪੜ ਰੇਂਜ ਅਮਿਤ ਪ੍ਰਸਾਦ ਸਣੇ ਆਈ.ਜੀ. ਬਠਿੰਡਾ ਰੇਂਜ ਤੇ ਐਸਐਸਪੀ ਬਠਿੰਡਾ ਇਸ 'ਚ ਬਤੌਰ ਮੈਂਬਰ ਸ਼ਾਮਲ ਹਨ।

Special Investigation TeamSpecial Investigation Team

ਪੰਜਾਬ ਦੇ ਡੀਜੀਪੀ ਦੇ ਹੁਕਮਾਂ (ਨੰਬਰ 9965-72/ਸੀਆਰ/ਐਲਏ-2) ਨਾਲ ਹੋਏ ਇਸ ਫ਼ੈਸਲੇ ਵਿਚ ਨਵੀਂ ਐਸਆਈਟੀ ਨੂੰ ਉਚੇਚੇ ਤੌਰ 'ਤੇ ਕਿਹਾ ਗਿਆ ਹੈ ਕਿ ਇਸ ਮਾਮਲੇ ਵਿਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਤੈਅ ਕੀਤੀ ਗਈ ਸਮਾਂ ਸੀਮਾ ਦੇ ਅੰਦਰ-ਅੰਦਰ ਇਸ ਮਾਮਲੇ ਦੀ ਜਾਂਚ ਮੁਕੰਮਲ ਕਰਨੀ ਅਤਿ ਜ਼ਰੂਰੀ ਹੈ।
ਦਸਣਯੋਗ ਹੈ ਕਿ ਇਸ ਐਸ.ਆਈ.ਟੀ. ਦੀ ਅਗਵਾਈ ਰਣਬੀਰ ਸਿੰਘ ਖਟੜਾ ਕਰ ਰਹੇ ਸਨ। ਹਾਈ ਕੋਰਟ ਨੇ ਅਕਤੂਬਰ ਮਹੀਨੇ ਹੀ ਇਸ ਮਾਮਲੇ ਦੀ ਜਾਂਚ ਲਈ ਨਵੀਂ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਗਠਿਤ ਕਰਨ ਦੇ ਹੁਕਮ ਦਿਤੇ ਸਨ। ਜਿਸ ਬਾਰੇ ਪੰਜਾਬ ਦੇ ਡੀਜੀਪੀ ਲਾਅ ਐਂਡ ਆਰਡਰ ਨੂੰ ਦੋ ਹਫ਼ਤਿਆਂ ਦੇ ਅੰਦਰ-ਅੰਦਰ ਨਵੀਂ ਟੀਮ ਬਣਾਉਂਦੇ ਹੋਏ ਤਿੰਨ ਮਹੀਨਿਆਂ ਦੇ ਅੰਦਰ-ਅੰਦਰ ਰੀਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿਤੇ ਗਏ ਸਨ। ਨਾਲ ਹੀ ਇਹ ਵੀ ਉਚੇਚੀ ਤਾਕੀਦ ਕੀਤੀ ਗਈ ਸੀ ਕਿ ਨਵੀਂ ਗਠਿਤ ਕੀਤੀ ਜਾਣ ਵਾਲੀ ਐਸਆਈਟੀ ਦੀ ਅਗਵਾਈ ਇੰਸਪੈਕਟਰ ਜਨਰਲ (ਆਈਜੀ) ਜਾਂ ਡਿਪਟੀ ਇੰਸਪੈਕਟਰ ਜਨਰਲ (ਡੀਆਈਜੀ) ਰੈਂਕ ਦੇ ਅਧਿਕਾਰੀ ਦੇ ਹੱਥ ਹੋਵੇ।

Maur Mandi blastMaur Mandi blast

ਇਹ ਵੀ ਉਚੇਚੇ ਤੌਰ 'ਤੇ ਕਿਹਾ ਗਿਆ ਸੀ ਕਿ ਇਸ ਐਸਆਈਟੀ ਵਿਚ ਬਾਕੀ ਦੇ ਪ੍ਰਮੁੱਖ ਅਫ਼ਸਰਾਂ ਵਿਚ ਐਸਪੀ ਅਤੇ ਡੀਐਸਪੀ ਰੈਂਕ ਦੇ ਅਧਿਕਾਰੀ ਹੋਣ। ਇਹ ਨਿਰਦੇਸ਼ ਹਾਈ ਕੋਰਟ ਦੇ ਦੂਜੇ ਸੱਭ ਤੋਂ ਸੀਨੀਅਰ ਜੱਜ ਜਸਟਿਸ ਰਾਜੀਵ ਸ਼ਰਮਾ ਅਤੇ ਜਸਟਿਸ ਅਰੁਣ ਪੱਲੀ 'ਤੇ ਆਧਾਰਤ ਬੈਂਚ ਨੇ ਜਾਰੀ ਕੀਤੇ ਸਨ। ਬੈਂਚ ਨੇ ਇਹ ਵੀ ਸਪਸ਼ਟ ਕੀਤਾ ਸੀ ਕਿ ਇਸ ਮਾਮਲੇ ਵਿਚ ਜਾਂਚ ਕਰ ਰਹੇ ਅਫ਼ਸਰ ਸਹੀ ਜਾਂਚ ਯਕੀਨੀ ਬਣਾਉਣ ਲਈ ਨਿੱਜੀ ਤੌਰ 'ਤੇ ਜ਼ਿੰਮੇਵਾਰ ਹੋਣਗੇ। ਬੈਂਚ ਨੇ ਇਹ ਗੱਲ ਪਿਛਲੀ ਸੁਣਵਾਈ 'ਚ ਹੀ ਸਪਸ਼ਟ ਕਰ ਦਿਤੀ ਸੀ ਕਿ ਖਟੜਾ ਦੀ ਅਗਵਾਈ ਵਾਲੀ ਐਸਆਈਟੀ ਦੀ ਸਟੇਟਸ ਰੀਪੋਰਟ ਤੋਂ ਅਦਾਲਤ ਸੰਤੁਸ਼ਟ ਨਹੀਂ ਹੈ।
ਦਸਣਯੋਗ ਹੈ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਮੌੜ ਮੰਡੀ ਬੰਬ ਧਮਾਕੇ ਦੀ ਸਾਜਸ਼ ਚ ਸੌਦਾ ਸਾਧ ਗੁਰਮੀਤ ਰਾਮ ਰਹੀਮ ਅਤੇ ਉਸ ਦੇ ਕੁੜਮ ਅਤੇ ਕਾਂਗਰਸੀ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਦੀ ਕਥਿਤ ਸ਼ਮੂਲੀਅਤ ਦਾ ਇਹ ਮਾਮਲਾ ਆਖਰ ਹਾਈ ਕੋਰਟ ਪੁੱਜਾ ਸੀ।

Maur Mandi blastMaur Mandi blast

ਗੁਰਜੀਤ ਸਿੰਘ ਪਾਤੜਾਂ ਅਤੇ ਸਾਬਕਾ ਡੇਰਾ ਪ੍ਰੇਮੀ ਤੇ ਸਾਬਕਾ ਪੁਲਿਸ ਮੁਲਾਜ਼ਮ ਸੁਖਵਿੰਦਰ ਸਿੰਘ (72) ਵਲੋਂ ਸਾਂਝੇ ਤੌਰ ਉਤੇ ਐਡਵੋਕੇਟ ਮੋਹਿੰਦਰ ਸਿੰਘ ਜੋਸ਼ੀ ਅਤੇ ਐਡਵੋਕੇਟ ਰਵਨੀਤ ਸਿੰਘ ਜੋਸ਼ੀ ਰਾਹੀਂ ਪਟੀਸ਼ਨ ਦਾਇਰ ਕਰ ਇਕ ਤਾਂ ਉਕਤ ਦੋਵਾਂ ਰਾਮ ਰਹੀਮ ਅਤੇ ਜੱਸੀ ਕੋਲੋਂ ਪੁੱਛਗਿੱਛ ਕੀਤੇ ਜਾਣ ਦੀ ਮੰਗ ਕੀਤੀ ਗਈ ਸੀ।
ਦੂਜਾ ਮਾਮਲੇ ਦੀ ਜਾਂਚ ਕੌਮੀ ਜਾਂਚ ਏਜੰਸੀ (ਐਨਆਈਏ) ਜਾਂ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੇ ਹਵਾਲੇ ਕਰਨ ਦੀ ਮੰਗ ਕੀਤੀ ਗਈ ਸੀ।

Punjab PolicePunjab Police

ਇਸ ਤੋਂ ਇਲਾਵਾ ਬੰਬ ਧਮਾਕੇ 'ਚ ਮਾਰੇ ਗਏ ਆਮ ਲੋਕਾਂ (7 ਜਣੇ) ਦੇ ਵਾਰਸਾਂ ਨੂੰ ਇਕ ਇਕ ਕਰੋੜ ਰੁਪਿਆ ਮੁਆਵਜ਼ਾ ਦੇਣ ਦੀ ਮੰਗ ਕੀਤੀ ਗਈ। ਦਾਅਵਾ ਕੀਤਾ ਗਿਆ ਕਿ ਇਸ ਬੰਬ ਧਮਾਕੇ ਦੀ ਸਾਜਸ਼ ਡੇਰਾ ਸਿਰਸਾ ਚ ਸੌਦਾ ਸਾਧ ਰਾਮ ਰਹੀਮ ਵਲੋਂ ਘੜੀ ਗਈ ਅਤੇ ਇਸ ਦਾ ਮੁੱਖ ਮਨੋਰਥ ਰਾਮ ਰਹੀਮ ਦੇ ਕਰੀਬੀ ਰਿਸ਼ਤੇਦਾਰ ਅਤੇ ਕਾਂਗਰਸੀ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਦੀ ਚੋਣ ਮੁਹਿੰਮ ਨੂੰ ਪ੍ਰਭਾਵਤ ਕਰਨਾ ਸੀ। ਇਸ ਬਾਰੇ ਕਈ ਗਵਾਹ ਅਤੇ ਸਬੂਤ ਵੀ ਮੌਜੂਦ ਹੋਣ ਦਾ ਦਾਅਵਾ ਕਰਦਿਆਂ ਸੂਬਾ ਪੁਲਿਸ ਦੀ ਹੁਣ ਤਕ ਦੀ ਜਾਂਚ 'ਚ ਇਨ੍ਹਾਂ ਪਹਿਲੂਆਂ ਨੂੰ ਜਾਣਬੁਝ ਕੇ ਅੱਖੋਂ-ਪਰੋਖੇ ਕੀਤਾ ਜਾ ਰਿਹਾ ਹੋਣ ਦੇ ਦੋਸ਼ ਵੀ ਲਾਏ ਗਏ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Advertisement
Advertisement

 

Advertisement