
ਮਾਮਲੇ ਦੀ ਜਾਂਚ ਲਈ ਜਸਟਿਨ ਟਰੂਡੋ ਨੂੰ ਨਵੀਂ ਕਮੇਟੀ ਬਣਾਉਣ ਦੀ ਅਪੀਲ
ਚੰਡੀਗੜ੍ਹ : ਕੈਨੇਡਾ 'ਚ ਰਹਿ ਰਹੇ ਸਿੱਖਾਂ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਅਪੀਲ ਕੀਤੀ ਹੈ ਕਿ ਇਕ ਨਵੀਂ ਕਮੇਟੀ ਬਣਾ ਕੇ ਏਅਰ ਇੰਡੀਆ ਦੀ ਫ਼ਲਾਈਟ 182, ਜਿਸ 'ਚ ਸਵਾਰ 331 ਲੋਕ ਬੰਬ ਧਮਾਕੇ 'ਚ ਮਾਰੇ ਗਏ ਸਨ, ਦੀ ਦੁਬਾਰਾ ਜਾਂਚ ਕਰਵਾਈ ਜਾਵੇ।
Canadian Sikhs seek reprobe into Air India bombing
ਕਨਿਸ਼ਕ ਜਹਾਜ਼ ਕਾਂਡ ਦੀ 34ਵੀਂ ਬਰਸੀ ਮੌਕੇ ਪਿਛਲੇ ਦਿਨੀਂ ਟੋਰਾਂਟੋ, ਮਿਸ਼ੀਗਾਸ਼ਾ, ਬਰੰਪਟਨ, ਹੈਮਿਲਟਨ, ਬਰਲਿੰਗਟਨ ਅਤੇ ਬਰੈਂਟਫ਼ੋਰਡ 'ਚ ਸੈਂਕੜੇ ਸਿੱਖਾਂ ਨੇ ਮੋਮਬੱਤੀ ਮਾਰਜ ਕੱਢਿਆ ਅਤੇ ਬੰਬ ਧਮਾਕੇ 'ਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਤੋਂ ਇਲਾਵਾ ਸ਼ਹਿਰ ਦੇ ਵੱਖ-ਵੱਖ ਗੁਰਦੁਆਰਿਆਂ 'ਚ ਵੀ ਮ੍ਰਿਤਕਾਂ ਦੀ ਯਾਦ 'ਚ ਅਰਦਾਸ ਕੀਤੀ ਗਈ।
Air India (AI) flight 182 Bomb blast
ਜ਼ਿਕਰਯੋਗ ਹੈ ਕਿ ਸਾਲ 1984 'ਚ ਏਅਰ ਇੰਡੀਆ ਦੇ ਹਵਾਈ ਜਹਾਜ਼ ਕਨਿਸ਼ਕ ਨੇ ਮੋਂਟਰੇਆਲ ਤੋਂ ਦਿੱਲੀ ਲਈ ਉਡਾਨ ਭਰੀ। ਜਹਾਜ਼ ਵਿਚ ਕਿਸੇ ਨੇ ਇਕ ਸੂਟ ਕੇਸ ਵਿਚ ਸਮਾਂਬੱਧ ਬੰਬ ਇਸ 'ਚ ਰੱਖ ਦਿੱਤਾ ਸੀ। ਧਮਾਕਾ ਲੰਦਨ ਵਿਚ ਹੀਥਰੋ ਹਵਾਈ ਅੱਡੇ 'ਤੇ ਹੋਣਾ ਸੀ, ਪਰ ਇਹ ਬੰਬ ਜਹਾਜ਼ ਦੇ ਲੰਦਨ ਪਹੁੰਚਣ ਤੋਂ ਕੁਝ ਮੀਲ ਪਹਿਲਾਂ ਫੱਟ ਗਿਆ। ਜਿਸ ਕਾਰਨ ਜ਼ਹਾਜ ਦੇ ਟੁਕੜੇ-ਟੁਕੜੇ ਹੋ ਜਾਣ ਕਾਰਨ ਇਸ 'ਚ ਸਵਾਰ 331 ਮੁਸਾਫ਼ਰਾਂ ਦੀ ਸਮੁੰਦਰ ਵਿਚ ਡਿਗਣ ਕਾਰਨ ਮੌਤ ਹੋ ਗਈ।
Air India (AI) flight 182 Bomb blast
ਇਨ੍ਹਾਂ ਮੁਸਾਫ਼ਰਾਂ ਵਿਚ ਜ਼ਿਆਦਾਤਰ ਭਾਰਤੀ ਸਨ। ਕੈਨੇਡਾ ਸਰਕਾਰ ਨੇ ਇਸ ਘਟਨਾ ਦੀ ਜਾਂਚ ਕਰਵਾਈ ਅਤੇ ਸਿਰਫ਼ ਇਕ ਮੁਲਜ਼ਮ ਕੈਨੇਡਾ ਦੇ ਵਸਨੀਕ ਇੰਦਰਜੀਤ ਸਿੰਘ ਰਿਆਤ ਨੂੰ 20 ਸਾਲ ਦੀ ਸਜ਼ਾ ਦੇ ਸਕੀ।