ਬਿਸ਼ਨੋਈ ਗੈਂਗ ਬਾਰੇ ਆਈ ਵੱਡੀ ਗੱਲ ਸਾਹਮਣੇ, ਗੈਂਗਸਟਰ ਦਿਲਪ੍ਰੀਤ ਤੋਂ ਪੁੱਛਗਿੱਛ ਦੌਰਾਨ ਹੋਇਆ ਖ਼ੁਲਾਸਾ 
Published : Nov 13, 2020, 2:37 pm IST
Updated : Nov 13, 2020, 2:37 pm IST
SHARE ARTICLE
Gangster Dilpreet
Gangster Dilpreet

ਚੰਡੀਗੜ੍ਹ ਪੁਲਿਸ ਨੇ ਦਿਲਪ੍ਰੀਤ ਦੀ ਨਿਸ਼ਾਨਦੇਹੀ 'ਤੇ ਰੇਲਵੇ ਸਟੇਸ਼ਨ ਕੋਲ ਨਾਲੇ ਵਿਚ ਲੁਕਾਏ ਤਿੰਨ ਹਥਿਆਰ ਬਰਾਮਦ ਕੀਤੇ ਹਨ

ਚੰਡੀਗੜ੍ਹ  : ਸੋਪੂ ਨੇਤਾ ਗੁਰਲਾਲ ਬਰਾੜ ਦੇ ਕਤਲ ਮਾਮਲੇ ਵਿਚ ਰਿਮਾਂਡ 'ਤੇ ਚੱਲ ਰਹੇ ਗੈਂਗਸਟਰ ਦਿਲਪ੍ਰੀਤ ਸਿੰਘ ਉਰਫ਼ ਬਾਬਾ ਨੇ ਵਿਰੋਧੀ ਗੈਂਗ ਲਾਰੈਂਸ ਬਿਸ਼ਨੋਈ ਗਿਰੋਹ ਦੇ ਮੈਂਬਰਾਂ ਨੂੰ ਮਾਰਨ ਲਈ ਆਪਣੇ ਗਿਰੋਹ ਤੋਂ ਸਾਰੇ ਮੈਂਬਰਾਂ ਨੂੰ ਹਥਿਆਰ ਮੁਹੱਈਆ ਕਰਵਾਏ ਸਨ। ਉਹ ਗਿਰੋਹ ਦੇ ਮੈਂਬਰਾਂ ਲਈ ਮੱਧ ਪ੍ਰਦੇਸ਼ ਤੋਂ ਹਥਿਆਰ ਲੈ ਕੇ ਆਇਆ ਸੀ।

Gangster Dilpreet Gangster Dilpreet

ਚੰਡੀਗੜ੍ਹ ਪੁਲਿਸ ਨੇ ਦਿਲਪ੍ਰੀਤ ਦੀ ਨਿਸ਼ਾਨਦੇਹੀ 'ਤੇ ਰੇਲਵੇ ਸਟੇਸ਼ਨ ਕੋਲ ਨਾਲੇ ਵਿਚ ਲੁਕਾਏ ਤਿੰਨ ਹਥਿਆਰ ਬਰਾਮਦ ਕੀਤੇ ਹਨ। ਇਨ੍ਹਾਂ ਵਿਚ 32 ਬੋਰ ਦੇ ਤਿੰਨ ਪਿਸਟਲ ਅਤੇ ਇਕ ਦੇਸੀ ਕੱਟਾ ਸ਼ਾਮਲ ਹੈ। ਇਸ ਤੋਂ ਇਲਾਵਾ ਗੈਂਗਸਟਰ ਦਿਲਪ੍ਰੀਤ ਦੀ ਨਿਸ਼ਾਨਦੇਹੀ 'ਤੇ 9 ਨਵੰਬਰ ਨੂੰ ਗਿਰੋਹ ਦੇ ਮੈਂਬਰ ਗੁਰਦੀਪ ਸਿੰਘ ਉਰਫ਼ ਦੀਪਾ ਤੋਂ 32 ਬੋਰ ਦਾ ਪਿਸਟਲ ਬਰਾਮਦ ਕੀਤਾ ਗਿਆ ਸੀ। ਪੁਲਿਸ ਨੇ ਗੁਰਦੀਪ ਨੂੰ ਇੰਡਸਟ੍ਰੀਅਲ ਏਰੀਆ ਤੋਂ ਗ੍ਰਿਫ਼ਤਾਰ ਕੀਤਾ ਸੀ।

ਗੈਂਗਸਟਰ ਦਿਲਪ੍ਰੀਤ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਸ ਨੇ ਹੀ ਗੁਰਦੀਪ ਉਰਫ਼ ਦੀਪਾ ਨੂੰ ਲਾਰੈਂਸ ਬਿਸ਼ਨੋਈ ਗਿਰੋਹ ਦੇ ਮੈਂਬਰਾਂ ਦੀ ਹੱਤਿਆ ਲਈ ਪਿਸਟਲ ਦਿੱਤਾ ਸੀ। ਪੁਲਿਸ ਨੇ ਗੈਂਗਸਟਰ ਦਿਲਪ੍ਰੀਤ ਖ਼ਿਲਾਫ਼ ਇੰਡਸਟ੍ਰੀਅਲ ਏਰੀਆ ਥਾਣੇ ਵਿਚ ਆਰਮਸ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਡੀ. ਐੱਸ. ਪੀ. ਗੁਰਮੁੱਖ ਨੇ ਦੱਸਿਆ ਕਿ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦੇ ਗੈਂਗਸਟਰ ਦਿਲਪ੍ਰੀਤ ਉਰਫ਼ ਬਾਬਾ ਅਤੇ ਸੁਖਪ੍ਰੀਤ ਉਰਫ਼ ਬੁੱਢਾ ਨੇ ਪੁੱਛਗਿਛ ਵਿਚ ਦੱਸਿਆ ਕਿ ਗੁਰਲਾਲ ਦੀ ਹੱਤਿਆ ਨੀਰਜ ਚਸਕਾ ਅਤੇ ਮਾਨ ਨੇ ਕੀਤੀ ਹੈ।

Gangster Dilpreet Gangster Dilpreet

ਉਸ ਦੀ ਹੱਤਿਆ ਕਰਨ ਲਈ ਉਸ ਦੇ ਗਿਰੋਹ ਦੇ ਗੌਰਵ ਪਟਿਆਲਾ ਅਤੇ ਲਵੀ ਦੇਵੜਾ ਨੇ ਦੋਵਾਂ ਨੂੰ ਕਿਹਾ ਸੀ। ਵਿਨਯ ਦੇਵੜਾ ਦੇ ਛੋਟੇ ਭਰਾ ਲਵੀ ਦੇਵੜਾ ਦੀ ਹੱਤਿਆ ਲਾਰੈਂਸ ਬਿਸ਼ਨੋਈ ਦੇ ਮੈਂਬਰਾਂ ਨੇ ਕੀਤੀਆਂ ਸੀ। ਲਵੀ ਦੇਵੜਾ ਦੀ ਹੱਤਿਆ ਵਿਚ ਗੁਰਲਾਲ ਦਾ ਹੱਥ ਸੀ। ਪੰਜਾਬ ਪੁਲਸ ਨੇ ਗੁਰਲਾਲ ਨੂੰ ਹੱਤਿਆ ਮਾਮਲੇ ਵਿਚ ਗ੍ਰਿਫ਼ਤਾਰ ਨਹੀਂ ਕੀਤਾ ਸੀ। ਵਿਨਯ ਦੇਵੜਾ ਅਤੇ ਉਸ ਦੇ ਬੰਬੀਹਾ ਗਿਰੋਹ ਨੇ ਗੁਰਲਾਲ ਦੀ ਹੱਤਿਆ ਕਰ ਕੇ ਲਾਰੈਂਸ ਬਿਸ਼ਨੋਈ ਗਿਰੋਹ ਤੋਂ ਬਦਲਾ ਲਿਆ ਹੈ। ਪੁਲਸ ਨੇ ਦੱਸਿਆ ਕਿ ਸ਼ੂਟਰ ਨੀਰਜ ਚਸਕਾ ਅਤੇ ਮਨੀ ਉਰਫ਼ ਮਾਨ ਦੀ ਤਲਾਸ਼ ਵਿਚ ਪੁਲਸ ਪੰਜਾਬ ਵਿਚ ਛਾਪੇਮਾਰੀ ਕਰ ਰਹੀ ਹੈ।

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement