
ਪਹਿਲਾ ਵੀ ਮੁੱਖ ਮੰਤਰੀ ਨੇ ਪੰਜ ਲੱਖ ਰੁਪਏ ਦੀ ਗਰਾਂਟ ਦੇਣ ਦਾ ਕੀਤਾ ਸੀ ਐਲਾਨ
ਅੰਮ੍ਰਿਤਸਰ -ਦੁਨੀਆਂ 'ਚ ਕਈ ਅਜਿਹੇ ਬੱਚੇ ਜਾਂ ਵਿਅਕਤੀ ਹਨ ਜੋ ਆਪਣੀ ਮਿਹਨਤ ਦੀ ਕਮਾਈ ਕਰ ਕੇ ਆਪਣੇ ਘਰ ਦਾ ਗੁਜ਼ਾਰਾ ਜਾਂ ਫਿਰ ਆਪਣੀ ਪੂਰੀ ਜ਼ਿੰਦਗੀ ਬਿਤਾਉਣਾ ਚਾਹੁੰਦੇ ਹਨ। ਇਸੇ ਤਰ੍ਹਾਂ ਦਾ ਹੀ ਇਕ ਲੜਕਾ ਮਨਪ੍ਰੀਤ ਸਿੰਘ ਜੋ ਆਪਣੀ ਖ਼ੁਦ ਦੀ ਕਮਾਈ ਕਰ ਕੇ ਹੀ ਆਪਣੇ ਘਰ ਦਾ ਗੁਜਾਰਾ ਕਰਨਾ ਚਾਹੁੰਦਾ ਹੈ ਤੇ ਪੜ੍ਹਨਾ ਚਾਹੁੰਦਾ ਹੈ।
Manpreet Singh
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿੰਨਾ ਨੇ ਬੀਤੇ ਦਿਨੀਂ ਅੰਮ੍ਰਿਤਸਰ ਦੇ ਲੜਕੇ ਮਨਪ੍ਰੀਤ ਸਿੰਘ ਦੀ ਪਾਪੜ ਵੜੀਆਂ ਵੇਚਦੇ ਦੀ ਵੀਡੀਓ, ਜਿਸ ਵਿਚ ਉਹ ਵਾਧੂ ਪੈਸੇ ਲੈਣ ਤੋਂ ਇਨਕਾਰ ਕਰਦਾ ਵਿਖਾਈ ਦਿੱਤਾ ਸੀ, ਨੂੰ ਪੰਜ ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ ਸੀ, ਉਸ ਵਾਅਦੇ ਨੂੰ ਪੂਰਾ ਕਰਦਿਆਂ ਅੱਜ ਡਿਪਟੀ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਖਹਿਰਾ ਨੇ ਲੜਕੇ ਮਨਪ੍ਰੀਤ ਸਿੰਘ ਨੂੰ ਅਤੇ ਉਸਦੇ ਪਿਤਾ ਨੂੰ 5 ਲੱਖ ਰੁਪਏ ਦੀ ਐਫ.ਡੀ. ਭੇਂਟ ਕੀਤੀ। ਕੈਪਟਨ ਅਮਰਿੰਦਰ ਸਿੰਘ ਨੇ ਮਨਪ੍ਰੀਤ ਸਿੰਘ ਦੀ ਹਿੰਮਤ ਤੇ ਜਜ਼ਬੇ ਨੂੰ ਸਲਾਮ ਕੀਤੀ ਹੈ।
Manpreet Singh
ਦੱਸ ਦਈਏ ਕਿ ਇਸ ਲੜਕੇ ਦੀ ਵੀਡੀਓ ਕੁੱਝ ਸਮਾਂ ਪਹਿਲਾ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ ਜਿਸ ਵਿਚ ਇਹ ਲੜਕਾ ਆਪਣੇ ਹੱਕ ਦੀ ਕਮਾਈ ਤੋਂ ਵੱਧ ਪੈਸੇ ਲੈਣ ਤੋਂ ਇਨਕਾਰ ਕਰਦਾ ਦਿਕਾਈ ਦੇ ਰਿਹਾ ਸੀ 'ਤੇ ਕਿਸੇ ਵਿਅਕਤੀ ਨੇ ਇਸ ਲੜਕੇ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਪਾ ਦਿੱਤੀ ਜਿਸ ਤੋਂ ਬਾਅਦ ਇਹ ਵੀਡੀਓ ਕਾਫੀ ਵਾਇਰਲ ਹੋਇਆ। ਇਸ ਤੋਂ ਬਾਅਦ ਹਰ ਕੋਈ ਇਸ ਲੜਕੇ ਦੀ ਇਮਾਨਦਾਰੀ ਦੀ ਤਾਰੀਫ ਕਰਦਾ ਨਹੀਂ ਸੀ ਥੱਕ ਰਿਹਾ।