
ਲੋਕਾਂ ਨੂੰ ਕਈ ਬਿਮਾਰੀਆਂ ਤੋਂ ਮਿਲੇਗੀ ਰਾਹਤ
ਚੰਡੀਗੜ੍ਹ: ਪੰਜਾਬ ਨਿਚ ਪਿਛਲੇ ਕਈ ਦਿਨਾਂ ਤੋਂ ਧੂਏਂ ਕਾਰਨ ਮੌਸਮ ਖਰਾਬ ਹੋਇਆ ਪਿਆ ਹੈ , ਸਾਹ ਵਰਗੀਆਂ ਭਿਆਨਕ ਬਿਮਾਰੀਆਂ ਦੇ ਮਰੀਜਾਂ ਅਤੇ ਵਾਤਾਵਰਨ ਪ੍ਰੇਮੀਆਂ ਲਈ ਚੰਗੀ ਗੱਲ ਇਹ ਹੈ ਕਿ ਆਉਣ ਵਾਲੇ ਦਿਨਾਂ ਵਿਚ ਮੀਂਹ ਪੈਣ ਦੀ ਪੂਰੀ ਸੰਭਾਵਨਾ ਬਣੀ ਹੋਈ ਹੈ ।ਉਹ ਵੀ ਦੀਵਾਲੀ ਵਾਲੇ ਦਿਨ ਜਿਸ ਦਿਨ ਪੰਗਾਬ ਦੇ ਲੋਕ ਦੀਵਾਲੀ ਦਾ ਤਿਉਹਾਰ ਮਨਾਉਣ ਲੱਗੇ ਹੋਣਗੇ । ਦਰਅਸਲ ਦੋ ਦਿਨ ਬਾਅਦ ਮੌਸਮ ਕਰਵਟ ਲੈਣ ਵਾਲਾ ਹੈ। ਇਹ ਬਦਲਾਅ ਵੈਸਟਰਨ ਡਿਸਟਰਬੈਂਸ ਕਾਰਨ ਹੋਵੇਗਾ। ਪੰਜਾਬ ਦੀ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਮੁਤਾਬਕ ਦੀਵਾਲੀ ਦੀ ਰਾਤ ਵੈਸਟਰਨ ਡਿਸਟਰਬੈਂਸ ਐਕਟਿਵ ਹੋਵੇਗਾ।
imageਮੌਸਮ ਵਿਗਿਆਨੀ ਡਾ. ਕੇਕੇ ਗਿੱਲ ਦਾ ਕਹਿਣਾ ਹੈ ਕਿ ਇੰਡੀਆ ਮੈਟਰੋਲੌਜੀਕਲ ਡਿਪਾਰਮੈਂਟ ਚੰਡੀਗੜ੍ਹ ਤੋਂ ਮਿਲੀ ਜਾਣਕਾਰੀ ਮੁਤਾਬਕ 15 ਤੇ 16 ਨਵੰਬਰ ਦੇ ਦਰਮਿਆਨ ਪੰਜਾਬ ਦੇ ਕਈ ਜਿਲ੍ਹਿਆਂ ‘ਚ ਬਾਰਸ਼ ਹੋ ਸਕਦੀ ਹੈ। ਹਾਲਾਂਕਿ ਬਾਰਸ਼ ਹਲਕੀ ਹੋਵੇਗੀ ਜਾਂ ਤੇਜ਼ ਇਸ ਬਾਰੇ ਫਿਲਹਾਲ ਕੁਝ ਕਿਹਾ ਨਹੀਂ ਜਾ ਸਕਦਾ। ਬਾਰਸ਼ ਦੇ ਨਾਲ-ਨਾਲ ਪਹਾੜੀ ਇਲਾਕਿਆਂ ‘ਚ ਬਰਫਬਾਰੀ ਵੀ ਹੋ ਸਕਦੀ ਹੈ। ਬਰਫਬਾਰੀ ਹੋਈ ਤਾਂ ਉੱਥੋਂ ਆਉਣ ਵਾਲੀਆਂ ਠੰਢੀਆਂ ਹਵਾਵਾਂ ਨਾਲ ਮੈਦਾਨੀ ਇਲਾਕਿਆਂ ‘ਚ ਵੀ ਠੰਢਕ ਹੋਵੇਗੀ ਜਿਸ ਨਾਲ ਤਾਪਮਾਨ ‘ਚ ਹੋਰ ਗਿਰਾਵਟ ਹੋ ਸਕਦੀ ਹੈ।
coronaਡਾ. ਗਿੱਲ ਨੇ ਕਿਹਾ ਕਿ ਬਾਰਸ਼ ਹੁੰਦੀ ਹੈ ਤਾਂ ਸੂਬੇ ਦੇ ਲੋਕਾਂ ਨੂੰ ਕਈ ਬਿਮਾਰੀਆਂ ਤੋਂ ਰਾਹਤ ਮਿਲ ਜਾਵੇਗੀ। ਪਿਛਲੇ ਡੇਢ ਮਹੀਨੇ ਤੋਂ ਹੁਣ ਤਕ ਬਾਰਸ਼ ਨਹੀਂ ਹੋਈ। ਇਸ ਸਮੇਂ ਦੌਰਾਨ ਕਰੀਬ ਡੇਢ ਮਿਲੀਮੀਟਰ ਬਾਰਸ਼ ਹੋ ਜਾਂਦੀ ਸੀ। ਬਾਰਸ਼ ਨਾ ਹੋਣ ਕਾਰਨ ਪਿਛਲੇ ਕਈ ਦਿਨਾਂ ਤੋਂ ਹਵਾ ‘ਚ ਧੂੜ ਮਿੱਟੀ ਦੇ ਕਣ ਤੈਰ ਰਹੇ ਹਨ। ਆਸਮਾਨ ‘ਚ ਵੀ ਧੁੰਦ ਛਾਈ ਹਈ ਹੈ। ਖੁਸ਼ਕ ਠੰਢ ਕਾਰਨ ਲੋਕਾਂ ਨੂੰ ਸਾਹ ਸਬੰਧੀ ਰੋਗਾਂ ਤੇ ਵਾਇਰਸ ਇਨਫੈਕਸ਼ਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ।