ਬਰਸਾਤੀ ਮੌਸਮ ਵਿਚ ਨਹੀਂ ਪੈਣਗੀਆਂ ਸਿਰ 'ਚ ਜੂੰਆਂ, ਅਪਣਾਉ ਇਹ ਘਰੇਲੂ ਨੁਸਖ਼ੇ
Published : Aug 31, 2020, 6:53 pm IST
Updated : Aug 31, 2020, 6:53 pm IST
SHARE ARTICLE
Head lice
Head lice

ਇਸ ਤੋਂ ਛੁਟਕਾਰਾ ਪਾਉਣ ਲਈ ਬਾਜ਼ਾਰ ਵਿਚ ਕਈ ਤਰ੍ਹਾਂ ਦੇ ਸ਼ੈਂਪੂ ਉਪਲੱਭਧ ਹਨ। ਪਰ ਤੁਸੀਂ ਕੁੱਝ ਘਰੇਲੂ ਚੀਜ਼ਾਂ ਅਪਣਾ ਕੇ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ

ਮਾਨਸੂਨ ਦੇ ਮੌਸਮ ਵਿਚ ਸਿਹਤ ਅਤੇ ਚਮੜੀ ਨਾਲ ਜੁੜੀਆਂ ਬਹੁਤ ਸਾਰੀਆਂ ਮੁਸ਼ਕਲਾਂ ਸਾਹਮਣੇ ਆ ਜਾਂਦੀਆਂ ਹਨ। ਜੇ ਤੁਸੀਂ ਬੱਚਿਆਂ ਦੀ ਗੱਲ ਕਰਦੇ ਹੋ, ਤਾਂ ਇਸ ਮੌਸਮ ਵਿਚ ਉਨ੍ਹਾਂ ਨੂੰ ਲਾਗ ਦੇ ਨਾਲ-ਨਾਲ ਸਿਰ ਦੀਆਂ ਜੂੰਆਂ ਦੀ ਸਮੱਸਿਆ ਹੋਣ ਲਗਦੀ ਹੈ। ਵੈਸੇ ਜੂੰਆਂ ਦੀ ਸਮੱਸਿਆ ਬੱਚਿਆਂ ਵਿਚ ਆਮ ਹੈ। ਪਰ ਮਾਨਸੂਨ ਦੇ ਸਮੇਂ ਬਰਸਾਤੀ ਪਾਣੀ ਵਾਲਾਂ 'ਤੇ ਡਿਗਦਾ ਹੈ ਜਾਂ ਹੁੰਮਸ ਹੋਣ ਕਾਰਨ ਜ਼ਿਆਦਾ ਪਸੀਨਾ ਆਉਣ 'ਤੇ ਸਿਰ ਵਿਚ ਜੂੰਆਂ ਪੈਣ ਲੱਗ ਜਾਂਦੀਆਂ ਹਨ।

Head liceHead lice

ਇਸ ਤੋਂ ਛੁਟਕਾਰਾ ਪਾਉਣ ਲਈ ਬਾਜ਼ਾਰ ਵਿਚ ਕਈ ਤਰ੍ਹਾਂ ਦੇ ਸ਼ੈਂਪੂ ਉਪਲੱਭਧ ਹਨ। ਪਰ ਤੁਸੀਂ ਕੁੱਝ ਘਰੇਲੂ ਚੀਜ਼ਾਂ ਅਪਣਾ ਕੇ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਆਉ ਜਾਣਦੇ ਹਾਂ ਬੱਚਿਆਂ ਦੇ ਵਾਲਾਂ ਵਿਚ ਜੂੰਆਂ ਪੈਣ ਦੇ ਕਾਰਨ:
ਉਸ ਵਿਅਕਤੀ ਦੇ ਸੰਪਰਕ ਵਿਚ ਆਉਣ ਨਾਲ ਜਿਸ ਦੇ ਸਿਰ ਵਿਚ ਪਹਿਲਾਂ ਤੋਂ ਜੂੰਆਂ ਹਨ।
ਕੰਘੀ, ਕਪੜੇ, ਬਿਸਤਰੇ ਜਾਂ ਉਸ ਵਿਅਕਤੀ ਦੇ ਸਿਰਹਾਣੇ ਵਰਗੀਆਂ ਚੀਜ਼ਾਂ ਦੀ ਵਰਤੋਂ ਕਰਨਾ ਜਿਸ ਦੇ ਸਿਰ 'ਚ ਪਹਿਲਾਂ ਤੋਂ ਜੂੰਆਂ ਹਨ।

Head liceHead lice

ਵਾਲਾਂ 'ਤੇ ਮੈਲ ਅਤੇ ਗੰਦਗੀ ਦਾ ਹੋਣਾ
ਕਈ ਦਿਨਾਂ ਤਕ ਵਾਲ ਚੰਗੀ ਤਰ੍ਹਾਂ ਨਾ ਧੋਣਾ
ਉਸ ਬੱਚੇ ਨਾਲ ਖੇਡਣਾ ਜਿਸ ਦੇ ਵਾਲਾਂ ਵਿਚ ਜੂੰਆਂ ਹਨ
ਜੂੰਆਂ ਤੋਂ ਛੁਟਕਾਰਾ ਪਾਉਣ ਲਈ ਘਰੇਲੂ ਨੁਸਖ਼ੇ

Head liceHead lice

ਕਪੂਰ ਅਤੇ ਨਾਰੀਅਲ ਦਾ ਤੇਲ: ਕਪੂਰ ਦੇ 2 ਤੋਂ 3 ਟੁਕੜੇ ਪੀਸ ਲਉ। ਫਿਰ ਇਸ ਦੇ ਪਾਊਡਰ ਨੂੰ ਨਾਰੀਅਲ ਦੇ ਤੇਲ ਵਿਚ ਪਾਉ ਅਤੇ ਚੰਗੀ ਤਰ੍ਹਾਂ ਮਿਲਾ ਲਉ। ਤਿਆਰ ਮਿਸ਼ਰਣ ਨੂੰ ਥੋੜ੍ਹੀ ਦੇਰ ਲਈ ਰੱਖ ਦਿਉ। ਫਿਰ ਇਸ ਤੇਲ ਨੂੰ ਸਿਰ 'ਤੇ ਲਗਾ ਕੇ ਹਲਕੇ ਹੱਥਾਂ ਨਾਲ ਮਾਲਸ਼ ਕਰੋ। ਕਪੂਰ ਦੀ ਤੇਜ਼ ਖ਼ੁਸ਼ਬੂ ਕਾਰਨ ਜੂੰਆਂ ਦੀ ਮੌਤ ਹੋ ਜਾਂਦੀ ਹੈ। ਇਸ ਤੋਂ ਬਾਅਦ ਸਿਰ 'ਤੇ ਬਰੀਕ ਕੰਘੀ ਕਰੋ ਅਤੇ ਮਰੀਆਂ ਹੋਈਆਂ ਜੂੰਆਂ ਸਿਰ ਵਿਚੋਂ ਕੱਢ ਦਿਉ।

Head liceHead lice

ਪਿਆਜ਼ ਜਾਂ ਮੂਲੀ ਦਾ ਰਸ: ਪਿਆਜ਼ ਜਾਂ ਮੂਲੀ ਨੂੰ ਇਕ ਕੱਦੂਕਸ ਕਰ ਕੇ ਜਾਂ ਪੀਸ ਕੇ ਇਸ ਦਾ ਰਸ ਕੱਢ ਲਉ। ਤਿਆਰ ਕੀਤੇ ਜੂਸ ਨਾਲ ਵਾਲਾਂ ਦੀ ਮਾਲਸ਼ ਕਰੋ। ਜੂੰਆਂ 10-15 ਮਿੰਟ ਲਈ ਮਰ ਜਾਣਗੀਆਂ।
ਬਦਾਮ ਅਤੇ ਨਿੰਬੂ: ਆਯੁਰਵੈਦਿਕ ਗੁਣਾਂ ਨਾਲ ਭਰਪੂਰ ਬਦਾਮ ਜੂੰਆਂ ਨੂੰ ਮਾਰਨ ਵਿਚ ਬਹੁਤ ਪ੍ਰਭਾਵਸ਼ਾਲੀ ਹੁੰਦੇ ਹਨ। ਇਸ ਦੇ ਹੇਅਰ ਪੈਕ ਨੂੰ ਤਿਆਰ ਕਰਨ ਲਈ ਕੁੱਝ ਬਦਾਮ ਰਾਤ ਭਰ ਭਿਉਂ ਦਿਉ। ਸਵੇਰੇ ਬਦਾਮ ਨੂੰ ਪੀਸ ਲਉ ਅਤੇ ਪੇਸਟ ਤਿਆਰ ਕਰ ਲਉ। ਫਿਰ ਇਸ ਵਿਚ ਨਿੰਬੂ ਦੀਆਂ ਕੁੱਝ ਬੂੰਦਾਂ ਮਿਲਾਉ ਅਤੇ ਸਿਰ ਦੀ ਮਾਲਿਸ਼ ਕਰੋ।
 

SHARE ARTICLE

ਏਜੰਸੀ

Advertisement

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM
Advertisement