Punjab Weather Update: ਪੰਜਾਬ 'ਚ ਠੰਢ ਨੇ ਕੰਬਾਏ ਲੋਕ, ਅੱਜ ਕਈ ਇਲਾਕਿਆਂ ਵਿਚ ਪਈ ਸੰਘਣੀ ਧੁੰਦ
Published : Nov 13, 2024, 8:06 am IST
Updated : Nov 13, 2024, 8:06 am IST
SHARE ARTICLE
Punjab Weather Update News
Punjab Weather Update News

Punjab Weather Update: ਪੰਜਾਬ ਦੇ ਮੰਡੀ ਗੋਬਿੰਦਗੜ੍ਹ ਵਿੱਚ ਸਭ ਤੋਂ ਵੱਧ 269 AQI ਦਰਜ ਕੀਤਾ ਗਿਆ ਹੈ

Punjab Weather Update News: ਚੰਡੀਗੜ੍ਹ ਅਤੇ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਵਿਚ ਅੱਜ ਸੰਘਣੀ ਧੁੰਦ ਪਈ ਹੈ। ਚੰਡੀਗੜ੍ਹ ਦੀ ਹਵਾ ਪੂਰੀ ਤਰ੍ਹਾਂ ਪ੍ਰਦੂਸ਼ਿਤ ਹੋ ਚੁੱਕੀ ਹੈ। ਚੰਡੀਗੜ੍ਹ ਦਾ ਏਅਰ ਕੁਆਲਿਟੀ ਇੰਡੈਕਸ (AQI) 375 ਨੂੰ ਪਾਰ ਕਰ ਗਿਆ ਹੈ। ਇਸ ਦਾ ਸਿੱਧਾ ਮਤਲਬ ਇਹ ਹੈ ਕਿ ਇੱਥੇ ਸਾਹ ਲੈਣਾ ਰੋਜ਼ਾਨਾ ਵੀਹ ਸਿਗਰਟਾਂ ਪੀਣ ਵਾਂਗ ਹੈ। ਜੋ ਸਿਹਤ ਲਈ ਬਹੁਤ ਖਤਰਨਾਕ ਹੈ।

ਜਦੋਂ ਕਿ ਪੰਜਾਬ ਦੇ ਮੰਡੀ ਗੋਬਿੰਦਗੜ੍ਹ ਵਿੱਚ ਸਭ ਤੋਂ ਵੱਧ 269 AQI ਦਰਜ ਕੀਤਾ ਗਿਆ ਹੈ। ਸੂਬੇ ਦੇ ਤਾਪਮਾਨ 'ਚ 24 ਘੰਟਿਆਂ 'ਚ 1.5 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਹੁਣ ਇਹ ਆਮ ਦੇ ਨੇੜੇ ਪਹੁੰਚ ਗਿਆ ਹੈ। ਬਠਿੰਡਾ ਵਿੱਚ ਸਭ ਤੋਂ ਵੱਧ ਤਾਪਮਾਨ 30.4 ਡਿਗਰੀ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ 15 ਨਵੰਬਰ ਤੱਕ ਸੰਘਣੀ ਧੁੰਦ ਦਾ ਅਲਰਟ ਜਾਰੀ ਕੀਤਾ ਹੈ। ਇਸ ਤੋਂ ਬਾਅਦ ਮੌਸਮ ਸਾਫ਼ ਹੋ ਜਾਵੇਗਾ।

ਚੰਡੀਗੜ੍ਹ 'ਚ 5 ਦਿਨਾਂ ਤੋਂ ਹਵਾ ਦੀ ਗੁਣਵੱਤਾ ਖਰਾਬ ਹੈ। ਬੁੱਧਵਾਰ ਸਵੇਰੇ 5 ਵਜੇ ਚੰਡੀਗੜ੍ਹ ਦਾ AQI ਬਹੁਤ ਖਤਰਨਾਕ ਪੱਧਰ 'ਤੇ ਸੀ। ਸੈਕਟਰ-22 ਦੇ ਨਾਲ ਲੱਗਦੇ ਇਲਾਕੇ ਵਿੱਚ ਏਕਿਊਆਈ 370 ਦਰਜ ਕੀਤਾ ਗਿਆ। ਜਦੋਂ ਕਿ ਪੰਜਾਬ ਯੂਨੀਵਰਸਿਟੀ ਅਤੇ ਚੰਡੀਗੜ੍ਹ ਦੇ ਨਾਲ ਲੱਗਦੇ ਖੇਤਰ ਦਾ AQI 320 ਅਤੇ ਮੋਹਾਲੀ ਦੇ ਨਾਲ ਲੱਗਦੇ ਸੈਕਟਰ-52 ਖੇਤਰ ਦਾ AQI 352 ਸੀ।

ਜੇਕਰ ਪੰਜਾਬ ਦੇ ਜ਼ਿਲ੍ਹਿਆਂ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਦਾ AQI 254, ਬਠਿੰਡਾ 151, ਜਲੰਧਰ 232, ਲੁਧਿਆਣਾ 228, ਮੰਡੀ ਗੋਬਿੰਦਗੜ੍ਹ 289 ਅਤੇ ਪਟਿਆਲਾ 269 ਦਰਜ ਕੀਤਾ ਗਿਆ ਹੈ। ਜਦਕਿ ਰੂਪਨਗਰ ਦਾ AQI 190 ਰਿਹਾ ਹੈ। ਪੰਜਾਬ ਸਰਕਾਰ ਦੀ ਸਖ਼ਤੀ ਦੇ ਬਾਵਜੂਦ ਪਰਾਲੀ ਸਾੜਨ ਦੇ ਮਾਮਲੇ ਸਾਹਮਣੇ ਆ ਰਹੇ ਹਨ। ਹਾਲਾਂਕਿ ਹੁਣ ਇਹ ਮਾਮਲੇ ਘੱਟ ਗਏ ਹਨ। 24 ਘੰਟਿਆਂ ਵਿੱਚ ਪਰਾਲੀ ਸਾੜਨ ਦੇ 83 ਮਾਮਲੇ ਦਰਜ ਕੀਤੇ ਗਏ ਹਨ। ਇਹ ਰਾਹਤ ਦੀ ਗੱਲ ਹੈ ਕਿ 9 ਜ਼ਿਲ੍ਹਿਆਂ ਵਿੱਚ ਪਰਾਲੀ ਸਾੜਨ ਦਾ ਇੱਕ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ।

ਇਨ੍ਹਾਂ ਵਿੱਚ ਬਰਨਾਲਾ, ਫ਼ਿਰੋਜ਼ਪੁਰ, ਗੁਰਦਾਸਪੁਰ, ਹੁਸ਼ਿਆਰਪੁਰ, ਮੋਗਾ, ਐਸਬੀਐਸ ਨਗਰ, ਪਠਾਨਕੋਟ, ਰੂਪਨਗਰ, ਮੁਹਾਲੀ ਅਤੇ ਤਰਨਤਾਰਨ ਸ਼ਾਮਲ ਹਨ। ਜਦੋਂ ਕਿ ਸਭ ਤੋਂ ਵੱਧ ਕੇਸ ਮੁਕਤਸਰ ਸਾਹਿਬ ਵਿੱਚ 22 ਅਤੇ ਬਠਿੰਡਾ ਵਿੱਚ 18 ਦਰਜ ਕੀਤੇ ਗਏ ਹਨ। ਪਟਿਆਲਾ ਵਿੱਚ 9 ਮਾਮਲੇ ਸਾਹਮਣੇ ਆਏ ਹਨ। ਹੁਣ ਤੱਕ ਪਰਾਲੀ ਸਾੜਨ ਦੇ 7,172 ਮਾਮਲੇ ਦਰਜ ਕੀਤੇ ਜਾ ਚੁੱਕੇ ਹਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement