
ਕਿਸਾਨਾਂ ਦੀ ਗੈਰਹਾਜ਼ਰੀ ਵਿਚ ਖੇਤੀਬਾੜੀ ਦੇ ਕੰਮਾਂ ਦੀ ਵਾਂਗਡੋਰ ਪਿੰਡ ਦੀਆਂ ਔਰਤਾਂ ਨੇ ਸੰਭਾਲ ਲਈ ਹੈ।
ਚੰਡੀਗੜ੍ਹ : ਖੁਦ ਟਰੈਕਟਰ ਚਲਾ ਕੇ ਕੰਮ ਕਰ ਰਹੀਆਂ ਬੀਬੀਆਂ ਨੇ ਕੇਂਦਰ ਸਰਕਾਰ ਤੇ ਵਰ੍ਹਦਿਆਂ ਕਿਹਾ ਕਿ ਕੇਂਦਰ ਸਰਕਾਰ ਨੂੰ ਆਖ਼ਰ ਕਿਸਾਨਾਂ ਦੀਆਂ ਮੰਗਾਂ ਅੱਗੇ ਝੁਕਣਾ ਹੀ ਪੈਣਾ ਹੈ , ਸਰਕਾਰ ਇਹ ਕੰਮ ਅੱਜ ਕਰ ਲਏ, ਕੱਲ੍ਹ ਕਰ ਲਵੇ ਜਾਂ ਮਹੀਨੇ ਤੱਕ । ਕਿਸਾਨ ਬੀਬੀਆਂ ਨੇ ਕਿਹਾ ਕਿ ਦਿੱਲੀ ਲੱਗੇ ਕਿਸਾਨ ਮੋਰਚੇ ਵਿੱਚ ਪਿੰਡ ਦੇ ਕਿਸਾਨ ਪਹੁੰਚੇ ਹੋਏ, ਉਨ੍ਹਾਂ ਦੀ ਗੈਰਹਾਜ਼ਰੀ ਵਿਚ ਖੇਤੀਬਾੜੀ ਦੇ ਕੰਮਾਂ ਦੀ ਵਾਂਗਡੋਰ ਪਿੰਡ ਦੀਆਂ ਔਰਤਾਂ ਨੇ ਸੰਭਾਲ ਲਈ ਹੈ।
photoਉਨ੍ਹਾਂ ਕਿਹਾ ਕਿ ਅਸੀਂ ਪਿੰਡ ਦੀ ਸਾਂਝੀ ਕਮੇਟੀ ਬਣਾ ਕੇ ਪਿੰਡ ਦੀਆਂ ਸਮੱਸਿਆਵਾਂ ਨੂੰ ਵਿਚਾਰਿਆ ਉਪਰੰਤ ਇਕੱਲੇ ਇਕੱਲੇ ਘਰ ਦੀ ਸਮੱਸਿਆ ਦਾ ਹੱਲ ਰਲ ਮਿਲ ਕੇ ਕੰਮ ਕਰਾਂਗੀਆਂ। ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਾਲੇ ਕਾਨੂੰਨ ਦੇਸ਼ ਦੀ ਕਿਸਾਨੀ ਨੂੰ ਬਿਲਕੁਲ ਤਬਾਹ ਕਰ ਦੇਣਗੇ। ਜਿਸ ਦੇ ਖ਼ਿਲਾਫ਼ ਪੰਜਾਬ ਸਮੇਤ ਪੂਰੇ ਦੇਸ਼ ਦੀ ਕਿਸਾਨ ਸੰਘਰਸ਼ ਕਰ ਰਹੇ ਹਨ ਪਰ ਮੋਦੀ ਸਰਕਾਰ ਢੀਠ ਬਣੀ ਬੈਠੀ ਹੈ।
photoਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਸਾਡੀ ਆਮਦਨ ਦੁੱਗਣੀ ਕਰਨਾ ਚਾਹੁੰਦੀ ਹੈ, ਜਿਸ ਦੀ ਕਿਸਾਨਾਂ ਨੂੰ ਲੋੜ ਨਹੀਂ ਹੈ। ਕਿਉਕਿ ਮੋਦੀ ਸਰਕਾਰ ਕਿਸਾਨਾਂ ਨੂੰ ਗੁੰਮਰਾਹ ਕਰ ਰਹੀ ਹੈ। ਕਿਸਾਨ ਔਰਤਾਂ ਨੇ ਕਿਹਾ ਕਿ ਪਿੰਡ ਵਿਚ ਸਾਰੀਆਂ ਔਰਤਾਂ ਦਾ ਇਕ ਭਾਈਚਾਰਾ ਬਣ ਗਿਆ ਹੈ, ਅਸੀਂ ਸਭ ਰਲ ਮਿਲ ਕੇ ਪਹਿਲਾਂ ਕੰਮ ਕਰਦੀਆਂ ਹਾਂ ਫੇਰ ਨੇੜਲੇ ਟੋਲ ਪਲਾਜ਼ਾ ਧਰਨੇ ਵਿੱਚ ਹਾਜ਼ਰੀ ਲਵਾਉਂਦੀਆਂ ਹਾਂ। ਕਿਸਾਨ ਬੀਬੀਆਂ ਨੇ ਕਿਹਾ ਕਿ ਸਾਡੇ ਹੌਂਸਲੇ ਬੁਲੰਦ ਹਨ , ਅਸੀਂ ਕੇਂਦਰ ਸਰਕਾਰ ਦੇ ਖ਼ਿਲਾਫ਼ ਡਟ ਕੇ ਸੰਘਰਸ਼ ਵਿੱਚ ਆਪਣੇ ਇੱਕ ਕਿਸਾਨ ਭਰਾਵਾਂ ਦਾ ਸਾਥ ਦੇਵਾਂਗੀਆਂ