
ਅੰਦੋਲਨਕਾਰੀ ਕਿਸਾਨ ਨਹੀਂ ਜਾਣਦੇ ਕਿ ਉਹ ਚਾਹੁੰਦੇ ਕੀ ਹਨ : ਹੇਮਾ ਮਾਲਿਨੀ
ਮਥੁਰਾ, 13 ਨਵੰਬਰ: ਅੱਜ ਖੇਤੀਬਾੜੀ ਕਾਨੂੰਨਾਂ ਵਿਰੁਧ ਕਿਸਾਨ ਅੰਦੋਲਨ ਦਾ 49ਵਾਂ ਦਿਨ ਹੈ | ਪ੍ਰਦਰਸ਼ਨਕਾਰੀ ਅੱਜ ਖੇਤੀਬਾੜੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਰਹੇ ਹਨ | ਇਸੇ ਦੌਰਾਨ ਭਾਜਪਾ ਸੰਸਦ ਮੈਂਬਰ ਤੇ ਬਾਲੀਵੁਡ ਅਦਾਕਾਰ ਹੇਮਾ ਮਾਲਿਨੀ ਨੇ ਕਿਹਾ ਹੈ ਕਿ ਨਵੇਂ ਖੇਤੀ ਕਾਨੂੰਨਾਂ ਵਿਚ ਕੋਈ ਕਮੀ ਨਹੀਂ, ਪਰ ਵਿਰੋਧੀ ਧਿਰ ਦੇ ਬਹਿਕਾਵੇ 'ਚ ਆ ਕੇ ਲੋਕ ਅੰਦੋਲਨ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਅੰਦੋਲਨਕਾਰੀ ਕਿਸਾਨ ਜਾਣਦੇ ਨਹੀਂ ਕਿ ਉਹ ਚਾਹੁੰਦੇ ਕੀ ਹਨ ਤੇ ਖੇਤੀ ਕਾਨੂੰਨਾਂ ਵਿਚ ਕੀ ਮੁਸ਼ਕਲਾਂ ਹਨ | ਇਸ ਦੇ ਨਾਲ ਹੀ ਹੇਮਾ ਮਾਲਿਨੀ ਨੇ ਵਿਰੋਧੀ ਧਿਰ 'ਤੇ ਕਿਸਾਨਾਂ ਨੂੰ ਭਰਮਾਉਣ ਦਾ ਦੋਸ਼ ਲਗਾਇਆ ਹੈ | ਹੇਮਾ ਮਾਲਿਨੀ ਦੇ ਇਸ ਬਿਆਨ ਤੋਂ ਬਾਅਦ ਕਿਸਾਨਾਂ ਵਿਚਕਾਰ ਧਰਮਿੰਦਰ ਦੇ ਪਰਵਾਰ ਪ੍ਰਤੀ ਹੋਰ ਨਾਰਾਜ਼ਗੀ ਵੱਧ ਸਕਦੀ ਹੈ, ਕਿਉਾਕਿ
ਗੁਰਦਾਸਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਸੰਨੀ ਦਿਉਲ ਵੀ ਖੇਤੀ ਕਾਨੂੰਨਾਂ ਦੇ ਸਮਰਥਨ 'ਚ ਗੱਲ ਕਰ ਚੁਕੇ ਹਨ |ਜ਼ਿਕਰਯੋਗ ਹੈ ਕਿ ਬੀਤੇ ਦਿਨੀ ਨਵੇਂ ਖੇਤੀ ਕਾਨੂੰਨਾਂ 'ਤੇ ਰੋਕ ਲਾਏ ਜਾਣ ਦੇ ਸੁਪਰੀਮ ਕੋਰਟ ਦੇ ਅੰਤਰਿਮ ਹੁਕਮ ਦੇ ਬਾਵਜੂਦ ਦਿੱਲੀ ਬਾਰਡਰ 'ਤੇ ਕਿਸਾਨਾਂ ਦਾ ਅੰਦੋਲਨ ਜਾਰੀ ਹੈ | ਦਸਣਯੋਗ ਹੈ ਕਿ ਕਿਸਾਨ ਪਿਛਲੇ 49 ਦਿਨਾਂ ਤੋਂ ਦਿੱਲੀ ਦੀਆਂ ਸਰਹੱਦਾਂ 'ਤੇ ਡਟੇ ਹੋਏ ਹਨ | (ਏਜੰਸੀ)
image