Lohri Incident News: ਲੋਹੜੀ ਦੀ ਬਾਲੀ ਧੂਣੀ 'ਚ ਹੋਇਆ ਜ਼ਬਰਦਸਤ ਧਮਾਕਾ

By : GAGANDEEP

Published : Jan 14, 2024, 2:52 pm IST
Updated : Jan 14, 2024, 3:13 pm IST
SHARE ARTICLE
A huge explosion in Lohri Incident News in punjabi
A huge explosion in Lohri Incident News in punjabi

Lohri Incident News: ਪ੍ਰਵਾਰਕਾਂ ਮੈਂਬਰਾਂ ਦੇ ਸੜੇ ਕੱਪੜੇ

A huge explosion in Lohri Incident News in punjabi: ਹਰਿਆਣਾ ਤੇ ਪੰਜਾਬ ਵਿੱਚ ਦੋ ਥਾਵਾਂ ’ਤੇ ਲੋਹੜੀ ਲਈ ਬਾਲੀ ਧੂਣੀ ਵਿਚ ਧਮਾਕਾ ਹੋਇਆ। ਅੰਮ੍ਰਿਤਸਰ ਅਤੇ ਫਤਿਹਾਬਾਦ 'ਚ ਸ਼ਨੀਵਾਰ ਰਾਤ ਨੂੰ ਪਰਿਵਾਰ ਤਿਉਹਾਰ ਮਨਾ ਰਹੇ ਸਨ ਅਤੇ ਧੂਣੀ ਸੇਕ ਰਹੇ ਸਨ। ਅਚਾਨਕ ਜ਼ੋਰਦਾਰ ਧਮਾਕੇ ਨਾਲ ਚੰਗਿਆੜੀਆਂ ਨਿਕਲੀਆਂ। ਅੰਮ੍ਰਿਤਸਰ 'ਚ ਧੂਣੀ ਸੇਕ ਰਹੇ ਪ੍ਰਵਾਰਕ ਮੈਂਬਰਾਂ ਦੇ ਕੱਪੜੇ ਸੜ ਗਏ।

ਇਹ ਵੀ ਪੜ੍ਹੋ: Samana New: ਫਿਲੀਪੀਨ 'ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

ਜਦਕਿ ਫਤਿਹਾਬਾਦ 'ਚ ਅੱਗ ਦੀਆਂ ਤੇਜ਼ ਲਪਟਾਂ 'ਚੋਂ ਔਰਤਾਂ ਅਤੇ ਬੱਚੇ ਵਾਲ-ਵਾਲ ਬਚ ਗਏ। ਦੋਵੇਂ ਵਾਰਦਾਤਾਂ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈਆਂ। ਅੰਮ੍ਰਿਤਸਰ ਦੇ ਅਜਨਾਲਾ ਦੇ ਪਿੰਡ ਛੀਨਾ ਦੀ ਜਸਪਿੰਦਰ ਸਿੰਘ ਨੇ ਦੱਸਿਆ ਕਿ ਸ਼ਨੀਵਾਰ ਰਾਤ ਪੂਰਾ ਪਰਿਵਾਰ ਲੋਹੜੀ ਮਨਾ ਰਿਹਾ ਸੀ। ਪਰਿਵਾਰ ਦੇ ਸਾਰੇ ਮੈਂਬਰ ਘਰ ਦੇ ਬਾਹਰ ਲੱਗੀ ਲੋਹੜੀ ਦੀ ਧੂਣੀ ਦੇ ਆਲੇ ਦੁਆਲੇ ਬੈਠੇ ਸਨ। ਸਾਰੀਆਂ ਰਸਮਾਂ ਪੂਰੀਆਂ ਕਰਕੇ ਪ੍ਰਵਾਰ ਧੂਣੀ ਸੇਕ ਰਿਹਾ ਸੀ।

ਇਹ ਵੀ ਪੜ੍ਹੋ: Punjab News: ਪੰਜਾਬ 'ਚ ਹੁਣ ਨਹੀਂ ਆਵੇਗੀ ਬਿਜਲੀ ਦੀ ਪਰੇਸ਼ਾਨੀ, ਗੋਇੰਦਵਾਲ ਥਰਮਲ ਪਲਾਂਟ ਜੂਨ ਤੱਕ ਹੋਵੇਗਾ ਸ਼ੁਰੂ  

ਅਚਾਨਕ ਜ਼ੋਰਦਾਰ ਧਮਾਕਾ ਹੋਇਆ। ਸਾਰੇ ਪਰਿਵਾਰ 'ਤੇ ਚੰਗਿਆੜੀਆਂ ਪੈ ਗਈਆਂ। ਚੰਗਿਆੜੀਆਂ ਨਾਲ ਕਿਸੇ ਨੂੰ ਜ਼ਿਆਦਾ ਨੁਕਸਾਨ ਨਹੀਂ ਹੋਇਆ ਪਰ ਸਾਰਿਆਂ ਦੇ ਕੱਪੜੇ ਸੜ ਗਏ। ਜਸਪਿੰਦਰ ਸਿੰਘ ਨੇ ਦੱਸਿਆ ਕਿ ਪਰਿਵਾਰ ਵੱਲੋਂ ਕੰਕਰੀਟ ਦੇ ਫਰਸ਼ 'ਤੇ ਸਿੱਧੀ ਧੂਣੀ ਲਗਾਈ ਗਈ ਸੀ। ਜਿਸ ਕਾਰਨ ਫਰਸ਼ 'ਚ ਤਰੇੜਾਂ ਆ ਗਈਆਂ ਅਤੇ ਜ਼ਬਰਦਸਤ ਧਮਾਕਾ ਹੋਇਆ। ਅੱਗ ਲਗਾਉਣ ਤੋਂ ਪਹਿਲਾਂ ਫਰਸ਼ 'ਤੇ ਰੇਤ ਫੈਲਾਉਣੀ ਚਾਹੀਦੀ ਸੀ ਜਾਂ ਇੱਟਾਂ ਰੱਖੀਆਂ ਜਾਣੀਆਂ ਚਾਹੀਦੀਆਂ ਸਨ ਤਾਂ ਜੋ ਅੱਗ ਸਿੱਧੇ ਫਰਸ਼ ਦੇ ਸੰਪਰਕ ਵਿਚ ਨਾ ਆਵੇ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਦੂਜੇ ਪਾਸੇ ਸ਼ਨੀਵਾਰ ਰਾਤ ਲੋਹੜੀ ਦੌਰਾਨ ਫਤਿਹਾਬਾਦ ਦੇ ਜਗਜੀਵਨਪੁਰਾ 'ਚ ਧਮਾਕਾ ਹੋਇਆ। ਔਰਤਾਂ ਅੱਗ ਦੇ ਕੋਲ ਬੈਠੀਆਂ ਹੋਈਆਂ ਸਨ। ਚੰਗਿਆੜੀਆਂ ਪੈਣ ਨਾਲ ਔਰਤਾਂ ਇਧਰ-ਉਧਰ ਭੱਜੀਆਂ। ਹਾਲਾਂਕਿ ਇਸ ਨਾਲ ਜ਼ਿਆਦਾ ਨੁਕਸਾਨ ਨਹੀਂ ਹੋਇਆ।

(For more Punjabi news apart from Punjabi youth dies of heart attack in Philippines Samana News in punjabi , stay tuned to Rozana Spokesman) 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement