
Samana New: ਇਕ ਮਹੀਨਾ ਪਹਿਲਾਂ ਹੀ ਰੁਜ਼ਗਾਰ ਦੀ ਭਾਲ 'ਚ ਗਿਆ ਸੀ ਵਿਦੇਸ਼
Punjabi youth dies of heart attack in Philippines Samana News in punjabi : ਪੰਜਾਬ (Punjab) ਦੀ ਧਰਤੀ ਤੋਂ ਹਰ ਸਾਲ ਹਜ਼ਾਰਾਂ ਨੌਜਵਾਨ ਵਿਦੇਸ਼ੀ ਧਰਤੀ ’ਤੇ ਸੁਨਿਹਰੇ ਭਵਿੱਖ ਦੀ ਆਸ ਲੈ ਕੇ ਜਾਂਦੇ ਹਨ। ਇਸ ਦੇ ਨਾਲ ਹੀ ਅਨੇਕਾਂ ਪੰਜਾਬੀ ਨੌਜਵਾਨ ( Punjabi youth) ਜ਼ਿੰਦਗੀ ਦੇ ਸੰਘਰਸ਼ ਨਾਲ ਜੂਝਦੇ ਹੋਏ ਮੌਤ ਦੇ ਮੂੰਹ ( Death of a Punjabi youth) ਵਿਚ ਜਾ ਪੈਂਦੇ ਹਨ।
ਇਹ ਵੀ ਪੜ੍ਹੋ: Punjab News: ਪੰਜਾਬ 'ਚ ਹੁਣ ਨਹੀਂ ਆਵੇਗੀ ਬਿਜਲੀ ਦੀ ਪਰੇਸ਼ਾਨੀ, ਗੋਇੰਦਵਾਲ ਥਰਮਲ ਪਲਾਂਟ ਜੂਨ ਤੱਕ ਹੋਵੇਗਾ ਸ਼ੁਰੂ
ਅਜਿਹਾ ਹੀ ਮਾਮਲਾ ਫਿਲੀਪੀਨ ਤੋਂ ਸਾਹਮਣੇ ਆਇਆ ਹੈ। ਇਥੇ ਪੰਜਾਬੀ ਨੌਜਵਾਨ ਦੀ ਦਿਲ ਦੀ ਦੌਰਾ ਪੈਣ ਨਾਲ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਮਨੀਸ਼ ਸਿੰਗਲਾ (32) ਪੁੱਤਰ ਸਵ. ਅਸ਼ੋਕ ਕੁਮਾਰ ਵਜੋਂ ਹੋਈ ਹੈ। ਮ੍ਰਿਤਕ ਦੇ ਚਾਚਾ ਵਿਨੋਦ ਸਿੰਗਲਾ ਨਿਵਾਸੀ ਕੇਸ਼ਵ ਨਗਰ ਸਮਾਣਾ ਨੇ ਦੱਸਿਆ ਕਿ ਮਨੀਸ਼ ਸਿੰਗਲਾ ਇੱਕ ਮਹੀਨਾ ਪਹਿਲਾਂ ਕਰੀਬ 8 ਲੱਖ ਰੁਪਏ ਖਰਚ ਕਰ ਕੇ ਰੁਜ਼ਗਾਰ ਦੀ ਭਾਲ ਵਿੱਚ ਫਿਲੀਪੀਨ ਗਿਆ ਸੀ।
ਇਹ ਵੀ ਪੜ੍ਹੋ: Punjab News : ਵਿਦੇਸ਼ ਜਾਣ ਲਈ ਕਾਹਲੇ ਪੰਜਾਬੀ, ਵੇਚੀਆਂ 5639 ਕਰੋੜ ਰੁਪਏ ਦੀਆਂ ਜ਼ਮੀਨਾਂ
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਆਪਣੇ ਦੋਸਤਾਂ ਨਾਲ ਗੱਲਬਾਤ ਕਰ ਰਿਹਾ ਸੀ ਕਿ ਅਚਾਨਕ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਤੇ ਉਸ ਦੀ ਮੌਤ ਹੋ ਗਈ। ਮ੍ਰਿਤਕ ਆਪਣੇ ਪਿੱਛੇ ਪਤਨੀ, ਇੱਕ ਸਾਲ ਦੀ ਬੇਟੀ ਅਤੇ ਮਾਂ ਨੂੰ ਛੱਡ ਗਿਆ ਹੈ। ਜਦੋਂ ਕਿ ਕੁਝ ਸਾਲ ਪਹਿਲਾਂ ਉਸ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ।
(For more Punjabi news apart from Punjabi youth dies of heart attack in Philippines Samana News in punjabi , stay tuned to Rozana Spokesman)