
17 ਫਰਵਰੀ ਨੂੰ ਕੀਤੀ ਜਾਵੇਗੀ ਵੋਟਾਂ ਦੀ ਗਿਣਤੀ
ਚੰਡੀਗੜ੍ਹ: ਅੱਜ 14 ਫ਼ਰਵਰੀ ਨੂੰ ਪੰਜਾਬ ਦੀਆਂ 8 ਨਗਰ ਨਿਗਮਾਂ ਅਤੇ 109 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਲਈ ਵੋਟਾਂ ਪੈਣ ਜਾ ਰਹੀਆਂ ਹਨ। ਇਸ ਦੌਰਾਨ ਕੁੱਲ 39,15,280 ਵੋਟਰ ਅਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ। ਵੋਟਿੰਗ ਐਤਵਾਰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ। ਵੋਟਾਂ ਦੀ ਗਿਣਤੀ 17 ਫ਼ਰਵਰੀ ਨੂੰ ਕੀਤੀ ਜਾਵੇਗੀ।
Elections
ਦੱਸ ਦਈਏ ਕਿ ਲਗਭਰ 18,000 ਤੋਂ ਵੱਧ ਕਰਮਚਾਰੀ ਦੀਆਂ ਚੋਣਾਂ ਲਈ ਡਿਊਟੀਆਂ ਲਗਾਈਆਂ ਗਈਆਂ ਹਨ। ਕਰਮਚਾਰੀ ਚੋਣ ਸਮੱਗਰੀ ਲੈ ਕੇ ਕਰੜੀ ਸੁਰੱਖਿਆ ਹੇਠ 4102 ਬੂਥਾਂ ਉਤੇ ਚੋਣ ਡਿਊਟੀ ਨਿਭਾਉਣਗੇ। ਦੱਸ ਦਈਏ ਕਿ ਇਹਨਾਂ ਚੋਣਾਂ ਵਿਚ ਕਰੀਬ 2215 ਵਾਰਡ 'ਤੇ ਚੋਣਾਂ ਹੋਣਗੀਆਂ ।
Voting
ਨਾਮਜ਼ਦਗੀਆਂ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਕਾਂਗਰਸ ਦੇ 2037, ਸ਼੍ਰੋਮਣੀ ਅਕਾਲੀ ਦਲ ਦੇ 1569, ਭਾਜਪਾ ਦੇ 1003, ਆਮ ਆਦਮੀ ਪਾਰਟੀ ਦੇ 1606, ਬੀਐਸਪੀ ਦੇ 160, ਸੀਪੀਆਈ ਦੇ 2, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ 2, ਐੱਨਸੀਪੀ ਦੇ 4, ਸਰਬ ਸਾਂਝੀ ਪਾਰਟੀ ਦਾ 1 ਉਮੀਦਵਾਰ ਚੋਣ ਨਿਸ਼ਾਨ ‘ਤੇ ਚੋਣ ਲੜ ਰਿਹਾ ਹੈ। ਇਸ ਦੌਰਾਨ 2,832 ਆਜ਼ਾਦ ਉਮੀਦਵਾਰ ਚੋਣ ਮੈਦਾਨ ਵਿਚ ਉਤਰੇ ਹਨ।
Election
ਪੰਜਾਬ ਵਿਚ ਮਾੜੀ ਕਾਨੂੰਨ ਵਿਵਸਥਾ ਅਤੇ ਵਿਸ਼ੇਸ਼ ਕਰ ਕੇ ਮੌਜੂਦਾ ਕਿਸਾਨ ਅੰਦੋਲਨ ਦੇ ਚਲਦਿਆਂ ਭਾਜਪਾ ਨੇਤਾਵਾਂ ਉਤੇ ਹਮਲਿਆਂ ਦੀ ਘਟਨਾਵਾਂ ਵਾਪਰਨ ਕਾਰਨ ਅਤੇ ਸੱਤਾਧਾਰੀ ਕਾਂਗਰਸ ਪਾਰਟੀ ਵਲੋਂ ਸਰਕਾਰੀ ਮਸ਼ਨੀਰੀ ਤੇ ਪੁਲਿਸ ਦਾ ਕੀਤਾ ਜਾ ਰਹੇ ਦੋਸ਼ਾਂ ਦੇ ਪਿਛੋਕੜ ਵਿਚ ਸਾਰੀਆਂ ਵਿਰੋਧੀ ਧਿਰਾਂ ਦੇ ਵਫ਼ਦ ਚੋਣ ਕਮਿਸ਼ਨਰ ਜਗਪਾਲ ਸੰਧੂ ਨੂੰ ਦੋ-ਦੋ ਵਾਰੀ ਮਿਲੇ ਹਨ।
Election
ਇਸ ਤੋਂ ਇਲਾਵਾ ਅਕਾਲੀ ਦਲ, 'ਆਪ' ਤੇ ਭਾਜਪਾ ਦੇ ਉੱਚ ਪੱਧਰੀ ਡੈਲੀਗੇਸ਼ਨ ਸੂਬੇ ਦੇ ਗਵਰਨਰ ਵੀ.ਪੀ. ਸਿੰਘ ਬਦਨੌਰ ਨੂੰ ਵੀ ਮਿਲੇ ਹਨ | ਇਹਨਾਂ ਵਿਰੋਧੀ ਧਿਰਾਂ ਵੀ ਮੰਗ ਸੀ ਕਿ ਪੰਜਾਬ ਪੁਲਿਸ ਦੀ ਥਾਂ, ਸੁਰੱਖਿਆ ਵਾਸਤੇ ਅਤੇ ਚੋਣਾਂ ਨੇਪਰੇ ਚਾੜ੍ਹਨ ਲਈ, ਕੇਂਦਰੀ ਫ਼ੋਰਸ ਲਾਈ ਜਾਵੇ | ਬੀਤੇ ਦਿਨੀਂ ਕੇਂਦਰ ਮੰਤਰੀ ਸੋਮ ਪ੍ਰਕਾਸ਼ ਦੀ ਅਗਵਾਈ ਵਿਚ ਇਕ ਉੱਚ ਪਧਰੀ ਵਫ਼ਦ ਫਿਰ ਦੂਜੀ ਵਾਰੀ ਰਾਜਪਾਲ ਨੂੰ ਮਿਲਿਆ ਤੇ ਦਸਿਆ ਕਿ ਪਾਰਟੀ ਨੇਤਾਵਾਂ ਤੇ ਵਰਕਰਾਂ ਉਤੇ 20 ਤੋਂ ਵੱਧ ਹਮਲੇ ਹੋਏ ਹਨ, ਕੇਂਦਰੀ ਬਲ ਤੈਨਾਤ ਕੀਤੇ ਜਾਣ ।