Punjab News: ਦੋਸਤ ਹੀ ਨਿਕਲੇ ਕਾਤਲ; ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ
Published : Feb 14, 2024, 3:21 pm IST
Updated : Feb 14, 2024, 3:21 pm IST
SHARE ARTICLE
Three accused arrested in murder case
Three accused arrested in murder case

ਕਤਲ ਕਰਨ ਤੋਂ ਬਾਅਦ ਖੇਤਾਂ ਵਿਚ ਸੁੱਟੀ ਸੀ ਲਾਸ਼

Punjab News: ਅੰਮ੍ਰਿਤਸਰ ਦੇ ਵੇਰਕਾ ਇਲਾਕੇ 'ਚੋਂ ਬੀਤੇ ਦਿਨੀਂ ਮਿਲੀ ਨੌਜਵਾਨ ਦੀ ਲਾਸ਼ ਦੇ ਮਾਮਲੇ 'ਚ ਪੁਲਿਸ ਨੇ 24 ਘੰਟਿਆਂ ਦੇ ਅੰਦਰ-ਅੰਦਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਮ੍ਰਿਤਕ ਦੇ ਦੋਸਤ ਹੀ ਸਨ ਅਤੇ ਉਸ ਨਾਲ ਘੁੰਮ ਰਹੇ ਸਨ, ਉਨ੍ਹਾਂ ਨੇ ਕਤਲ ਕਰਨ ਤੋਂ ਬਾਅਦ ਲਾਸ਼ ਨੂੰ ਖੇਤਾਂ 'ਚ ਸੁੱਟ ਦਿਤਾ। ਮੁਲਜ਼ਮਾਂ ਦੀ ਪਛਾਣ ਵੀਰ ਸਿੰਘ ਉਰਫ ਵੰਸ਼, ਮਨਪ੍ਰੀਤ ਅਤੇ ਵਰੁਣ ਵਜੋਂ ਹੋਈ ਹੈ।

ਵੇਰਕਾ ਦੇ ਰਹਿਣ ਵਾਲੇ ਹਰਮੇਸ ਸਿੰਘ ਨੇ ਦਸਿਆ ਕਿ ਉਸ ਦਾ ਲੜਕਾ ਨਵਤੇਜ ਸਿੰਘ ਉਮਰ ਕਰੀਬ 18 ਸਾਲ ਬੀਤੀ ਰਾਤ ਸਾਢੇ 8 ਵਜੇ ਘਰੋਂ ਨਿਕਲਿਆ ਸੀ ਪਰ ਉਹ ਵਾਪਸ ਨਹੀਂ ਆਇਆ। ਉਹ ਉਸ ਦੀ ਭਾਲ ਕਰਨ ਲਈ ਗਏ ਪਰ ਉਹ ਨਹੀਂ ਮਿਲਿਆ। ਉਨ੍ਹਾਂ ਦਾ ਲੜਕਾ ਪਹਿਲਾਂ ਵੀ ਦੋਸਤਾਂ ਦੇ ਘਰ ਰਹਿੰਦਾ ਸੀ, ਜਿਸ ਕਾਰਨ ਉਨ੍ਹਾਂ ਨੇ ਸੋਚਿਆ ਕਿ ਉਹ ਸਵੇਰੇ ਆ ਜਾਵੇਗਾ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਸਵੇਰੇ ਗੁਰਦੁਆਰਾ ਨਾਨਕਸਰ ਸਾਹਿਬ ਤੋਂ ਸੂਚਨਾ ਮਿਲੀ ਕਿ ਖੇਤਾਂ ਕੋਲ ਇਕ ਲਾਸ਼ ਪਈ ਹੈ ਜਿਸ ਨੂੰ ਇਕ ਅਵਾਰਾ ਕੁੱਤੇ ਨੇ ਨੋਚਿਆ ਹੋਇਆ ਹੈ। ਜਦੋਂ ਉਹ ਉਥੇ ਗਿਆ ਤਾਂ ਦੇਖਿਆ ਕਿ ਲਾਸ਼ ਉਸ ਦੇ ਲੜਕੇ ਨਵਤੇਜ ਸਿੰਘ ਦੀ ਸੀ। ਮਾਮਲੇ ਦੀ ਜਾਂਚ ਦੌਰਾਨ ਮੁੱਖ ਥਾਣਾ ਵੇਰਕਾ ਦੇ ਸਬ-ਇੰਸਪੈਕਟਰ ਸਤਨਾਮ ਸਿੰਘ ਸਮੇਤ ਪੁਲਿਸ ਪਾਰਟੀ ਮੌਕੇ 'ਤੇ ਪਹੁੰਚ ਗਏ।

ਇਸ ਦੌਰਾਨ ਪਿਤਾ ਨੇ ਦਸਿਆ ਕਿ ਬੀਤੇ ਦਿਨੀਂ ਉਸ ਦੇ ਲੜਕੇ ਨਵਤੇਜ ਸਿੰਘ ਨਾਲ ਸਾਹਿਲ ਵਾਸੀ ਦੇਬੀ ਵਾਲਾ ਬਾਜ਼ਾਰ, ਮਨਜੀਤ ਸਿੰਘ ਵਾਸੀ ਪੱਤੀ ਹਰਦਾਸ ਦੀ ਵੇਰਕਾ, ਵੀਰ ਸਿੰਘ ਵਾਸੀ ਪੱਟੀ ਹਰਦਾਸ ਦੀ ਵੇਰਕਾ, ਅੰਮ੍ਰਿਤਸਰ ਅਤੇ ਤਰੁਣ ਸਿੰਘ ਉਰਫ ਬਿੱਲਾ ਵਾਸੀ ਬੈਂਕ ਸਾਈਡ ਗੁਰਦੁਆਰਾ ਨਾਨਕਸਰ, ਵੇਰਕਾ, ਅੰਮ੍ਰਿਤਸਰ ਅਤੇ 2/3 ਹੋਰ ਅਣਪਛਾਤੇ ਲੜਕੇ ਘੁੰਮ ਰਹੇ ਸਨ। ਉਨ੍ਹਾਂ ਨੇ ਦੋਸਤਾਂ ਉਤੇ ਹੀ ਸ਼ੱਕ ਜਤਾਇਆ ਸੀ। ਪੁਲਿਸ ਵਲੋਂ ਬਾਕੀ ਮੁਲਜ਼ਮਾਂ ਦੀ ਭਾਲ ਜਾਰੀ ਹੈ।

(For more Punjabi news apart from Punjab News Three accused arrested in murder case, stay tuned to Rozana Spokesman)

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement