Punjab News: ਤਕਨੀਕੀ ਸਮਝ ਰੱਖਣ ਵਾਲੀ ਨਰਸ ਨੇ ਫ਼ੋਨ ਖੋਹਣ ਵਾਲੇ ਮੁਲਜ਼ਮ ਨੂੰ ਖੁਦ ਹੀ 4 ਦਿਨ ਵਿਚ ਲੱਭਿਆ
Published : Feb 9, 2024, 9:42 am IST
Updated : Feb 9, 2024, 9:42 am IST
SHARE ARTICLE
Punjab News: Bathinda nurse tracks down phone snatcher in 4 days
Punjab News: Bathinda nurse tracks down phone snatcher in 4 days

ਫ਼ੋਨ ਵਿਚ ਮੌਜੂਦ ਟ੍ਰੈਕਿੰਗ ਐਪ ਕਾਰਨ ਮਿਲੀ ਸਫਲਤਾ; ਪੁਲਿਸ ਉਤੇ ਲਗਾਏ ਇਲਜ਼ਾਮ

Punjab News: ਤਕਨੀਕੀ ਸਮਝ ਰੱਖਣ ਵਾਲੀ ਬਠਿੰਡਾ ਦੀ ਇਕ ਲੜਕੀ ਨੇ ਉਸ ਕੋਲੋਂ ਫ਼ੋਨ ਖੋਹਣ ਵਾਲੇ ਮੁਲਜ਼ਮ ਨੂੰ ਖੁਦ ਹੀ 4 ਦਿਨ ਵਿਚ ਲੱਭ ਲਿਆ ਹੈ। ਇਸ ਦੇ ਨਾਲ ਹੀ ਲੜਕੀ ਨੇ ਪੁਲਿਸ ਉਤੇ ਸਹਿਯੋਗ ਨਾ ਕਰਨ ਦੇ ਇਲਜ਼ਾਮ ਲਗਾਏ ਹਨ। ਲੜਕੀ ਨੇ ਦਸਿਆ ਕਿ ਲੁਟੇਰਿਆਂ ਨੇ ਉਸ ਦਾ ਮੋਬਾਈਲ ਫ਼ੋਨ ਖੋਹ ਲਿਆ ਪਰ ਪੁਲਿਸ ਨੇ ਉਸ ਦੀ ਕੋਈ ਮਦਦ ਨਹੀਂ ਕੀਤੀ।

ਮਿਲੀ ਜਾਣਕਾਰੀ ਅਨੁਸਾਰ 26 ਸਾਲਾ ਨਿਕਿਤਾ ਸ਼ਰਮਾ ਇਨ੍ਹੀਂ ਦਿਨੀਂ ਦਿੱਲੀ ਵਿਚ ਕੰਮ ਕਰਦੀ ਹੈ। ਉਸ ਨੇ ਦਸਿਆ ਕਿ ਚਾਰ ਦਿਨ ਪਹਿਲਾਂ ਬਠਿੰਡਾ ਦੇ ਪ੍ਰਤਾਪ ਨਗਰ ਨੇੜੇ ਇਕ ਸਕੂਟਰ ਸਵਾਰ ਨੌਜਵਾਨ ਨੇ ਉਸ ਦੇ ਭਰਾ ਦੇ ਹੱਥੋਂ ਉਸ ਦਾ ਫ਼ੋਨ ਖੋਹ ਲਿਆ। ਫ਼ੋਨ ਵਿਚ ਲੜਕੀ ਦਾ ਪੇਸ਼ੇਵਰ ਅਤੇ ਨਿੱਜੀ ਡੇਟਾ ਸੀ। ਨਿਕਿਤਾ ਸ਼ਰਮਾ ਦੇ ਫ਼ੋਨ ਵਿਚ ਇਕ ਟ੍ਰੈਕਿੰਗ ਐਪ ਇੰਸਟਾਲ ਸੀ, ਜਿਸ ਕਾਰਨ ਉਸ ਨੂੰ ਲੁਟੇਰਿਆਂ ਨੂੰ ਲ਼ੱਭਣ ਵਿਚ ਜ਼ਿਆਦਾ ਮੁਸ਼ਕਲ ਨਹੀਂ ਹੋਈ।  

ਲੜਕੀ ਦਾ ਕਹਿਣਾ ਹੈ ਕਿ ਉਸ ਨੇ ਇਸ ਸਾਰੇ ਮਾਮਲੇ ਬਾਰੇ ਬਠਿੰਡਾ ਪੁਲਿਸ ਨੂੰ ਵੀ ਦਸਿਆ ਪਰ ਬਠਿੰਡਾ ਪੁਲਿਸ ਨੇ ਕੋਈ ਮਦਦ ਨਹੀਂ ਕੀਤੀ। ਪੁਲਿਸ ਨੂੰ ਸੀਸੀਟੀਵੀ ਫੁਟੇਜ ਵੀ ਮੁਹੱਈਆ ਕਰਵਾਈ ਪਰ ਨਾ ਤਾਂ ਲੜਕੇ ਨੂੰ ਗ੍ਰਿਫਤਾਰ ਕੀਤਾ ਅਤੇ ਨਾ ਹੀ ਉਸ ਦੇ ਖਿਲਾਫ ਕੋਈ ਮਾਮਲਾ ਦਰਜ ਕੀਤਾ। ਨਿਕਿਤਾ ਸ਼ਰਮਾ ਇਕ ਸਥਾਨਕ ਅਖਬਾਰ ਦੇ ਰਿਪੋਰਟਰ ਦੀ ਧੀ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਵੀਰਵਾਰ ਨੂੰ ਉਸ ਨੇ ਖੁਦ ਲੁਟੇਰੇ ਦਾ ਪਤਾ ਲੱਭਿਆ, ਜਿਥੇ ਮੁਲਜ਼ਮ ਨੇ ਅਪਣੇ ਪਰਵਾਰ ਸਾਹਮਣੇ ਉਸ ਦਾ ਫੋਨ ਖੋਹਣ ਦੀ ਗੱਲ ਕਬੂਲ ਕਰ ਲਈ। ਮੁਲਜ਼ਮ ਨੇ ਫੋਨ ਕਿਸੇ ਕੋਲ ਗਿਰਵੀ ਰੱਖ ਦਿਤਾ ਸੀ ਪਰ ਉਸ ਦੇ ਪਿਤਾ 2,000 ਰੁਪਏ ਦਾ ਭੁਗਤਾਨ ਕਰਨ ਤੋਂ ਬਾਅਦ ਇਸ ਨੂੰ ਵਾਪਸ ਲੈ ਆਏ।

ਇਸ ਮਾਮਲੇ ਵਿਚ ਐਸ.ਐਚ.ਓ. ਬਾਗ ਪਰਮ ਪਾਰਸ ਸਿੰਘ ਚਾਹਲ ਨੇ ਪੁਸ਼ਟੀ ਕੀਤੀ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਲਈ ਕੋਈ ਐਫ.ਆਈ.ਆਰ. ਦਰਜ ਨਹੀਂ ਕੀਤੀ ਗਈ। ਉਨ੍ਹਾਂ ਦਾਅਵਾ ਕੀਤਾ, "ਅਸੀਂ ਪੂਰਾ ਸਹਿਯੋਗ ਦਿਤਾ ਅਤੇ ਚੋਰੀ ਹੋਇਆ ਫ਼ੋਨ ਇਲੈਕਟ੍ਰਾਨਿਕ ਨਿਗਰਾਨੀ ਅਧੀਨ ਸੀ। ਪਰ ਸਾਡੀ ਟੀਮ ਸ਼ੱਕੀ ਦਾ ਨਵਾਂ ਰਿਹਾਇਸ਼ੀ ਪਤਾ ਨਹੀਂ ਲੱਭ ਸਕੀ। ਸ਼ੱਕੀ ਨੂੰ ਹੋਰ ਪੁੱਛਗਿੱਛ ਲਈ ਤਲਬ ਕੀਤਾ ਜਾਵੇਗਾ"।

(For more Punjabi news apart from Punjab News: Bathinda nurse tracks down phone snatcher in 4 days, stay tuned to Rozana Spokesman)

Tags: bathinda

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement