Jalandhar News: ਪੂਰਵ ਭਾਰਤੀ ਬੈਡਮਿੰਟਨ ਟੀਮ ਦੇ ਕੋਚ ਗੌਰਵ ਮਲ੍ਹਨ ਜਲੰਧਰ ਦੇ ਖਿਡਾਰੀਆਂ ਨੂੰ ਦੇਣਗੇ ਟ੍ਰੇਨਿੰਗ  
Published : Feb 14, 2025, 4:35 pm IST
Updated : Feb 14, 2025, 4:35 pm IST
SHARE ARTICLE
Former Indian badminton team coach Gaurav Malhan will train players from Jalandhar
Former Indian badminton team coach Gaurav Malhan will train players from Jalandhar

ਡੀ.ਬੀ.ਏ. ਸਕੱਤਰ ਰਿਤਿਨ ਖੰਨਾ ਨੇ ਰਾਇਜਾਦਾ ਹੰਸਰਾਜ ਬੈਡਮਿੰਟਨ ਸਟੇਡੀਅਮ ਵਿੱਚ ਕੀਤਾ ਸਵਾਗਤ

 

Jalandhar News: ਪੂਰਵ ਭਾਰਤੀ ਬੈਡਮਿੰਟਨ ਟੀਮ ਦੇ ਕੋਚ ਗੌਰਵ ਮਲ੍ਹਨ ਸ਼ਨੀਵਾਰ ਨੂੰ ਜਲੰਧਰ ਬੈਡਮਿੰਟਨ ਐਸੋਸੀਏਸ਼ਨ ਨਾਲ ਜੁੜ ਗਏ ਅਤੇ ਹੁਣ ਉਹ ਰਾਇਜਾਦਾ ਹੰਸਰਾਜ ਬੈਡਮਿੰਟਨ ਸਟੇਡੀਅਮ ਵਿੱਚ ਖਿਡਾਰੀਆਂ ਨੂੰ ਬੈਡਮਿੰਟਨ ਦੀ ਟ੍ਰੇਨਿੰਗ ਦੇਣਗੇ। ਮਲ੍ਹਨ, ਜੋ 2020 ਦੇ ਥੌਮਸ ਕੱਪ ਦੌਰਾਨ ਭਾਰਤੀ ਟੀਮ ਦੇ ਕੋਚ ਰਹੇ, ਪਹਿਲਾਂ ਹੈਦਰਾਬਾਦ ਵਿਖੇ ਪੁਲੇਲਾ ਗੋਪੀਚੰਦ ਅਕਾਦਮੀ ਵਿੱਚ ਸੀਨੀਅਰ ਕੋਚ ਰਹੇ ਹਨ ਅਤੇ ਉਹ ਮਿਸਰ ਦੀ ਰਾਸ਼ਟਰੀ ਟੀਮ ਦੇ ਮੁੱਖ ਕੋਚ ਵੀ ਰਹੇ ਹਨ। ਐਨਆਈਐਸ ਅਤੇ ਬੀਡਬਲਯੂਐਫ ਪ੍ਰਮਾਣਿਤ ਕੋਚ ਮਲ੍ਹਨ ਆਪਣੇ ਵਿਸ਼ਾਲ ਅੰਤਰਰਾਸ਼ਟਰੀ ਅਨੁਭਵ ਨਾਲ ਇਸ ਨਵੀਂ ਭੂਮਿਕਾ ਨੂੰ ਨਿਭਾਉਣਗੇ।  

ਜਲੰਧਰ ਪਹੁੰਚਣ 'ਤੇ ਡੀ.ਬੀ.ਏ. ਸਕੱਤਰ ਰਿਤਿਨ ਖੰਨਾ ਨੇ ਗੌਰਵ ਮਲ੍ਹਨ ਦਾ ਵਿਸ਼ੇਸ਼ ਸਵਾਗਤ ਕੀਤਾ। ਇਸ ਮੌਕੇ ਤੇ ਖੰਨਾ ਨੇ ਓਲੰਪਿਅਨ ਦੀਪਾਂਕਰ ਭੱਟਾਚਾਰਜੀ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਮਲ੍ਹਨ ਦੇ ਜਲੰਧਰ ਆਉਣ ਵਿੱਚ ਸਹਿਯੋਗ ਦਿੱਤਾ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰੀ ਪੱਧਰ ਦੇ ਕੋਚ ਵਲੋਂ ਸਥਾਨਕ ਖਿਡਾਰੀਆਂ ਨੂੰ ਮਿਲਣ ਵਾਲੀ ਟਰੇਨਿੰਗ ਸ਼ਹਿਰ ਲਈ ਇਕ ਵੱਡੀ ਉਪਲਬਧੀ ਹੋਵੇਗੀ । ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਜਲੰਧਰ ਵਿੱਚ ਜਲਦੀ ਹੀ ਮਲ੍ਹਨ ਦੇ ਮਾਰਗਦਰਸ਼ਨ ਹੇਠ ਇੱਕ ਵਿਸ਼ੇਸ਼ ਗਰਮੀ ਦਾ ਕੈਂਪ ਲਗਾਇਆ ਜਾਵੇਗਾ, ਜਿਸ ਵਿੱਚ ਉਭਰਦੇ ਹੋਏ ਬੈਡਮਿੰਟਨ ਖਿਡਾਰੀਆਂ ਨੂੰ ਵਿਸ਼ੇਸ਼ ਟ੍ਰੇਨਿੰਗ ਦਿੱਤੀ ਜਾਵੇਗੀ।  

ਖੰਨਾ ਨੇ ਉੱਤਰੀ ਭਾਰਤ ਦੇ ਬੈਡਮਿੰਟਨ ਖਿਡਾਰੀਆਂ ਵੱਲੋਂ ਪੇਸ਼ੇਵਰ ਪ੍ਰਸ਼ਿਕਸ਼ਣ ਲਈ ਦੱਖਣੀ ਭਾਰਤ ਜਾਣ ਦੀਆਂ ਚੁਣੌਤੀਆਂ ਵੀ ਸਾਹਮਣੇ ਰਖੀਆਂ। ਉਨ੍ਹਾਂ ਕਿਹਾ ਕਿ ਹੋਰ ਰਾਜਾਂ ਵਿੱਚ ਟਰੇਨਿੰਗ ਲਈ ਜਾਣ ਵਾਲੇ ਖਿਡਾਰੀਆਂ ਨੂੰ ਆਥਿਰਕ ਬੋਝ, ਖਾਣ-ਪੀਣ, ਪੜਾਈ ਅਤੇ ਰਹਿਣ-ਸਹਿਣ ਵਰਗੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਕਰਕੇ, ਜਲੰਧਰ ਵਿੱਚ ਉੱਚ-ਗੁਣਵੱਤਾ ਵਾਲਾ ਕੋਚਿੰਗ ਕੇਂਦਰ ਸਥਾਪਤ ਕਰਨਾ ਖੇਤਰੀ ਖਿਡਾਰੀਆਂ ਲਈ ਬਹੁਤ ਲਾਭਕਾਰੀ ਹੋਵੇਗਾ।  

ਜਲੰਧਰ ਪਹੁੰਚਣ 'ਤੇ ਗੌਰਵ ਮਲ੍ਹਨ ਨੇ ਰਾਇਜਾਦਾ ਹੰਸਰਾਜ ਬੈਡਮਿੰਟਨ ਸਟੇਡੀਅਮ ਦੀ ਸ਼ਾਨਦਾਰ ਸਹੂਲਤਾਂ ਦੀ ਤਾਰੀਫ ਕੀਤੀ ਅਤੇ ਯੁਵਾ ਖਿਡਾਰੀਆਂ ਨੂੰ ਤਿਆਰ ਕਰਨ ਲਈ ਡੀ.ਬੀ.ਏ. ਨੂੰ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ।  

ਗੌਰ ਕਰਨਯੋਗ ਹੈ ਕਿ ਹੰਸਰਾਜ ਸਟੇਡੀਅਮ 'ਚ ਸਥਿਤ ਓਲੰਪਿਅਨ ਦੀਪਾਂਕਰ ਭੱਟਾਚਾਰਜੀ ਬੈਡਮਿੰਟਨ ਅਕਾਦਮੀ 'ਚ ਲਗਭਗ 150-200 ਵੱਖ-ਵੱਖ ਉਮਰ ਵਰਗ ਦੇ ਖਿਡਾਰੀ ਟ੍ਰੇਨਿੰਗ ਲੈ ਰਹੇ ਹਨ । ਪਿਛਲੇ ਚਾਰ ਸਾਲਾਂ 'ਚ, ਇਸ ਅਕਾਦਮੀ ਨੇ ਕਈ ਰਾਸ਼ਟਰੀ ਪੱਧਰ ਦੇ ਖਿਡਾਰੀ ਤਿਆਰ ਕੀਤੇ ਹਨ।

SHARE ARTICLE

ਏਜੰਸੀ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement