ਖੰਨਾ ਦੇ ਇਕ ਪਿੰਡ 'ਚ ਅੱਠ ਪਸ਼ੂਆਂ ਦੀ ਭੇਦਭਰੇ ਹਾਲਾਤਾਂ ਚ ਹੋਈ ਮੌਤ, ਜਾਂਚ ਜਾਰੀ
Published : Mar 14, 2021, 2:23 pm IST
Updated : Mar 14, 2021, 2:23 pm IST
SHARE ARTICLE
ludhiana animals
ludhiana animals

ਬਲਾਕ ਸੰਮਤੀ ਚੇਅਰਮੈਨ ਸਤਨਾਮ ਸਿੰਘ ਸੋਨੀ ਨੇ ਪਰਿਵਾਰ ਨੂੰ ਸਰਕਾਰ ਵੱਲੋਂ ਮਦਦ ਦਿਵਾਉਣ ਦਾ ਭਰੋਸਾ ਦਿੱਤਾ।

ਲੁਧਿਆਣਾ:  ਖੰਨਾ ਦੇ ਪਿੰਡ ਰੋਹਣੋ ਖੁਰਦ ਵਿਖੇ ਅੱਠ ਪਸ਼ੂਆਂ ਦੀ ਭੇਦਭਰੇ ਹਾਲਾਤਾਂ ਚ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ।  ਅਜੇ ਇਨ੍ਹਾਂ ਪਸ਼ੂਆਂ ਦੇ ਮਰਨ ਦਾ ਕੋਈ ਵੀ ਕਾਰਨ ਨਹੀਂ ਪਤਾ ਲੱਗਾ ਹੈ।  ਇਹ ਪਸ਼ੂ ਕਿਸੇ ਬਿਮਾਰੀ ਕਰਕੇ ਮਰੇ ਹਨ ਜਾਂ ਫਿਰ ਇਹ ਕਿਸੇ ਦੀ ਸ਼ਰਾਰਤ ਹੈ।  ਇਸ ਮਾਮਲੇ ਦੀ ਜਾਂਚ ਜਾਰੀ ਹੈ ਤੇ ਇਹ ਗੱਲ ਦਾ ਪੂਰਾ ਪਤਾ ਪੋਸਟਮਾਰਟਮ ਰਿਪੋਰਟ ਆਉਣ ਮਗਰੋਂ ਹੋਵੇਗਾ। 

animal deadanimal dead

ਮੀਡੀਆ ਨਾਲ ਗੱਲਬਾਤ ਦੌਰਾਨ ਪਰਵਿੰਦਰ ਸਿੰਘ ਅਤੇ ਉਹਨਾਂ ਦੇ ਮਾਤਾ ਸਰਪੰਚ ਨਛੱਤਰ ਕੌਰ ਨੇ ਦੱਸਿਆ ਕਿ ਰੋਜ਼ਾਨਾ ਦੀ ਤਰਾਂ ਰਾਤ ਨੂੰ 7 ਮੱਝਾਂ ਅਤੇ 1 ਗਾਂ ਠੀਕ ਸਨ। ਐਤਵਾਰ ਸਵੇਰੇ ਜਦੋਂ ਉਹਨਾਂ ਨੇ ਦੇਖਿਆ ਤਾਂ ਸਾਰੇ ਪਸ਼ੂ ਮਰੇ ਹੋਏ ਸੀ। ਉਨ੍ਹਾਂ ਆਖਿਆ ਕਿ 10 ਲੱਖ ਦਾ ਨੁਕਸਾਨ ਹੋ ਗਿਆ। ਉਹ ਦੁੱਧ ਵੇਚ ਕੇ ਹੀ ਗੁਜ਼ਾਰਾ ਕਰਦੇ ਸੀ। ਬਲਾਕ ਸੰਮਤੀ ਚੇਅਰਮੈਨ ਸਤਨਾਮ ਸਿੰਘ ਸੋਨੀ ਨੇ ਪਰਿਵਾਰ ਨੂੰ ਸਰਕਾਰ ਵੱਲੋਂ ਮਦਦ ਦਿਵਾਉਣ ਦਾ ਭਰੋਸਾ ਦਿੱਤਾ।

parvinder singhparvinder singh

ਓਥੇ ਹੀ ਪਸ਼ੂ ਵਿਭਾਗ ਦੀ ਟੀਮ ਨੇ ਮੌਕੇ ਤੇ ਪਹੁੰਚ ਚਾਰੇ ਦੇ ਸੈਂਪਲ ਵੀ ਲਏ। ਡਾ. ਗਗਨਦੀਪ ਕੌਸ਼ਲ ਨੇ ਕਿਹਾ ਕਿ ਸੈਂਪਲ ਰਿਪੋਰਟ ਅਤੇ ਪੋਸਟਮਾਰਟਮ ਰਿਪੋਰਟ ਆਉਣ ਮਗਰੋਂ ਹੀ ਮੌਤ ਦੇ ਕਾਰਨ ਸਾਹਮਣੇ ਆਉਣਗੇ।

animal  dept.animal dept.

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement