ਨਹਿਰ 'ਚ ਕਾਰ ਡਿੱਗਣ ਨਾਲ 4 ਨੌਜਵਾਨਾਂ ਦੀ ਮੌਤ
Published : Apr 14, 2019, 5:14 pm IST
Updated : Apr 14, 2019, 5:14 pm IST
SHARE ARTICLE
Death of four youths in a car collapsing in the canal
Death of four youths in a car collapsing in the canal

ਮੱਧ ਪ੍ਰਦੇਸ਼ ਤੋਂ ਕੰਮ ਕਰ ਕੇ ਵਾਪਸ ਪਿੰਡ ਆ ਰਹੇ ਸਨ ਨੌਜਵਾਨ

ਫਾਜ਼ਿਲਕਾ: ਫ਼ਾਜ਼ਿਲਕਾ ਮਲੋਟ ਰੋਡ 'ਤੇ ਪਿੰਡ ਇਸਲਾਮ ਵਾਲਾ ਨੇੜੇ ਲੰਘਦੀ ਨਹਿਰ ਨੇੜੇ ਇਕ ਕਾਰ ਦੇ ਹਾਦਸਾਗ੍ਰਸਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਫਾਜ਼ਿਲਕਾ ਮਲੋਟ ਰੋਡ 'ਤੇ ਗੰਗ ਕਨਾਲ ਨਹਿਰ ਵਿਚ ਡਿੱਗੀ ਕਾਰ 'ਚ ਸਵਾਰ 4 ਨੌਜਵਾਨਾਂ ਦੀ ਮੌਤ ਹੋ ਗਈ ਹੈ। ਚਾਰਾਂ ਮ੍ਰਿਤਕਾਂ ਦੀ ਪਛਾਣ ਗੁਰਪ੍ਰੀਤ ਸਿੰਘ, ਗੁਰਲਾਲ, ਲਾਲਾ ਤੇ ਸਾਧ ਵਜੋਂ ਹੋਈ ਹੈ। ਇਨ੍ਹਾਂ ਦੀ ਉਮਰ 20-22 ਸਾਲ ਦੇ ਵਿਚਾਲੇ ਦੱਸੀ ਜਾ ਰਹੀ ਹੈ। ਚਾਰੋਂ ਇੱਕੋ ਪਿੰਡ ਮਿੱਢੇ ਦੇ ਰਹਿਣ ਵਾਲੇ ਸਨ। ਇਨ੍ਹਾਂ ਵਿੱਚੋਂ ਗੁਰਪ੍ਰੀਤ ਸਿੰਘ ਦਾ ਵਿਆਹ ਹੋਇਆ ਸੀ ਤੇ ਬਾਕੀ ਅਜੇ ਕੁਆਰੇ ਸਨ।

Death of four youths in a car collapsing in the canalDeath of four youths in a car collapsing in the canal

ਗੋਤਾਖੋਰਾਂ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ। ਜਾਣਕਾਰੀ ਮੁਤਾਬਕ ਚਾਰੋਂ ਮ੍ਰਿਤਕ ਮੱਧ ਪ੍ਰਦੇਸ਼ 'ਚ ਸੀਜ਼ਨ ਲਾਉਣ ਲਈ ਗਏ ਸੀ। ਉੱਥੇ ਉਹ ਕੰਬਾਈਨ ਚਲਾਉਣ ਦਾ ਕੰਮ ਕਰਦੇ ਸੀ। ਆਪਣੇ ਦੋਸਤ ਕੋਲ ਰਾਤ ਲਈ ਰੁਕੇ ਸੀ। ਇਸੇ ਦੋਸਤ ਨੇ ਦੱਸਿਆ ਕਿ ਉਸ ਕੋਲ ਰਾਤ ਗੁਜ਼ਾਰਨ ਤੋਂ ਬਾਅਦ ਅਗਲੀ ਰਾਤ ਚਾਰਾਂ ਨੇ ਆਪੋ-ਆਪਣੇ ਘਰ ਜਾਣਾ ਸੀ। ਦੋਸਤ ਦੀ ਗੱਡੀ ਲੈ ਕੇ ਰਾਤ ਕਰੀਬ 9:30 ਵਜੇ ਉਸ ਦੇ ਘਰੋਂ ਨਿਕਲੇ ਪਰ ਆਪਣੇ ਘਰ ਨਹੀਂ ਪਹੁੰਚੇ।

ਉਨ੍ਹਾਂ ਦੇ ਘਰ ਤੇ ਆਂਢ-ਗੁਆਂਢ ਸੰਪਰਕ ਕਰਕੇ ਪੁੱਛਿਆ ਗਿਆ ਪਰ ਕੁਝ ਪਤਾ ਨਾ ਚੱਲਿਆ। ਫਿਰ ਚਾਰਾਂ ਦੀ ਭਾਲ ਸ਼ੁਰੂ ਕੀਤੀ ਤਾਂ ਉਨ੍ਹਾਂ ਦੀ ਗੱਡੀ ਦੀਆਂ ਕੁਝ ਨਿਸ਼ਾਨੀਆਂ ਨਹਿਰ ਦੇ ਬਾਹਰ ਪਈਆਂ ਮਿਲੀਆਂ। ਇਸ ਪਿੱਛੋਂ ਨਹਿਰ ਵਿੱਚ ਉਨ੍ਹਾਂ ਦੀ ਭਾਲ ਕੀਤੀ ਤਾਂ ਗੱਡੀ ਸਮੇਤ ਲਾਸ਼ਾਂ ਵੀ ਬਰਾਮਦ ਹੋ ਗਈਆਂ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement