
ਬੀਤੇ ਦਿਨੀਂ ਨਿਹੰਗਾਂ ਵੱਲੋਂ ਪੁਲਿਸ ਮੁਲਾਜ਼ਮਾਂ ਤੇ ਹਮਲਾ ਕੀਤਾ ਸੀ ਜਿਸ ਵਿਚ ਇਕ ਏ.ਐੱਸ.ਆਈ ਹਰਜੀਤ ਸਿੰਘ ਦੇ ਹੱਥ ਤੇ ਤਲਵਾਰ ਵੱਜਣ ਕਾਰਨ ਉਸ ਦਾ ਹੱਥ ਕੱਟਿਆ ਗਿਆ ਸੀ।
ਪਟਿਆਲਾ ਵਿਖੇ ਬੀਤੇ ਦਿਨੀਂ ਨਿਹੰਗਾਂ ਵੱਲੋਂ ਪੁਲਿਸ ਮੁਲਾਜ਼ਮਾਂ ਤੇ ਹਮਲਾ ਕੀਤਾ ਸੀ ਜਿਸ ਵਿਚ ਇਕ ਏ.ਐੱਸ.ਆਈ ਹਰਜੀਤ ਸਿੰਘ ਦੇ ਹੱਥ ਤੇ ਤਲਵਾਰ ਵੱਜਣ ਕਾਰਨ ਉਸ ਦਾ ਹੱਥ ਕੱਟਿਆ ਗਿਆ ਸੀ। ਜਿਸ ਤੋਂ ਬਾਅਦ ਸਾਢੇ ਸੱਤ ਘੰਟੇ ਤੋਂ ਬਾਅਦ ਉਨ੍ਹਾਂ ਦੇ ਹੱਥ ਆਪ੍ਰੇਸ਼ਨ ਕਰਕੇ ਉਸ ਨੂੰ ਜੋੜਿਆ ਗਿਆ। ਦੱਸ ਦੱਈਏ ਕਿ ਪੰਜਾਬ ਪੁਲਿਸ ਦੇ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਏਐੱਮਆਈ ਦੀ ਮਦਦ ਲਈ ਅੱਗੇ ਆਏ ਅਤੇ ਆਪਣੇ ਪਿਤਾ ਸ਼ਹੀਦ ਸੁਖਦੇਵ ਸਿੰਘ ਉਮਰਾਨੰਗਲ ਦੇ ਵੱਲੋਂ 1 ਲੱਖ ਰੁਪਏ ਉਸ ਪੁਲਿਸ ਮੁਲਾਜ਼ਮ ਨੂੰ ਸਹਾਇਤਾ ਵੱਜੋਂ ਦੇਣ ਦਾ ਐਲਾਨ ਕੀਤਾ ਹੈ।
punjab police
ਆਈਜੀ ਪਰਮਰਾਜ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਹ ਕਦਮ ਪੰਜਾਬ ਪੁਲਿਸ ਨੂੰ ਉਤਸ਼ਾਹਿਤ ਕਰਨ ਲਈ ਚੁੱਕਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਹੈ ਕਿ ਏ.ਐੱਸ.ਆਈ ਹਰਜੀਤ ਸਿੰਘ ਉਨ੍ਹਾਂ ਨਾਲ ਵੀ ਡਿਊਟੀ ਕਰ ਚੁੱਕਾ ਹੈ ਅਤੇ ਉਸ ਨੇ ਅੱਤਵਾਦ ਦੇ ਸਮੇਂ ਬੜੀ ਦਲੇਰੀ ਨਾਲ ਆਪਣੀ ਡਿਊਟੀ ਨਿਭਾਈ ਸੀ ਅਤੇ ਉਹ ਪੰਜਾਬ ਪੁਲਿਸ ਦਾ ਇਕ ਬਹਾਦੁਰ ਪੁੱਤਰ ਹੈ।
punjab police
ਆਈਜੀ ਨੇ ਕਿਹਾ ਕਿ ਇਸ ਨਾਲ ਪੰਜਾਬ ਪੁਲਿਸ ਦੇ ਉਨ੍ਹਾਂ ਮੁਲਾਜ਼ਮਾਂ ਦਾ ਹੌਸਲਾ ਵੱਧੇਗਾ ਜਿਹੜੇ ਦਿਨ-ਰਾਤ ਕਰੋਨਾ ਵਾਇਰਸ ਨਾਲ ਲੜਾਈ ਲੜਨ ਵਿਚ ਲੱਗੇ ਹੋਏ ਹਨ। ਦੱਸ ਦੱਈਏ ਕਿ ਇਸ ਟਰੱਸਟ ਦੇ ਵੱਲੋਂ ਪਹਿਲਾਂ ਵੀ ਛੱਤੀਸਗੜ੍ਹ ਵਿਚ ਸ਼ਹੀਦ ਹੋਏ ਪਿੰਡ ਉਮਰਾ ਨੰਗਲ ਦੇ ਨੇੜੇ ਪੈਂਦੇ ਪਿੰਡ ਸਠਿਆਲਾ ਵਿਚ ਰਹਿਣ ਵਾਲੇ ਰਘੁਵੀਰ ਸਿੰਘ ਦੇ ਪਰਿਵਾਰ ਨੂੰ ਅਤੇ 1 ਲੱਖ ਰੁਪਏ ਤਰਨਤਾਰਨ ਦੇ ਨੇੜੇ ਵੀਪੂਈ ਪਿੰਡ ਦਾ ਸੂਬੇਦਾਰ ਪਰਮਜੀਤ ਸਿੰਘ, ਜਿਸਦੀ ਪੂਛ ਖੇਤਰ ਵਿਚ ਪਾਕਿਸਤਾਨੀ ਨੇ ਪਰਿਵਾਰ ਦਾ ਸਿਰ ਕਲਮ ਕੀਤਾ ਸੀ ਅਤੇ ਉਸ ਨੂੰ 1 ਲੱਖ ਰੁਪਏ ਦੀ ਸਹਾਇਤਾ ਦਿੱਤੀ ਗਈ ਸੀ।
Punjab Police
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।