
ਸੁਪਰੀਮ ਕੋਰਟ ਨੇ ਸੋਮਵਾਰ ਨੂੰ ਦਿੱਲੀ ਦੇ ਨਿਜਾਮੁਦੀਨ ਵਿਚ ਤਬਲੀਗੀ ਜਮਾਤ ਦੀ ਬੈਠਕ ਨੂੰ ਕੋਰੋਨਾ ਨਾਲ ਜੋੜਕੇ ਫਿਰਕੂ ਰੰਗਤ ਦੇਣ ਉੱਤੇ ਮੀਡੀਆ ਦੇ ਵਿਰੁਧ ਕਰੜੀ
ਚੰਡੀਗੜ੍ਹ, 13 ਅਪ੍ਰੈਲ (ਨੀਲ ਭਲਿੰਦਰ ਸਿੰਘ) : ਸੁਪਰੀਮ ਕੋਰਟ ਨੇ ਸੋਮਵਾਰ ਨੂੰ ਦਿੱਲੀ ਦੇ ਨਿਜਾਮੁਦੀਨ ਵਿਚ ਤਬਲੀਗੀ ਜਮਾਤ ਦੀ ਬੈਠਕ ਨੂੰ ਕੋਰੋਨਾ ਨਾਲ ਜੋੜਕੇ ਫਿਰਕੂ ਰੰਗਤ ਦੇਣ ਉੱਤੇ ਮੀਡੀਆ ਦੇ ਵਿਰੁਧ ਕਰੜੀ ਕਾਰਵਾਈ ਦੀ ਮੰਗ ਕਰਨ ਵਾਲੀ ਪਟੀਸ਼ਨ ਉੱਤੇ ਅੰਤਰਿਮ ਆਦੇਸ਼ ਜਾਰੀ ਕਰਨ ਤੋਂ ਇਨਕਾਰ ਕਰ ਦਿਤਾ। ਚੀਫ਼ ਜਸਟਿਸ ਐਸ.ਏ ਬੋਬਡੇ ਨੇ ਕਿਹਾ, ਅਸੀਂ ਪ੍ਰੈਸ ਨੂੰ ਰੋਕ ਨਹੀਂ ਸਕਦੇ।
File photo
ਅਸੀਂ ਅੰਤਰਿਮ ਆਦੇਸ਼/ ਨਿਰਦੇਸ਼ ਪਾਸ ਨਹੀਂ ਕਰਾਂਗੇ। ਚੀਫ਼ ਜਸਟਿਸ, ਜਸਟਿਸ ਐਲ ਐਨ ਰਾਵ ਅਤੇ ਜਸਟਿਸ ਐਮ ਐਮ ਸ਼ਾਂਤਨਾਗੌਦਰ ਦੇ ਬੈਂਚ ਨੇ ਸਮਾਚਾਰ ਸਮਗਰੀ ਦੇ ਬਾਰੇ ਵਿਚ ਠੋਸ ਲੰਮੇ ਸਮੇ ਲਈ ਉਪਾਅ ਕਰਨ ਲਈ ਕਹਿੰਦੇ ਹੋਏ ਮਾਮਲੇ ਨੂੰ ਦੋ ਹਫ਼ਤੇ ਲਈ ਮੁਲਤਵੀ ਕਰ ਦਿਤਾ। ਬੈਂਚ ਨੇ ਕਿਹਾ ਕਿ ਇਸ ਮਾਮਲੇ ਵਿਚ ਪ੍ਰੈੱਸ ਕਾਉਂਸਿਲ ਆਫ਼ ਇੰਡਿਆ ਨੂੰ ਵੀ ਧਿਰ ਬਣਾਇਆ ਜਾਵੇ। ਪਟੀਸ਼ਨਰ ਨੇ ਜ਼ੋਰ ਦੇ ਕੇ ਕਿਹਾ ਕਿ ਅਦਾਲਤ ਨੂੰ ਇਸ ਸਬੰਧ ਵਿਚ ਕਾਰਵਾਈ ਕਰਨੀ ਚਾਹੀਦੀ ਹੈ ਕਿਉਂਕਿ ਕਰਨਾਟਕ ਵਿਚ ਹਿੰਸਾ ਦੀਆਂ ਘਟਨਾਵਾਂ ਹੋਈਆਂ ਹਨ ਅਤੇ ਲੋਕਾਂ ਦੇ ਨਾਮ ਜਨਤਕ ਕੀਤੇ ਗਏ ਸਨ ।