ਕੈਪਟਨ ਵਲੋਂ ਉਦਯੋਗਪਤੀਆਂ ਨੂੰ ਕਾਰਪੋਰੇਟ ਸਮਾਜਕ ਜ਼ਿੰਮੇਵਾਰੀ ਤਹਿਤ ਸਮਾਜਕ ਸੁਰੱਖਿਆ ਲਈ ਯੋਗਦਾਨ ਪਾਉਣ
Published : May 14, 2018, 8:56 am IST
Updated : May 14, 2018, 8:56 am IST
SHARE ARTICLE
Captain Amarinder Singh
Captain Amarinder Singh

ਨਵੀਂ ਸਨਅਤੀ ਨੀਤੀ ਦੇ ਦਿਸ਼ਾ-ਨਿਰਦੇਸ਼ਾਂ ਨੂੰ ਅੰਤਮ ਰੂਪ ਦੇਣ ਤੋਂ ਪਹਿਲਾਂ ਸਨਅਤਕਾਰਾਂ ਨੂੰ ਅਪਣੇ ਵਿਚਾਰ ਰੱਖਣ ਲਈ ਆਖਿਆ

ਚੰਡੀਗੜ੍ਹ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਦਯੋਗਪਤੀਆਂ ਨੂੰ ਸਮਾਜ ਭਲਾਈ ਦਾ ਏਜੰਡਾ ਲਾਗੂ ਕਰਨ ਲਈ ਸੂਬਾ ਸਰਕਾਰ ਨਾਲ ਮੋਢੇ ਨਾਲ ਮੋਢਾ ਮਿਲਾਉਣ ਦਾ ਸੱਦਾ ਦਿੰਦਿਆਂ ਹਾਲ ਹੀ ਵਿਚ ਸਥਾਪਤ ਕੀਤੇ ਸਮਾਜਿਕ ਸੁਰੱਖਿਆ ਫ਼ੰਡ ਲਈ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਤਹਿਤ ਅਪਣਾ ਯੋਗਦਾਨ ਪਾਉਣ ਲਈ ਆਖਿਆ ਹੈ। ਮੁੱਖ ਮੰਤਰੀ ਨੇ ਨਵੀਂ ਸਨਅਤੀ ਨੀਤੀ ਦੇ ਦਿਸ਼ਾ-ਨਿਰਦੇਸ਼ਾਂ ਨੂੰ ਅੰਤਮ ਰੂਪ ਦਿਤੇ ਜਾਣ ਤੋਂ ਪਹਿਲਾਂ ਸਨਅਤਕਾਰਾਂ ਦੇ ਵਿਚਾਰ ਤੇ ਫ਼ੀਡਬੈਕ ਜਾਣਨ ਲਈ ਸ਼ਨਿਚਰਵਾਰ ਦੀ ਸ਼ਾਮ ਸੂਬੇ ਦੇ ਕੁੱਝ ਵੱਡੇ ਸਨਅਤਕਾਰਾਂ ਨਾਲ ਗ਼ੈਰ-ਰਸਮੀ ਗੱਲਬਾਤ ਕੀਤੀ। ਮੁੱਖ ਮੰਤਰੀ ਨੇ ਸਮਾਜ ਦੇ ਕਮਜ਼ੋਰ ਤਬਕਿਆਂ ਖ਼ਾਸ ਕਰ ਕੇ ਦਲਿਤਾਂ ਲਈ ਸਮਾਜਿਕ ਸੁਰੱਖਿਆ ਦੇ ਢਾਂਚੇ ਦੇ ਨਿਰਮਾਣ ਲਈ ਸਨਅਤਕਾਰਾਂ ਨੂੰ ਸੂਬਾ ਸਰਕਾਰ ਨਾਲ ਹੱਥ ਮਿਲਾਉਣ ਦਾ ਵਿਚਾਰ ਪੇਸ਼ ਕੀਤਾ।ਮੀਟਿੰਗ ਤੋਂ ਬਾਅਦ ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਸਨਅਤੀ ਦਿੱਗਜ਼ਾਂ ਨੇ ਇਸ ਸੁਝਾਅ ਨਾਲ ਸਹਿਮਤੀ ਪ੍ਰਗਟਾਈ ਜਿਸ ਨਾਲ ਸੂਬਾ ਸਰਕਾਰ ਬੱਚਤ ਦਾ ਮੁੜ ਨਿਵੇਸ਼ ਕਰ ਸਕੇਗੀ ਜੋ ਸਨਅਤੀ ਹੁਲਾਰੇ ਲਈ ਬੁਨਿਆਦੀ ਢਾਂਚੇ ਦੇ ਵਿਕਾਸ 'ਤੇ ਖ਼ਰਚਿਆ ਜਾ ਸਕੇਗਾ। ਸੂਬਾ ਭਰ ਦੇ ਫ਼ੋਕਲ ਪੁਆਇੰਟਾਂ ਵਿਚ ਸੜਕਾਂ ਦੇ ਬੁਨਿਆਦੀ ਢਾਂਚੇ ਦੀ ਹਾਲਤ ਸੁਧਾਰਨ 'ਤੇ ਸਨਅਤਕਾਰ ਇਕਮਤ ਸਨ।ਮੁੱਖ ਮੰਤਰੀ ਨੇ ਸਨਅਤਕਾਰਾਂ ਨੂੰ ਅਪਣੇ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਦੇ ਹਿੱਸੇ ਵਜੋਂ ਇਕੱਠਿਆਂ ਮਿਲ ਕੇ ਸੂਬੇ ਵਿਚ ਇਕ ਆਈ.ਟੀ.ਆਈ. ਸਥਾਪਤ ਕਰਨ ਲਈ ਆਖਿਆ। ਉਨ੍ਹਾਂ ਕਿਹਾ ਕਿ ਸਨਅਤ ਨੌਜਵਾਨਾਂ ਦੇ ਹੁਨਰ ਵਿਕਾਸ ਲਈ ਸਹਿਯੋਗ ਕਰ ਸਕਦਾ ਹੈ ਜਿਸ ਨਾਲ ਸੂਬੇ ਵਿੱਚ ਨੌਕਰੀ ਦੇ ਮੌਕੇ ਪੈਦਾ ਕਰਨ ਨੂੰ ਵੱਡਾ ਹੁਲਾਰਾ ਮਿਲੇਗਾ। ਉਦਯੋਗਪਤੀਆਂ ਨੇ ਇਨ੍ਹਾਂ ਸੁਝਾਵਾਂ 'ਤੇ ਕੰਮ ਕਰਨ ਲਈ ਰਜ਼ਾਮੰਦੀ ਜ਼ਾਹਰ ਕਰਦਿਆਂ ਮੰਨਿਆ ਕਿ ਇਸ ਨਾਲ ਸੂਬੇ ਦੀ ਆਰਥਿਕਤਾ ਨੂੰ ਮੁੜ ਲੀਹ 'ਤੇ ਲਿਆਂਦਾ ਜਾ ਸਕਦਾ ਹੈ।

amarinder singhamarinder singh

ਏਵਨ ਸਾਈਕਲ ਦੇ ਚੇਅਰਮੈਨ ਤੇ ਐਮ.ਡੀ. ਸ੍ਰੀ ਓਂਕਾਰ ਪਾਹਵਾ ਨੇ ਬਿਜਲੀ ਸਬਸਿਡੀ ਦੇ ਬਾਵਜੂਦ ਛੋਟੇ ਪੱਧਰ ਦੀਆਂ ਸਨਅਤੀ ਇਕਾਈਆਂ ਲਈ ਬਿਜਲੀ ਦੀ ਕੀਮਤ ਵੱਧ ਰਹਿਣ 'ਤੇ ਅਪਣੀ ਚਿੰਤਾ ਜ਼ਾਹਰ ਕੀਤੀ ਜਿਸ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਅਪਣੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨੂੰ ਇਹ ਖ਼ਰਚਾ ਘਟਾਉਣ ਲਈ ਰਾਹ ਲੱਭਣ ਵਾਸਤੇ ਐਸ.ਐਮ.ਈ.ਐਸ. ਨਾਲ ਮਾਮਲਾ ਉਠਾਉਣ ਲਈ ਆਖਿਆ।ਟਰਾਈਡੈਂਟ ਗਰੁੱਪ ਦੇ ਚੇਅਰਮੈਨ ਰਾਜਿੰਦਰ ਗੁਪਤਾ ਨੇ ਸੂਬੇ ਵਿਚ ਕੱਪੜਾ ਕਾਰੋਬਾਰ ਨੂੰ ਮਜ਼ਬੂਤ ਕਰਨ ਦੀ ਲੋੜ 'ਤੇ ਜ਼ੋਰ ਦਿਤਾ ਜਿਸ ਦੀਆਂ ਵਸਤਾਂ ਦੀ ਬਰਾਮਦ ਤੋਂ ਵੱਡੀ ਸਮਰਥਾ ਉਭਰ ਰਹੀ ਹੈ। ਮੁੱਖ ਮੰਤਰੀ ਨੇ ਅਪਣੀ ਸਰਕਾਰ ਵਲੋਂ ਇਸ ਸੈਕਟਰ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿਤਾ।ਆਈਵੀ ਹੈਲਥਕੇਅਰ ਗਰੁੱਪ ਦੇ ਚਅਰਮੈਨ ਸ. ਗੁਰਤੇਜ ਸਿੰਘ ਦੇ ਸੁਝਾਅ 'ਤੇ ਮੁੱਖ ਮੰਤਰੀ ਨੇ ਸਿਹਤ ਸੰਭਾਲ ਉਦਯੋਗ ਨੂੰ ਹੋਰ ਲਾਭ ਦੇਣ 'ਤੇ ਵਿਚਾਰ ਕਰਨ ਦਾ ਭਰੋਸਾ ਦਿਤਾ। ਵਰਧਮਾਨ ਗਰੁੱਪ ਦੇ ਐਗਜ਼ੈਕਟਿਵ ਡਾਇਰੈਕਟਰ ਸਚਿਤ ਜੈਨ ਨੇ ਪੰਜਾਬ ਵਿਚ ਸਿਖਿਆ ਢਾਂਚੇ ਨੂੰ ਸੁਧਾਰਨ ਲਈ ਉਦਯੋਗਪਤੀਆਂ ਨੂੰ ਸਰਕਾਰ ਦੇ ਯਤਨਾਂ ਨੂੰ ਸਹਿਯੋਗ ਕਰਨ ਲਈ ਮੁੱਖ ਮੰਤਰੀ ਦੇ ਸੁਝਾਅ ਦਾ ਸਵਾਗਤ ਕੀਤਾ। ਮਿਸ ਬੈਕਟਰਜ਼ ਫ਼ੂਡ ਸਪੈਸ਼ਲਿਟੀਜ਼ ਲਿਮਟਡ ਦੀ ਐਮ.ਡੀ. ਅਨੂਪ ਕੁਮਾਰ ਨੇ 100 ਫੀਸਦੀ ਬਰਾਮਦ ਕਰਨ ਵਾਲੇ ਯੂਨਿਟਾਂ ਨੂੰ ਸਰਕਾਰ ਪਾਸੋਂ ਰਿਆਇਤਾਂ ਦੇਣ ਲਈ ਆਖਿਆ। ਇੰਜਨੀਅਰਿੰਗ ਐਕਸਪੋਰਟ ਪ੍ਰਮੋਸ਼ਨ ਕੌਂਸਲ (ਨਾਰਦ ਇੰਡੀਆ) ਦੇ ਚੇਅਰਮੈਨ ਕਾਮਨਾ ਅਗਰਵਾਲ ਨੇ ਇਸ ਗੱਲ 'ਤੇ ਜ਼ੋਰ ਦਿਤਾ ਕਿ ਸੂਖਮ, ਛੋਟੇ ਤੇ ਦਰਮਿਆਨੇ ਉਦਯੋਗਾਂ ਨੂੰ ਹੁਲਾਰਾ ਦੇਣ ਲਈ ਸਨਅਤ ਵਿਭਾਗ ਨੂੰ ਹੋਰ ਸਰਗਰਮੀ ਨਾਲ ਕੰਮ ਕਰਨ ਦੀ ਲੋੜ ਹੈ। ਸੋਨਾਲੀਕਾ ਆਈ.ਟੀ.ਐਲ. ਦੇ ਚੇਅਰਮੈਨ ਐਲ.ਡੀ. ਮਿੱਤਲ ਨੇ ਖੇਤੀ ਸੰਦਾਂ ਵਰਗੀਆਂ ਵਸਤਾਂ ਲਈ ਇਨਪੁਟ ਤੇ ਆਊਟਪੁਟ ਲਈ ਜੀ.ਐਸ.ਟੀ. ਵਿਚ ਵਖਰੇਵਾਂ ਹੋਣ ਦਾ ਮੁੱਦਾ ਉਠਾਇਆ ਜਦਕਿ ਮਹਿੰਦਰਾ ਐਂਡ ਮਹਿੰਦਰਾ ਦੇ ਸਵਰਾਜ ਟਰੈਕਟਰ ਡਿਵੀਜ਼ਨ ਦੇ ਸੀ.ਓ.ਓ. ਵਿਰੇਨ ਪੋਪਲੀ ਨੇ ਕਿਹਾ ਕਿ ਸਨਅਤੀ ਨੀਤੀ ਵਿਚ ਖੋਜ ਤੇ ਵਿਕਾਸ ਨੂੰ ਉਤਸ਼ਾਹਤ ਕਰਨ ਲਈ ਰਿਆਇਤਾਂ ਸ਼ਾਮਲ ਨਾ ਕਰਨ ਦਾ ਨੁਕਸਾਨ ਪਹੁੰਚਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement