
ਕਿਹਾ - ਕਾਂਗਰਸ ਪਾਰਟੀ ਕੋਲ ਕ੍ਰੈਡਿਟ ਲੈਣ ਲਈ ਕੁਝ ਵੀ ਨਹੀਂ ਹੈ, ਜਿਸ ਆਧਾਰ 'ਤੇ ਉਹ ਲੋਕਾਂ ਤੋਂ ਵੋਟ ਮੰਗ ਸਕੇ
ਲੁਧਿਆਣਾ : ਸੀਨੀਅਰ ਅਕਾਲੀ ਆਗੂ ਅਤੇ ਯੂਥ ਅਕਾਲੀ ਦਲ ਦੇ ਸਰਪ੍ਰਸਤ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਮਹੇਸ਼ਇੰਦਰ ਸਿੰਘ ਗਰੇਵਾਲ ਕੇਂਦਰ ਦੀ ਮੋਦੀ ਸਰਕਾਰ ਚ ਅਕਾਲੀ ਦਲ ਤੋਂ ਮੰਤਰੀ ਹੋਣਗੇ। ਮਜੀਠੀਆ ਨੇ ਕਿਹਾ ਕਿ ਗਰੇਵਾਲ ਇਕ ਸੀਨੀਅਰ ਅਤੇ ਤਜਰਬੇਕਾਰ ਆਗੂ ਹਨ, ਜਿਨ੍ਹਾਂ ਕੇਂਦਰ ਸਰਕਾਰ ਚ ਪਾਰਟੀ ਦੀ ਨੁਮਾਇੰਦਗੀ ਕਰਨ ਦਾ ਮੌਕਾ ਮਿਲਣਾ ਚਾਹੀਦਾ ਹੈ।
Maheshinder Grewal election rally-1
ਮਜੀਠੀਆ ਨੇ ਕਿਹਾ ਕਿ ਲੁਧਿਆਣਾ ਦੇ ਲੋਕਾਂ ਲਈ ਇੱਕ ਸਨਮਾਨ ਹੋਵੇਗਾ ਕਿ ਉਨ੍ਹਾਂ ਦੇ ਐਮ.ਪੀ. ਕੇਂਦਰ ਸਰਕਾਰ 'ਚ ਇਕ ਮੰਤਰੀ ਹੋਣਗੇ। ਯੂਥ ਅਕਾਲੀ ਦਲ ਦੇ ਸਰਪ੍ਰਸਤ ਨੇ ਦਾਅਵਾ ਕੀਤਾ ਕਿ ਗਰੇਵਾਲ ਇਕ ਲੱਖ ਤੋਂ ਵੱਧ ਵੋਟਾਂ ਦੇ ਅੰਤਰ ਨਾਲ ਜਿੱਤਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਕੋਲ ਕ੍ਰੈਡਿਟ ਲੈਣ ਲਈ ਕੁਝ ਵੀ ਨਹੀਂ ਹੈ, ਜਿਸ ਆਧਾਰ 'ਤੇ ਉਹ ਲੋਕਾਂ ਤੋਂ ਵੋਟ ਮੰਗ ਸਕੇ। ਉਨ੍ਹਾਂ ਕਿਹਾ ਕਿ ਇਨ੍ਹਾਂ ਕੋਲ ਸਿਰਫ਼ 1984 'ਚ ਇਨ੍ਹਾਂ ਵੱਲੋਂ ਕਤਲ ਕੀਤੇ ਗਏ ਬੇਕਸੂਰ ਸਿੱਖਾਂ ਦਾ ਖ਼ੂਨ ਹੈ, ਜਿਸ ਲਈ ਇਨ੍ਹਾਂ ਮਾਫ਼ੀ ਤਕ ਨਹੀਂ ਮੰਗੀ।
Maheshinder Grewal election rally-2
ਮਜੀਠੀਆ ਨੇ ਲੋਕਾਂ ਨੂੰ ਸਿਮਰਜੀਤ ਸਿੰਘ ਬੈਂਸ ਵਰਗੇ ਵਿਅਕਤੀ ਨੂੰ ਵੋਟ ਦੇਣ ਖ਼ਿਲਾਫ਼ ਚਿਤਾਵਨੀ ਦਿੱਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਭਰੋਸਾ ਹੈ ਕਿ ਬੈਂਸ ਆਪਣੀ ਜ਼ਮਾਨਤ ਤਕ ਨਹੀਂ ਬਚਾਅ ਸਕਣਗੇ, ਲੋਕ ਇਨ੍ਹਾਂ ਵੋਟ ਦੇਣ ਤੋਂ ਬੱਚਣ, ਕਿਉਂਕਿ ਰੱਬ ਨਾ ਚਾਹੇ ਜੇਕਰ ਇਹ ਚੁਣੇ ਗਏ, ਤਾਂ ਸੰਸਦ ਚ 540 ਮੈਂਬਰਾਂ ਚ ਗੁੰਮ ਹੋ ਜਾਣਗੇ।
Maheshinder Grewal election rally-3