
ਕੋਰੋਨਾ ਮਹਾਂਮਾਰੀ ਵਿੱਚ ਜਿੱਥੇ ਮਰੀਜ਼ਾਂ ਦੀ ਦੇਖਭਾਲ ਲਈ ਸਿਹਤ ਵਿਭਾਗ ਕੰਮ ਕਰ ਰਿਹਾ ਹੈ.....
ਜਲਾਲਾਬਾਦ: ਕੋਰੋਨਾ ਮਹਾਂਮਾਰੀ ਵਿੱਚ ਜਿੱਥੇ ਮਰੀਜ਼ਾਂ ਦੀ ਦੇਖਭਾਲ ਲਈ ਸਿਹਤ ਵਿਭਾਗ ਕੰਮ ਕਰ ਰਿਹਾ ਹੈ, ਉਥੇ ਇਸ ਬਿਮਾਰੀ ਤੋਂ ਛੁਟਕਾਰਾ ਪਾਉਣ ਲਈ ਪ੍ਰਭਾਵਿਤ ਲੋਕ ਇਲਾਹੀ ਮਦਦ ਵੀ ਲੈ ਰਹੇ ਹਨ।
photo
ਅਜਿਹੀ ਹੀ ਇਕ ਤਸਵੀਰ ਵਿਚ ਤਿੰਨ ਸਾਲਾ ਅਮਾਨਤ ਦਿਖਾਈ ਦਿੰਦੀ ਹੈ, ਜੋ ਸਿਵਲ ਹਸਪਤਾਲ, ਜਲਾਲਾਬਾਦ ਦੇ ਆਈਸੋਲੇਸ਼ਨ ਵਾਰਡ ਵਿਚ ਹੈ, ਆਪਣੀ ਅਤੇ ਆਪਣੇ ਪਰਿਵਾਰ ਦੀ ਤੰਦਰੁਸਤੀ ਲਈ ਦਿਨ ਵਿਚ ਦੋ ਵਾਰ ਸਤਨਾਮ ਵਾਹਿਗੁਰੂ ਦਾ ਪਾਠ ਕਰਦੀ ਹੈ।
photo
ਦੂਜੇ ਪਾਸੇ ਇਸ ਲੜਕੀ ਦੇ ਜਾਪ ਕਰਨ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਜਾਣਕਾਰੀ ਦਿੰਦਿਆਂ ਅਮਾਨਤ ਦੇ ਪਿਤਾ ਹਰਦੀਪ ਸਿੰਘ ਨੇ ਦੱਸਿਆ ਕਿ ਨਾਂਦੇੜ ਸਾਹਿਬ ਤੋਂ ਵਾਪਸ ਪਰਤਣ ਤੋਂ ਬਾਅਦ ਉਹ ਕੋਰੋਨਾ ਵਾਇਰਸ ਟੈਸਟ ਹੋਣੇ ਸੀ
PHOTO
ਅਤੇ ਜਦੋਂ ਉਨ੍ਹਾਂ ਦੇ ਪਰਿਵਾਰਕ ਰਿਪੋਰਟਾਂ ਸਕਾਰਾਤਮਕ ਆਈਆਂ ਤਾਂ ਅਸੀਂ ਇਸ ਗੱਲ ਤੋਂ ਘਬਰਾ ਗਏ ਕਿ ਸਾਡੇ ਨਾਲ ਕੀ ਵਾਪਰੇਗਾ ਪਰ ਦੂਸਰਿਆਂ ਨੂੰ ਵੇਖ ਕੇ ਹੌਸਲਾ ਵਧਾਉਣ ਵਿੱਤ ਮਦਦ ਮਿਲੀ ਹੁਣ ਫੈਸਲਾ ਵਾਹਿਗੁਰੂ ਤੇ ਛੱਡ ਦਿੱਤਾ।
photo
ਉਹਨਾਂ ਨੇ ਦੱਸਿਆ ਕਿ ਪਿਛਲੇ ਤਿੰਨ ਦਿਨਾਂ ਤੋਂ ਅਚਾਨਕ ਉਸਦੀ ਤਿੰਨ ਸਾਲਾਂ ਬੱਚੀ ਦੇ ਮਨ ਵਿੱਚ ਜਾਪ ਕਰਨ ਦੀ ਗੱਲ ਆਈ ਅਤੇ ਸਾਨੂੰ ਦੱਸਿਆ ਕਿ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਾਂਗੀ।
ਅਤੇ ਰੱਬ ਸਾਨੂੰ ਜਲਦੀ ਘਰ ਭੇਜ ਦੇਵੇਗਾ। ਜਿਸ ਕਾਰਨ ਅਮਾਨਤ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਦਿਨ ਵਿੱਚ ਦੋ ਵਾਰ ਜਾਪ ਕਰ ਰਹੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।