ਕਿਸੇ ਸਮੇਂ ਪੁਲਿਸ ਫੋਰਸ ਦੇ ਮੁੱਖ, ਅੱਜ ਮੁਲਜ਼ਮ ਬਣ ਥਾਣੇਦਾਰ ਕੋਲ ਪੇਸ਼ ਹੋਏ, ਸਾਬਕਾ ਡੀਜੀਪੀ ਸੈਣੀ
Published : May 14, 2020, 4:51 pm IST
Updated : May 14, 2020, 4:51 pm IST
SHARE ARTICLE
Photo
Photo

ਕਿਸੇ ਸਮੇਂ ਖੁਦ ਨੂੰ ਸਲਿਊਟ ਵੱਜਦੇ ਸਨ, ਪਰ ਅੱਜ ਮੁਲਜ਼ਮ ਬਣ ਥਾਣੇਦਾਰ ਕੋਲ ਪੇਸ਼ ਹੋ ਰਹੇ ਹਨ ਸਾਬਕਾ ਡੀਜੀਪੀ ਸੁਮੇਧ ਸੈਣੀ। ਇਸਨੂੰ ਸਮਾਂ ਦੇ ਚੱਕਰ ਹੀ ਕਿਹਾ ਜਾ ਸਕਦਾ ਹੈ

ਚੰਡੀਗੜ੍ਹ : ਕਿਸੇ ਸਮੇਂ ਖੁਦ ਨੂੰ ਸਲਿਊਟ ਵੱਜਦੇ ਸਨ, ਪਰ ਅੱਜ ਮੁਲਜ਼ਮ ਬਣ ਥਾਣੇਦਾਰ ਕੋਲ ਪੇਸ਼ ਹੋ ਰਹੇ ਹਨ ਸਾਬਕਾ ਡੀਜੀਪੀ ਸੁਮੇਧ ਸੈਣੀ। ਇਸਨੂੰ ਸਮਾਂ ਦੇ ਚੱਕਰ ਹੀ ਕਿਹਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੇ ਸਾਬਕਾ ਟੀਜੀਪੀ ਸੁਮੇਧ ਸੈਣੀ ਜ਼ਮਾਨਤ ਮਿਲਣ ਤੋਂ ਬਾਅਦ ਅਦਾਲਤ ਦੇ ਨਿਰਦੇਸ਼ਾਂ ਅਨੁਸਾਰ ਜਾਂਚ ਚ ਸ਼ਾਮਿਲ ਹੋਣ ਲਈ ਬੁੱਧਵਾਰ ਨੂੰ ਮਟੌਰ ਥਾਣੇ ਪਹੁੰਚੇ ਸਨ। ਜਿੱਥੇ ਜਾਂਚ ਚ ਸ਼ਾਮਿਲ ਹੋਣ ਤੋਂ ਬਾਅਦ ਉਨ੍ਹਾਂ ਨੇ 50,000 ਦਾ ਬਾਂਡ ਭਰਿਆ। ਦੱਸ ਦਈਏ ਕਿ ਸੋਮਵਾਰ ਨੂੰ ਸੁਮੇਧ ਸੈਣੀ ਨੂੰ ਅਗਾਓ ਜ਼ਮਾਨਤ ਪਟੀਸ਼ਨ ਨੂੰ ਵਧੀਕ ਜ਼ਿਲ੍ਹਾ ਤੇ ਸ਼ੈਸਨ ਜੱਜ ਮੋਨਿਕਾ ਗੋਇਲ ਦੀ ਅਦਾਲਤ ਚ ਮਨਜ਼ੂਰੀ ਦਿੱਤੀ ਗਈ ਸੀ।

photophoto

ਜਿਸ ਵਿਚ ਅਦਾਲਤ ਵੱਲੋਂ ਸੈਣੀ ਨੂੰ 7 ਦਿਨਾਂ ਦੀ ਨੋਟਿਸ ਮਿਆਦ ਦਿੱਤੀ ਗਈ ਅਤੇ ਕੇਸ ਦੀ ਜਾਂਚ ਚ ਸ਼ਾਮਿਲ ਹੋਣ ਲਈ ਕਿਹਾ ਸੀ। ਸਾਲ 1991 ‘ਚ ਚੰਡੀਗੜ੍ਹ ਇੰਡਸਟਰੀਅਲ ਐਂਡ ਟੂਰਿਜ਼ਮ ਕਾਰਪੋਰੇਸ਼ਨ (ਸਿਟਕੋ) ਦੇ ਕਰਮਚਾਰੀ ਬਲਵੰਤ ਸਿੰਘ ਮੁਲਤਾਨੀ ਨੂੰ 6 ਮਈ ਨੂੰ ਅਗਵਾ ਕਰਨ ਲਈ ਉਸ ਦੇ ਭਰਾ ਪਲਵਿੰਦਰ ਸਿੰਘ ਮੁਲਤਾਨੀ ਦੀ ਸ਼ਿਕਾਇਤ 'ਤੇ ਸੈਣੀ ਖਿਲਾਫ ਧਾਰਾ 364, 201, 344, 330, 120 ਬੀ ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਡੀਜੀਪੀ ਸੈਣੀ ਤੋਂ ਇਲਾਵਾ ਸਾਬਕਾ ਡੀਐੱਸਪੀ ਬਲਦੇਵ ਸਿੰਘ ਸੈਣੀ, ਇੰਸਪੈਕਟਰ ਸਤਬੀਰ ਸਿੰਘ, ਸਬ ਇੰਸਪੈਕਟਰ ਹਰ ਸਹਾਇ ਸ਼ਰਮਾਂ, ਜਗੀਰ ਸਿੰਘ  ਅਤੇ ਅਨੂਪ ਸਿੰਘ ਏਐਸਆਈ ਕੁਲਦੀਪ ਸਿੰਘ ਨੂੰ ਵੀ ਕੇਸ ਚ ਨਾਮਜ਼ਦ ਕੀਤਾ ਗਿਆ ਹੈ।

Punjab PolicePunjab Police

ਦੱਸ ਦੱਈਏ ਕਿ ਹੁਣ ਇਸ ਕੇਸ ਵਿਚ ਇਕ ਚਸ਼ਮਦੀਦ ਗਵਾਹ ਸਾਹਮਣੇ ਆਈ ਹੈ। ਪਿਛਲੇ ਹਫ਼ਤੇ ਇਸ ਕੇਸ ਵਿਚ ਐਫਆਈਆਰ ਦਰਜ਼ ਹੋਣ ਤੋਂ ਬਾਅਦ ਚਸ਼ਮਦੀਦ ਗਵਾਹ ਵੱਜੋਂ ਪੇਸ਼ ਹੋਈ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਐਡਵੋਕੇਟ ਗੁਰਸ਼ਰਨ ਕੌਰ ਮਾਨ ਨੇ ਕਿਹਾ “ਉਸ ਨੇ ਬਲਵੰਤ ਸਿੰਘ ਮੁਲਤਾਨੀ ਨੂੰ 13 ਦਸੰਬਰ, 1991 ਦੀ ਸਵੇਰ ਨੂੰ ਸੈਕਟਰ 17 ਦੇ ਥਾਣੇ ‘ਚ ਦੇਖਿਆ ਸੀ। ਪੁਲਿਸ ਤਸ਼ੱਦਦ ਤੋਂ ਬਾਅਦ ਉਹ ਅਜਿਹੀ ਭੈੜੀ ਹਾਲਤ ‘ਚ ਸੀ ਕਿ ਦੋ ਕਦਮ ਚੱਲ ਵੀ ਨਹੀਂ ਸਕਦਾ ਸੀ। ਅਜਿਹੀ ਸਥਿਤੀ ‘ਚ ਉਸ ਦੇ ਫਰਾਰ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।” ਪਿਛਲੇ ਦਿਨੀਂ ਮੁਹਾਲੀ ਦੀ ਅਦਾਲਤ ਵਿੱਚ ਪੇਸ਼ ਹੋਈ ਐਡਵੋਕੇਟ ਨੇ ਦੱਸਿਆ ਕਿ 1991 ਵਿੱਚ ਚੰਡੀਗੜ੍ਹ ‘ਚ ਹੋਏ ਅੱਤਵਾਦੀ ਹਮਲੇ ਦੀ ਜਾਂਚ ਦੌਰਾਨ ਪੁਲਿਸ ਨੇ ਦਸੰਬਰ ਵਿੱਚ ਬਲਵੰਤ ਮੁਲਤਾਨੀ ਨੂੰ ਉਸ ਦੇ ਘਰ ਤੋਂ ਹਿਰਾਸਤ ਵਿੱਚ ਲਿਆ ਸੀ।

punjab policepunjab police

ਉਸ ਦੇ ਪਤੀ ਪ੍ਰਤਾਪ ਸਿੰਘ ਮਾਨ ਦੀ ਬਲਵੰਤ ਨਾਲ ਦੋਸਤੀ ਕਾਰਨ ਪੁਲਿਸ ਨੇ ਉਸ ਨੂੰ ਵੀ ਹਿਰਾਸਤ ਵਿੱਚ ਲੈ ਲਿਆ। ਉਸ ਸਮੇਂ ਚੰਡੀਗੜ੍ਹ ਦੇ ਐਸਐਸਪੀ ਸੁਮੇਧ ਸਿੰਘ ਸੈਣੀ ਦੇ ਆਦੇਸ਼ਾਂ ‘ਤੇ ਪੁਲਿਸ ਨੇ ਸੈਕਟਰ 11 ਤੇ ਸੈਕਟਰ 17 ਦੇ ਥਾਣਿਆਂ ਵਿੱਚ ਦੋਵਾਂ ਨੂੰ ਤਸੀਹੇ ਦਿੱਤੇ। ਸੈਣੀ ਵੱਲ਼ੋਂ 12 ਦਸੰਬਰ ਨੂੰ ਸੈਕਟਰ 17 ਦੇ ਥਾਣੇ ਚ ਉਸ ਸਾਹਮਣੇ ਬਲਵੰਤ ਸਿੰਘ ਨਾਲ ਕੁੱਟ ਮਾਰ ਕੀਤੀ ਗਈ ਸੀ। ਜਿਸ ਵਿਚ ਉਸ ਦੀ ਅੱਖ ਵੀ ਬਾਹਰ ਨਿਕਲ ਆਈ ਸੀ। ਜਿਸ ਤੋਂ ਬਾਅਦ ਅਗਲੇ ਦਿਨ ਬਲਵੰਤ ਸਿੰਘ ਨੂੰ ਬੇਹੋਸ਼ੀ ਦੀ ਹਾਲਤ ਚ ਦਿਖਿਆ ਸੀ। ਪੁਲਿਸ ਵੱਲੋਂ ਦੋਵਾਂ ਨੂੰ ਛੇ ਦਿਨ ਦੀ ਹਿਰਾਸਤ ਵਿਚ ਲੈਣ ਤੋਂ ਬਾਅਦ ਕੇਵਲ ਉਨ੍ਹਾਂ ਦੇ ਪਤੀ ਨੂੰ ਹੀ ਅੱਤਵਾਦੀ ਹਮਲੇ ਚ ਸ਼ਾਮਿਲ ਹੋਣ ਦਾ ਦੋਸ਼ ਲਾਉਂਦਿਆ ਅਦਾਲਤ ਚ ਪੇਸ਼ ਕੀਤਾ ਅਤੇ ਬਲਵੰਤ ਸਿੰਘ ਬਾਰੇ ਕਿਹਾ ਕਿ ਉਹ ਹਿਰਾਸਤ ਚੋਂ ਫਰਾਰ ਹੋ ਗਿਆ ਹੈ। 

photophoto

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਜੰਗ ਨੂੰ ਲੈ ਕੇ Fake news ਫ਼ੈਲਾਉਣ ਵਾਲਿਆਂ ਦੀ ਨਹੀਂ ਖ਼ੈਰ,Ludhiana Police Arrested 2 youth|Operation Sindoor

10 May 2025 5:20 PM

"Pakistan ਜਿੰਨੇ ਮਰਜ਼ੀ ਬੰਬ ਵਰਸਾ ਲਵੇ, ਅਸੀਂ ਭੱਜਣ ਵਾਲੇ ਨਹੀਂ"| Chandigarh Volunteers To Aid In Assistance

10 May 2025 5:18 PM

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM
Advertisement