
ਦਿੱਲੀ ਦੇ ਰਾਜੌਰੀ ਗਾਰਡਨ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਹਿ ਚੁੱਕੇ ਜਰਨੈਲ ਸਿੰਘ ਦੀ ਕੋਰੋਨਾ ਵਾਇਰਸ ਦੇ ਚਲਦਿਆਂ ਮੌਤ ਹੋ ਗਈ।
ਚੰਡੀਗੜ੍ਹ: ਦਿੱਲੀ ਦੇ ਰਾਜੌਰੀ ਗਾਰਡਨ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਹਿ ਚੁੱਕੇ ਜਰਨੈਲ ਸਿੰਘ ਦੀ ਕੋਰੋਨਾ ਵਾਇਰਸ ਦੇ ਚਲਦਿਆਂ ਮੌਤ ਹੋ ਗਈ। ਉਹਨਾਂ ਨੇ ਦਿੱਲੀ ਦੇ ਰਾਜੀਵ ਗਾਂਧੀ ਸੁਪਰ ਸਪੈਸ਼ਲਟੀ ਹਸਪਤਾਲ 'ਚ ਆਖਰੀ ਸਾਹ ਲਏ। ਉਹਨਾਂ ਦੀ ਮੌਤ ਨਾਲ ਸਿੱਖ ਕੌਮ ਨੂੰ ਵੱਡਾ ਘਾਟਾ ਪਿਆ ਹੈ।
Jarnail Singh
ਦੱਸ ਦਈਏ ਕਿ ਪੱਤਰਕਾਰ ਅਤੇ ਸਿਆਸੀ ਆਗੂ ਜਰਨੈਲ ਸਿੰਘ ਨੇ 29 ਅਪ੍ਰੈਲ ਨੂੰ ਇਕ ਫੇਸਬੁੱਕ ਪੋਸਟ ਜ਼ਰੀਏ ਕਿਹਾ ਸੀ, "ਉਹ ਹੋਰਨਾਂ ਵਾਂਗ ਸਰੀਰਕ ਕਸ਼ਟ 'ਚ ਹਨ, ਕ੍ਰਿਪਾ ਕਰਕੇ ਫੋਨ ਨਾ ਕਰੋ, ਗੱਲ ਕਰਨ ਨਾਲ ਸਾਹ ਹੋਰ ਔਖਾ ਹੁੰਦਾ ਹੈ। ਸਰਬਤ ਦੇ ਭਲੇ ਦੀ ਅਰਦਾਸ ਕਰੋ।"
Tweet
ਜਰਨੈਲ ਸਿੰਘ ਸਾਲ 2015 ‘ਚ ਰਾਜੌਰੀ ਗਾਰਡਨ ਤੋਂ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਅਕਾਲੀ ਦਲ ਦੇ ਮਨਜਿੰਦਰ ਸਿੰਘ ਸਿਰਸਾ ਨੂੰ ਹਰਾ ਕੇ ਵਿਧਾਇਕ ਬਣੇ ਸਨ। ਜਰਨੈਲ ਸਿੰਘ ਦੇ ਦੇਹਾਂਤ ’ਤੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਸਮੇਤ ਕਈ ਪਾਰਟੀ ਆਗੂਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।
Jarnail Singh
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਆਮ ਆਦਮੀ ਪਾਰਟੀ ਨੇ ਦਿੱਲੀ ਦੇ ਰਾਜੌਰੀ ਗਾਰਡਨ ਤੋਂ ਸਾਬਕਾ ਵਿਧਾਇਕ ਰਹੇ ਜਰਨੈਲ ਸਿੰਘ ਨੂੰ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਮੁਅੱਤਲ ਕਰ ਦਿਤਾ ਸੀ। ਉਹਨਾਂ ਨੂੰ ਹਿੰਦੂ ਦੇਵੀ-ਦੇਵਤਿਆਂ ਖਿਲਾਫ ਪੋਸਟ ਪਾਉਣ ਕਰਕੇ ਪਾਰਟੀ 'ਚੋਂ ਕੱਢਿਆ ਗਿਆ ਸੀ। ਹਾਲਾਂਕਿ ਉਹਨਾਂ ਨੇ ਸਫ਼ਾਈ ਦਿੰਦਿਆਂ ਦੱਸਿਆ ਕਿ ਉਹਨਾਂ ਦੇ ਫੋਨ ਉਹਨਾਂ ਦੇ ਬੇਟੇ ਕੋਲ ਸੀ।
Jarnail Singh
ਜਰਨੈਲ ਸਿੰਘ 1984 ਕਤਲੇਆਮ ਦੌਰਾਨ ਅਪਣਾ ਪਰਿਵਾਰ ਗਵਾ ਚੁੱਕੇ ਸਨ। ਉਦੋਂ ਤੋਂ ਹੀ ਉਹ ਪੀੜਤਾਂ ਨੂੰ ਇਨਸਾਫ਼ ਦਿਵਾਉਣ ਦੀ ਜੰਗ ਲੜ ਰਹੇ ਸਨ। ਜਰਨੈਲ ਸਿੰਘ ਪੱਤਰਕਾਰ ਤੋਂ ਸਿਆਸਤ ਦੇ ਪੇਸ਼ੇ ਵਿਚ ਆਏ ਸੀ। ਸਾਲ 2009 ਵਿਚ ਉਹ ਤਤਕਾਲੀ ਗ੍ਰਹਿ ਮੰਤਰੀ ਚਿਦੰਬਰਮ 'ਤੇ ਜੁੱਤਾ ਸੁੱਟਣ ਨਾਲ ਚਰਚਾ ਵਿਚ ਆਏ ਸਨ।